ਪਾਕਿ ’ਚ ਅਹਿਮਦੀਆ ਭਾਈਚਾਰੇ ਦਾ ਤਿੱਖਾ ਵਿਰੋਧ, ਪੂਜਾ ਸਥਾਨ ਢਾਹੁਣ ਮਗਰੋਂ TLP ਨੇ ਚੁੱਕਿਆ ਵੱਡਾ ਕਦਮ

Thursday, Jul 27, 2023 - 11:49 AM (IST)

ਪਾਕਿ ’ਚ ਅਹਿਮਦੀਆ ਭਾਈਚਾਰੇ ਦਾ ਤਿੱਖਾ ਵਿਰੋਧ, ਪੂਜਾ ਸਥਾਨ ਢਾਹੁਣ ਮਗਰੋਂ TLP ਨੇ ਚੁੱਕਿਆ ਵੱਡਾ ਕਦਮ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਵਿਚ ਘੱਟ ਗਿਣਤੀ ਅਹਿਮਦੀਆ ਭਾਈਚਾਰਾ ਖਤਰੇ ਵਿਚ ਹੈ। ਇੱਥੇ ਅਹਿਮਦੀਆ ਭਾਈਚਾਰੇ ਨੂੰ ਦਹਿਸ਼ਤਜ਼ਦਾ ਕਰਨ ਦੇ ਆਪਣੇ ਏਜੰਡੇ ਨੂੰ ਜਾਰੀ ਰੱਖਦੇ ਹੋਏ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀਐਲਪੀ) ਨੇ ਮੁਹੱਰਮ ਦੀ 10 ਤਾਰੀਖ਼ (ਸਾਲ ਦਾ ਪਹਿਲਾ ਇਸਲਾਮੀ ਮਹੀਨਾ) ਨੂੰ ਭਾਈਚਾਰੇ ਖ਼ਿਲਾਫ਼ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ ਅਤੇ ਇੱਕ ਰੋਸ ਰੈਲੀ ਸ਼ੁਰੂ ਕਰ ਕੇ ਉਨ੍ਹਾਂ ਦੇ ਪੂਜਾ ਸਥਾਨਾਂ 'ਤੇ ਮੀਨਾਰਾਂ ਨੂੰ ਢਾਹੁਣ ਦੀ ਧਮਕੀ ਦਿੱਤੀ ਹੈ। ਚੌਧਰੀ ਨਜ਼ਾਕਤ ਅਲੀ ਰਿਜ਼ਵੀ, ਸਈਅਦ ਚੈਨ ਪੀਰ ਸ਼ਾਹ ਅਤੇ ਮੌਲਾਨਾ ਅਸੀਮ ਇਸ਼ਫਾਕ ਰਿਜ਼ਵੀ ਦੀ ਅਗਵਾਈ ਹੇਠ ਇਹ ਰੋਸ ਰੈਲੀਆਂ ਜੋ ਪਹਿਲਾਂ ਜੇਹਲਮ ਤੋਂ ਸ਼ੁਰੂ ਹੋਣਗੀਆਂ ਅਤੇ ਫਿਰ ਪੂਰੇ ਪਾਕਿਸਤਾਨ ਵਿੱਚ ਕੱਢੀਆਂ ਜਾਣਗੀਆਂ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਭੁੱਖਮਰੀ ਦਾ ਕਹਿਰ, Global Hunger Index 'ਚ ਮਿਲਿਆ 99ਵਾਂ ਸਥਾਨ 

ਇੱਕ ਪ੍ਰਮੁੱਖ ਟੀਐਲਪੀ ਨੇਤਾ ਆਸਿਮ ਇਸ਼ਫਾਕ ਰਿਜ਼ਵੀ ਭਾਸ਼ਣਾਂ ਵਿੱਚ ਅਹਿਮਦੀਆ ਵਿਰੁੱਧ ਨਫ਼ਰਤ ਭੜਕਾਉਣ ਅਤੇ ਧਾਰਮਿਕ ਕੱਟੜਪੰਥੀ ਨੂੰ ਉਤਸ਼ਾਹਿਤ ਕਰਨ ਲਈ ਬਦਨਾਮ ਹੈ। ਜਦੋਂ ਕਿ ਰੈਲੀ ਪ੍ਰਬੰਧਕਾਂ ਨੇ ਪ੍ਰਦਰਸ਼ਨਕਾਰੀਆਂ ਨੂੰ “ਸ਼ਾਨਦਾਰ ਚੌਂਕ ਤੋਂ ਕਾਦੀਆਨੀ ਕੇਂਦਰ, ਜੇਹਲਮ” ਤੱਕ ਮੀਨਾਰ ਢਾਹੁਣ ਦੇ ਨਿਰਦੇਸ਼ ਦਿੱਤੇ ਹਨ। ਉੱਧਰ ਅਹਿਮਦੀਆ ਭਾਈਚਾਰੇ ਦੇ ਬੁਲਾਰੇ ਆਮਿਰ ਮਹਿਮੂਦ ਨੇ ਵਿਰੋਧ ਪ੍ਰਦਰਸ਼ਨ 'ਤੇ ਚਿੰਤਾ ਜ਼ਾਹਰ ਕੀਤੀ ਹੈ। ਹਾਲ ਹੀ ਵਿੱਚ ਜਿਲ੍ਹਾ ਸ਼ੇਖੂਪੁਰਾ, ਪੰਜਾਬ ਪ੍ਰਾਂਤ, ਪਾਕਿਸਤਾਨ ਦੇ ਪ੍ਰਸ਼ਾਸਨ ਨੇ ਅਹਿਮਦੀਆ ਭਾਈਚਾਰੇ ਦੇ ਕਬਰਿਸਤਾਨ ਤੋਂ 10 ਅਹਿਮਦੀਆ ਮੁਸਲਮਾਨਾਂ ਦੀਆਂ ਕਬਰਾਂ ਨੂੰ ਢਾਹ ਦਿੱਤਾ। ਸੂਤਰ ਅਨੁਸਾਰ ਸਰਕਾਰ ਟੀਐਲਪੀ ਸੰਗਠਨ ਦੇ ਦਬਾਅ ਹੇਠ ਅਹਿਮਦੀਆ ਨੂੰ ਤੰਗ ਕਰ ਰਹੀ ਹੈ। ਟੀਐਲਪੀ ਨੂੰ ਪਾਕਿ ਫੌਜ ਦੁਆਰਾ ਸਮਰਥਨ ਦਿੱਤਾ ਜਾ ਰਿਹਾ ਹੈ, ਜੋ ਕਿ ਅਹਿਮਦੀਆ ਭਾਈਚਾਰੇ ਖ਼ਿਲਾਫ਼ ਕਾਰਵਾਈ ਕਰਨ ਲਈ ਸਥਾਨਕ ਸਰਕਾਰ 'ਤੇ ਦਬਾਅ ਬਣਾਉਣ ਵਿੱਚ ਮਦਦ ਕਰ ਰਿਹਾ ਹੈ। ਬੁਲਾਰੇ ਆਮਿਰ ਮਹਿਮੂਦ ਨੇ ਦੱਸਿਆ ਕਿ ਪੁਲਿਸ ਉਨ੍ਹਾਂ ਖ਼ਿਲਾਫ਼ ਪੱਖਪਾਤੀ ਹੈ ਅਤੇ ਸੁਰੱਖਿਆ ਦੀ ਬਜਾਏ, ਉਹ ਹਿੰਸਾ ਅਤੇ ਉਨ੍ਹਾਂ ਦੀਆਂ ਪਵਿੱਤਰ ਕਬਰਾਂ ਨੂੰ ਤਬਾਹ ਕਰਨ ਦੀਆਂ ਕਾਰਵਾਈਆਂ ਵਿੱਚ ਸਹਾਇਤਾ ਕਰਦੀ ਹੈ। ਉਪਰੋਕਤ ਘਟਨਾ ਕਾਰਨ ਅਹਿਮਦੀਆ ਭਾਈਚਾਰੇ ਦੇ 07 ਪਰਿਵਾਰ ਚਨਾਬ ਨਗਰ, ਅਹਿਮਦੀਆ ਹੈੱਡਕੁਆਰਟਰ, ਪਾਕਿਸਤਾਨ ਵਿੱਚ ਸ਼ਿਫਟ ਹੋ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News