ਸਿੱਖ ਸੰਗਤ ਨੂੰ ਮਹਾਨ ਸਿੱਖ ਧਰਮ ਨਾਲ ਜੋੜਨ ਲਈ ''ਕਲਤੂਰਾ ਸਿੱਖ'' ਇਟਲੀ ਵੱਲੋਂ ਨਵੇਂ ਸਾਲ ਦਾ ਕਲੰਡਰ ਜਾਰੀ

12/06/2023 8:24:50 PM

ਰੋਮ (ਕੈਂਥ)- ਇਟਲੀ ਵਿੱਚ ਸਿੱਖ ਨੌਜਵਾਨ ਪੀੜ੍ਹੀ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜਨ ਲਈ ਯਤਨਸ਼ੀਲ ਇਟਲੀ ਦੀ ਸਿਰਮੌਰ ਸਿੱਖ ਸੰਸਥਾ 'ਕਲਤੂਰਾ ਸਿੱਖ' ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਨਵੇਂ ਸਾਲ ਦਾ ਕੈਲੰਡਰ ਸਿੱਖ ਧਰਮ ਦੇ ਮਹਾਨ ਕਵੀਆਂ ਨੂੰ ਸਮਰਪਿਤ ਕੀਤਾ।

ਇਹ ਕੈਲੰਡਰ ਸਿੱਖ ਪੰਥ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ, ਕਿਉਂਕਿ ਇਤਿਹਾਸ ਅਤੇ ਕਾਵਿ-ਰਚਨਾ ਨੂੰ ਪ੍ਰਫੁੱਲਤ ਕਰਨ ਵਿੱਚ ਇਨ੍ਹਾਂ ਰੱਬੀ ਰੂਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਲਈ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਸਿੱਖ ਸਮਾਜ ਇਨ੍ਹਾਂ ਨੂੰ ਯਾਦ ਕਰੇ, ਆਉਣ ਵਾਲੀ ਪੀੜ੍ਹੀ ਨੂੰ ਵੀ ਇਨ੍ਹਾਂ ਦੀ ਜੀਵਨੀ ਅਤੇ ਵਡਮੁੱਲੀਆ ਰਚਨਾਵਾਂ ਤੋ ਜਾਣੂ ਕਰਵਾਈਏ ਅਤੇ ਇਨ੍ਹਾਂ ਦੀਆਂ ਰਚਨਾਵਾਂ ਪੜ੍ਹ ਕੇ ਉਹਨਾਂ ਅੰਦਰ ਗਿਆਨ ਦਾ ਦੀਵਾ ਬਲ ਸਕੇ ਤਾਂ ਜੋ ਸਿੱਖ ਸੰਗਤ ਆਪਣੇ ਗੌਰਵਮਈ ਇਤਿਹਾਸ ਤੋਂ ਜਾਣੂ ਹੋ ਸਕੇ।

ਇਹ ਵੀ ਪੜ੍ਹੋ- ਭਾਰਤ ਨਾਲ ਘਰੇਲੂ ਲੜੀ ਖੇਡਣ ਲਈ ਦੱਖਣੀ ਅਫ਼ਰੀਕਾ ਬੋਰਡ ਨੇ ਕੀਤਾ ਟੀਮ ਦਾ ਐਲਾਨ, ਵੱਡੇ ਖਿਡਾਰੀ ਹੋਏ ਬਾਹਰ

ਕੈਲੰਡਰ 'ਤੇ ਇਨ੍ਹਾਂ ਮਹਾਨ ਵਿਦਵਾਨਾਂ ਦੀਆ ਤਸਵੀਰਾਂ ਲਗਾ ਕੇ ਕਲਤੂਰਾ ਸਿੱਖ ਇਟਲੀ ਅਤੇ ਨੌਜਵਾਨ ਸਭਾ ਬਾਬਾ ਮੱਖਣ ਸ਼ਾਹ ਲੁਬਾਣਾ ਇਟਲੀ ਸੰਸਥਾ ਸ਼ਰਧਾ ਦੇ ਫੁੱਲ ਅਰਪਨ ਕਰਦੀ ਹੈ। ਭਾਈ ਮਨੀ ਸਿੰਘ ਜੀ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ (ਸਿੰਘ) ਜੀ, ਭਾਈ ਕਾਨ੍ਹ ਸਿੰਘ ਜੀ ਨਾਭਾ, ਕਵੀ ਸੰਤੋਖ ਸਿੰਘ ਜੀ, ਗਿਆਨੀ ਗਿਆਨ ਸਿੰਘ ਜੀ, ਭਾਈ ਵੀਰ ਸਿੰਘ ਜੀ, ਪ੍ਰੋ. ਗੰਡਾ ਸਿੰਘ ਜੀ, ਗੰਗਾ ਸਿੰਘ ਜੀ, ਗਿਆਨੀ ਦਿੱਤ ਸਿੰਘ ਜੀ, ਪ੍ਰੋ. ਸਾਹਿਬ ਸਿੰਘ ਜੀ ਦੀਆ ਤਸਵੀਰਾਂ ਲਗਾ ਕੇ ਕੈਲੰਡਰ ਪ੍ਰਕਾਸ਼ਤ ਕੀਤੇ ਗਏ।

ਗੁਰਦੁਆਰਾ ਸਿੰਘ ਸਭਾ ਫਲੈਰੋ ਵਿਖੇ ਸਿਮਰਜੀਤ ਸਿੰਘ, ਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ, ਗੁਰਦੁਆਰਾ ਬਾਬਾ ਲੱਖੀ ਸ਼ਾਹ ਵਣਜਾਰਾ ਸਿੱਖ ਸੈਂਟਰ ਪੌਤੇਕਰੌਨੇ (ਅਲੇਸਾਦਰੀਆ) ਤਰਲੋਚਨ ਸਿੰਘ ਅਤੇ ਹਰਪ੍ਰੀਤ ਸਿੰਘ ਆਦਿ ਨਾਲ ਸਮੂਹ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਵੱਲੋਂ ਮਹਾਨ ਸਿੱਖ ਵਿਰਸੇ ਦੀਆਂ ਬਾਤਾਂ ਪਾਉਂਦਾ ਕੈਲੰਡਰ ਰਿਲੀਜ਼ ਕੀਤਾ ਗਿਆ, ਜਿਹੜਾ ਕਿ ਬਿਨਾ ਕੋਈ ਭੇਟਾ ਨਿਰੋਲ ਸੰਗਤ ਦੀ ਸੇਵਾ ਲਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News