ਯੂ. ਕੇ. : ਫੌਜ ਦੇ 19 ਫੌਜੀਆਂ ਦਾ ਡੋਪ ਟੈਸਟ ਆਇਆ ਪਾਜ਼ੇਟਿਵ

Monday, Sep 06, 2021 - 03:23 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ’ਚ ਫੌਜ ਦੇ ਕੁਝ ਫੌਜੀਆਂ ਦਾ ਕੋਕੀਨ ਅਤੇ ਭੰਗ ਆਦਿ ਨਸ਼ੇ ਵਾਲੇ ਪਦਾਰਥਾਂ ਦੀ ਵਰਤੋਂ ਦੇ ਸਬੰਧ ’ਚ ਡੋਪ ਟੈਸਟ ਪਾਜ਼ੇਟਿਵ ਆਇਆ ਹੈ। ਫ਼ੌਜ ਦੇ ਸਬੰਧ ’ਚ ਸਭ ਤੋਂ ਵੱਡੇ ਨਸ਼ੇ ਵਾਲੇ ਪਦਾਰਥਾਂ ਦੇ ਸਕੈਂਡਲ ’ਚ ਕੋਕੀਨ ਅਤੇ ਭੰਗ ਦੇ ਪਾਜ਼ੇਟਿਵ ਟੈਸਟ ਕਰਨ ਤੋਂ ਬਾਅਦ 19 ਫੌਜੀਆਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਯੂ. ਕੇ. 'ਚ ਯਾਰਕਸ਼ਾਇਰ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਦੇ ਫੌਜੀਆਂ ’ਚ ਇਹ ਟੈਸਟ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਪਾਜ਼ੇਟਿਵ ਨਤੀਜਿਆਂ ਦੀ ਬਹੁਗਿਣਤੀ ’ਚ ਪ੍ਰਾਈਵੇਟ ਰੈਂਕ ਦੇ ਸਿਪਾਹੀਆਂ ਦੇ ਨਾਲ ਘੱਟੋ-ਘੱਟ ਇੱਕ ਲਾਂਸ ਕਾਰਪੋਰੇਲ ਰੈਂਕ ਦਾ ਅਧਿਕਾਰੀ ਵੀ ਹੈ।

ਫੌਜ ’ਚ ਇੰਨੀ ਗਿਣਤੀ ’ਚ ਫੌਜੀਆਂ ਦੇ ਕੋਕੀਨ ਆਦਿ ਲਈ ਪਾਜ਼ੇਟਿਵ ਨਿਕਲਣਾ ਇੱਕ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਪਹਿਲਾਂ 2019 ’ਚ ਵੀ 660 ਕਰਮਚਾਰੀਆਂ ਨੂੰ ਡਰੱਗ ਟੈਸਟਾਂ ’ਚ ਅਸਫਲ ਰਹਿਣ ਕਾਰਨ ਬਰਖਾਸਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਫਰਵਰੀ ’ਚ ਵੀ ਰਾਇਲ ਹਾਰਸ ਆਰਟਿਲਰੀ ਦੇ 10 ਸਿਪਾਹੀਆਂ ਨੂੰ ਉਨ੍ਹਾਂ ਦੀਆਂ ਬੈਰਕਾਂ ’ਚ ਕੋਕੀਨ ਅਤੇ ਭੰਗ ਦੀ ਵਰਤੋਂ ਤੋਂ ਬਾਅਦ ਕੱਢ ਦਿੱਤਾ ਗਿਆ ਸੀ।


Manoj

Content Editor

Related News