ਯੂਰਪੀਅਨ ਦੇਸ਼ਾਂ ਦੀਆਂ ਘੜੀਆਂ ''ਤੇ ਐਤਵਾਰ ਤੋਂ ਤਬਦੀਲ ਹੋਵੇਗਾ ਸਮਾਂ, ਇਟਲੀ-ਭਾਰਤ ਦੇ ਸਮੇਂ ਵਿਚ ਹੋਵੇਗਾ ਐਨਾ ਫ਼ਰਕ

Saturday, Oct 28, 2023 - 05:16 AM (IST)

ਯੂਰਪੀਅਨ ਦੇਸ਼ਾਂ ਦੀਆਂ ਘੜੀਆਂ ''ਤੇ ਐਤਵਾਰ ਤੋਂ ਤਬਦੀਲ ਹੋਵੇਗਾ ਸਮਾਂ, ਇਟਲੀ-ਭਾਰਤ ਦੇ ਸਮੇਂ ਵਿਚ ਹੋਵੇਗਾ ਐਨਾ ਫ਼ਰਕ

ਮਿਲਾਨ ਇਟਲੀ  (ਸਾਬੀ ਚੀਨੀਆ): ਸੰਨ 2001 ਤੋਂ ਸ਼ੁਰੂ ਹੋਇਆ ਯੂਰਪੀਅਨ ਦੇਸ਼ਾਂ ਦਾ ਸਮਾਂ ਬਦਲਣ ਦੀ ਪ੍ਰਕਿਰਿਆ ਹੁਣ ਤੱਕ ਜਾਰੀ ਹੈ। ਯੂਰਪੀਅਨ ਦੇਸ਼ਾਂ ਵਿਚ ਹਰ ਸਾਲ ਗਰਮੀਆਂ ਤੇ ਸਰਦੀਆਂ 'ਚ ਘੜੀਆਂ ਦੇ ਸਮੇਂ ਵਿਚ ਬਦਲਾਅ ਕੀਤਾ ਜਾਂਦਾ ਹੈ। ਭਾਵ ਸਰਦੀਆਂ ਵਿਚ ਸਮਾਂ ਇਕ ਘੰਟਾ ਪਿੱਛੇ ਚਲਾ ਜਾਂਦਾ ਹੈ ਅਤੇ ਗਰਮੀਆਂ ਵਿਚ ਇਕ ਘੰਟਾ ਅੱਗੇ ਆ ਜਾਂਦਾ ਹੈ । ਇਟਲੀ ਵਿਚ ਵੀ ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਦੇ ਅਖੀਰਲੇ ਹਫਤੇ ਸਮਾਂ ਤਬਦੀਲ ਹੁੰਦਾ ਹੈ। ਹੁਣ ਇਹ ਸਮਾਂ ਗਰਮੀਆਂ ਦੇ ਸਮੇਂ ਤੋਂ ਬਦਲ ਕੇ ਸਰਦੀਆਂ ਦੇ ਸਮੇਂ ਵਿਚ ਤਬਦੀਲ ਹੋਵੇਗਾ। 

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀ ਜ਼ਰਾ ਪੜ੍ਹ ਲੈਣ ਇਹ ਖ਼ਬਰ, ਸਰਕਾਰ ਵੱਲੋਂ ਨਵੇਂ ਨਿਯਮਾਂ ਦਾ ਐਲਾਨ

28 ਅਕਤੂਬਰ ਸ਼ਨੀਵਾਰ ਦੀ ਰਾਤ ਅਤੇ 29 ਅਕਤੂਬਰ ਐਤਵਾਰ ਦੀ ਤੜਕੇ ਤਿੰਨ ਵਜੇ ਇਟਲੀ ਦੀਆਂ ਘੜ੍ਹੀਆਂ ਇਕ ਘੰਟੇ ਲਈ ਪਿੱਛੇ ਚਲੀਆਂ ਜਾਣਗੀਆਂ। ਭਾਵ 29 ਅਕਤੂਬਰ ਤੜਕੇ ਨੂੰ ਜਦੋਂ ਘੜ੍ਹੀ 'ਤੇ 3 ਵਜੇ ਹੋਣਗੇ ਤਾਂ ਉਸ ਨੂੰ 2 ਵਜੇ ਸਮਝਿਆ ਜਾਵੇਗਾ। ਇਹ ਸਮਾਂ ਮਾਰਚ ਦੇ ਅਖੀਰਲੇ ਸ਼ਨੀਵਾਰ ਰਾਤ ਅਤੇ ਐਤਵਾਰ ਸਵੇਰ ਤੱਕ ਇਸੇ ਤਰ੍ਹਾਂ ਚੱਲਦਾ ਰਹੇਗਾ ਅਤੇ 29 ਅਕਤੂਬਰ ਦੀ ਸਵੇਰ ਤੋਂ ਭਾਰਤ ਅਤੇ ਇਟਲੀ ਦੇ ਸਮੇਂ ਵਿਚ ਸਾਢੇ 4 ਘੰਟੇ ਦਾ ਫਰਕ ਹੋ ਜਾਵੇਗਾ। ਜੋ ਕਿ ਹੁਣ ਗਰਮੀਆ ਦੇ ਸਮੇਂ ਅਨੁਸਾਰ ਸਾਢੇ ਤਿੰਨ ਘੰਟੇ ਸੀ। 

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਕਾਰ ਚੋਰੀ ਦੇ ਮਾਮਲਿਆਂ 'ਚ 64 ਪੰਜਾਬੀ ਨਾਮਜ਼ਦ, ਸਖ਼ਤ ਕਾਰਵਾਈ ਕਰਨ ਦੀ ਤਿਆਰੀ 'ਚ ਟੋਰਾਂਟੋ ਪੁਲਸ

ਜਿਹੜੀਆਂ ਘੜ੍ਹੀਆਂ ਤਾਂ ਕੰਪਿਊਟਰ ਰਾਇਜ਼ਡ ਹਨ, ਉਹ ਤਾਂ ਆਪਣੇ ਆਪ ਸਾਲ ਵਿੱਚ ਦੋ ਵਾਰ ਇੱਕ ਘੰਟੇ ਲਈ ਕਦੇ ਅੱਗੇ ਅਤੇ ਕਦੇ ਪਿੱਛੇ ਚਲੀਆਂ ਜਾਂਦੀਆਂ ਹਨ ਪਰ ਜਿਹੜੀਆਂ ਕੰਪਿਊਟਰ ਰਾਇਜ਼ਡ ਘੜ੍ਹੀਆਂ ਨਹੀਂ ਹਨ ਉਨ੍ਹਾਂ ਨੂੰ ਸਭ ਲੋਕ ਆਪ ਅੱਗੇ ਪਿੱਛੇ ਕਰ ਲੈਣਗੇ। ਸਮਾਂ ਬਦਲਾਅ  ਨਾਲ ਯੂਰਪ ਵਿਚ ਰੈਣ-ਬਸੇਰਾ ਕਰਦੇ ਲੋਕ ਕਾਫੀ ਪ੍ਰਭਾਵਿਤ ਹੁੰਦੇ ਹਨ। ਵਿਦੇਸ਼ੀਆਂ ਨੂੰ ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਵਿਚ ਸਮੇਂ ਦਾ ਭੁਲੇਖਾ ਪੈ ਜਾਂਦਾ ਹੈ। ਕਦੇ ਉਹ ਕੰਮ 'ਤੇ ਇਕ ਘੰਟਾ ਪਹਿਲਾਂ ਚਲੇ ਜਾਂਦੇ ਹਨ ਤੇ ਕਦੇ ਇਕ ਘੰਟਾ ਲੇਟ ਹੋ ਜਾਂਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News