''ਟਾਈਮ'' ਪੱਤਰਿਕਾ ਦੀ 2021 ਦੀ ਸੂਚੀ ''ਚ ਭਾਰਤੀ ਮੂਲ ਦੀਆਂ 5 ਸ਼ਖਸੀਅਤਾਂ ਅਤੇ ਕਾਰਕੁਨ ਸ਼ਾਮਲ
Thursday, Feb 18, 2021 - 06:02 PM (IST)
ਨਿਊਯਾਰਕ (ਭਾਸ਼ਾ): ਭਵਿੱਖ ਨੂੰ ਆਕਾਰ ਦੇ ਰਹੇ ਉਭਰਦੇ ਹੋਏ 100 ਆਗੂਆਂ ਦੀ 'ਟਾਈਮ' ਪੱਤਰਿਕਾ ਦੀ ਸੂਚੀ ਵਿਚ ਇਕ ਭਾਰਤੀ ਕਾਰਕੁੰਨ ਅਤੇ ਭਾਰਤੀ ਮੂਲ ਦੇ ਪੰਜ ਵਿਅਕਤੀ ਸ਼ਾਮਲ ਕੀਤੇ ਗਏ ਹਨ। ਇਹਨਾਂ ਵਿਚ ਟਵਿੱਟਰ ਦੀ ਸੀਨੀਅਰ ਵਕੀਲ ਵਿਜਯਾ ਗਾਡੇ ਅਤੇ ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਸ਼ਾਮਲ ਹਨ। ਬੁੱਧਵਾਰ ਨੂੰ ਜਾਰੀ ਕੀਤੀ ਗਈ '2021 ਟਾਈਮ ਨੈਕਸਟ' ਦੁਨੀਆ ਦੀਆਂ 100 ਸਭ ਤੋ ਵੱਧ ਪ੍ਰਭਾਵਸ਼ਾਲੀ ਲੋਕਾਂ ਦੀ 'ਟਾਈਮ 100' ਦੀ ਲੜੀ ਦਾ ਵਿਸਥਾਰ ਹੈ। ਇਸ ਵਿਚ 100 ਉਭਰਦੇ ਹੋਏ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਭੱਵਿਖ ਨੂੰ ਆਕਾਰ ਦੇ ਰਹੇ ਹਨ।
'ਟਾਈਮ 100' ਦੇ ਸੰਪਾਦਕੀ ਨਿਰਦੇਸ਼ਕ ਡੈਨ ਮੈਕਸਾਈ ਨੇ ਕਿਹਾ,''ਇਸ ਸੂਚੀ ਵਿਚ ਸ਼ਾਮਲ ਹਰ ਕੋਈ ਇਤਿਹਾਸ ਬਣਾਉਣ ਨੂੰ ਤਿਆਰ ਹੈ। ਅਸਲ ਵਿਚ ਕਈ ਪਹਿਲਾਂ ਹੀ ਇਤਿਹਾਸ ਬਣਾ ਚੁੱਕੇ ਹਨ।'' ਭਾਰਤੀ ਮੂਲ ਦੀਆਂ ਹੋਰ ਹਸਤੀਆਂ ਵਿਚ 'ਇੰਸਟਾਕਾਰਟ' ਦੀ ਸੰਸਥਾਪਕ ਅਤੇ ਸੀ.ਈ.ਓ. ਅਪੂਰਵਾ ਮੇਹਤਾ ਅਤੇ ਗੈਰ ਲਾਭਕਾਰੀ 'ਗੇਟ ਅੱਸ ਪੀ.ਪੀ.ਆਈ.' ਦੀ ਕਾਰਜਕਾਰੀ ਨਿਰਦੇਸ਼ਕ ਸ਼ਿਖਾ ਗੁਪਤਾ ਅਤੇ ਗੈਰ ਲਾਭਕਾਰੀ 'ਅਪਾਸੋਲਵ' ਦੇ ਰੋਹਨ ਪਵੁਲੁਰੀ ਸ਼ਾਮਲ ਹਨ। ਭੀਮ ਆਰਮੀ ਦੇ ਪ੍ਰਮੁੱਖ ਚੰਦਰ ਸ਼ੇਖਰ ਆਜ਼ਾਦ ਵੀ ਇਸ ਸੂਚੀ ਵਿਚ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖਬਰ-ਫੇਸਬੁੱਕ ਦੀ ਕਾਰਵਾਈ ਨੂੰ ਪ੍ਰਧਾਨ ਮੰਤਰੀ ਮੌਰੀਸਨ ਨੇ ਦੱਸਿਆ 'ਨਿਰਾਸ਼ਾਜਨਕ'
ਪੱਤਰਿਕਾ ਵਿਚ ਸੁਨਕ ਦੇ ਬਾਰੇ ਵਿਚ ਕਿਹਾ ਗਿਆ ਹੈ ਕਿ ਇਕ ਸਾਲ ਤੋਂ ਕੁਝ ਵੱਧ ਸਮੇਂ ਤੱਕ 40 ਸਾਲਾ ਰਿਸ਼ੀ ਸੁਨਕ ਬ੍ਰਿਟਿਸ਼ ਸਰਕਾਰ ਵਿਚ ਗੁੰਮਨਾਮ ਜੂਨੀਅਰ ਮੰਤਰੀ ਰਹੇ ਪਰ ਪਿਛਲੇ ਸਾਲ ਉਹਨਾਂ ਨੂੰ ਬ੍ਰਿਟੇਨ ਦਾ ਵਿੱਤ ਮੰਤਰੀ ਬਣਾਇਆ ਗਿਆ। ਉਹ ਜਲਦ ਹੀ ਕੋਵਿਡ-19 ਲਾਗ ਦੀ ਬੀਮਾਰੀ ਦੇ ਪ੍ਰਤੀ ਸਰਕਾਰ ਦੀ ਪ੍ਰਤੀਕਿਰਿਆ ਦਾ ਉਦਾਰਵਾਦੀ ਚਿਹਰਾ ਬਣ ਗਏ ਅਤੇ ਉਹਨਾਂ ਲੋਕਾਂ ਲਈ ਰਾਹਤ ਦੇ ਉਪਾਵਾਂ ਨੂੰ ਮਨਜ਼ੂਰੀ ਦਿੱਤੀ ਜਿਹਨਾਂ ਦੀ ਨੌਕਰੀ ਵਾਇਰਸ ਕਾਰਨ ਪ੍ਰਭਾਵਿਤ ਹੋਈ।ਪੱਤਰਿਕਾ ਵਿਚ ਕਿਹਾ ਗਿਆ ਹੈ ਕਿ ਯੂਵਗੋਵ ਦੇ ਸਰਵੇਖਣ ਮੁਤਾਬਕ ਸੁਨਕ ਦੇਸ਼ ਦੇ ਸਭ ਤੋਂ ਲੋਕਪ੍ਰਿਅ ਰਾਜਨੇਤਾ ਹਨ ਅਤੇ ਉਹ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਉਡਸਮੇਕ ਦੀ ਪਸੰਦ ਹਨ।
ਟਾਈਮ ਵਿਚ 34 ਸਾਲਾ ਮੇਹਤਾ ਦੇ ਬਾਰੇ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਲਾਗ ਦੀ ਬੀਮਾਰੀ ਦੇ ਸ਼ੁਰੂਆਤੀ ਦਿਨਾਂ ਵਿਚ 'ਇੰਸਟਾਕਾਰਟ' ਨੂੰ ਵੱਡੀ ਗਿਣਤੀ ਵਿਚ ਆਰਡਰ ਮਿਲੇ ਕਿਉਂਕਿ ਅਮੀਰ ਲੋਕਾਂ ਨੇ ਸੇਵਾ ਕਰਮੀਆਂ ਨੂੰ ਆਪਣੇ ਲਈ ਰਾਸ਼ਨ ਖਰੀਦਣ ਵਿਚ ਮਦਦ ਕਰਨ ਦੇ ਉਦੇਸ਼ ਨਾਲ ਇਕੱਠੇ ਵੱਡੀ ਗਿਣਤੀ ਵਿਚ ਖਰੀਦਾਰੀ ਕੀਤੀ। 'ਇੰਸਟਾਕਾਰਟ' ਨੇ ਆਪਣੇ ਕਰਮੀਆਂ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਉਸ ਨੂੰ ਲੈ ਕੇ ਉਹਨਾਂ ਦੀ ਆਲੋਚਨਾ ਵੀ ਹੋਈ। ਮੇਹਤਾ ਨੇ 'ਟਾਈਮ' ਵਿਚ ਲਿਖੇ ਲੇਖ ਵਿਚ ਕਿਹਾ,''ਭਵਿੱਖ ਵਿਚ ਸਮਾਰਟਫੋਨ ਸੁਪਰ ਮਾਰਕੀਟ ਬਣੇਗਾ। ਅਸੀਂ ਉਸ ਦੇ ਸਹਿ-ਨਿਰਮਾਣ ਵਿਚ ਮਦਦ ਕਰਨ ਜਾ ਰਹੇ ਹਾਂ।''
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ, ਭਾਰਤ ਤੇ ਜਾਪਾਨ ਨਾਲ ਜਲਦ 'ਕਵਾਡ' ਬੈਠਕ ਕਰਨਗੇ ਅਮਰੀਕੀ ਵਿਦੇਸ਼ ਮੰਤਰੀ
'ਟਾਈਮ' ਵਿਚ 46 ਸਾਲਾ ਗਾਡੇ ਨੂੰ ਟਵਿੱਟਰ ਦੀ ਸਭ ਤੋਂ ਸ਼ਕਤੀਸ਼ਾਲੀ ਅਧਿਕਾਰੀਆਂ ਵਿਚੋਂ ਇਕ ਦੱਸਿਆ ਹੈ ਜਿਹਨਾਂ ਨੇ ਸੀ.ਈ.ਓ. ਜੈਕ ਡੋਰਸੀ ਨੂੰ ਦੱਸਿਆ ਸੀ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵਿੱਟਰ ਅਕਾਊਂਟ ਕੈਪੀਟਲ (ਸੰਸਦ ਭਵਨ) 'ਤੇ 6 ਜਨਵਰੀ ਨੂੰ ਹੋਏ ਹਮਲੇ ਦੇ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ। ਪੱਤਰਿਕਾ ਵਿਚ ਕਿਹਾ ਗਿਆ ਹੈ ਕਿ ਟਵਿੱਟਰ 'ਤੇ ਹਾਲੇ ਵੀ ਗਲਤ ਜਾਣਕਾਰੀ ਅਤੇ ਸ਼ੋਸ਼ਣ ਹੁੰਦਾ ਹੈ ਜਦਕਿ ਗਾਡੇ ਦਾ ਪ੍ਰਭਾਵ ਕੰਪਨੀ ਨੂੰ ਹੌਲੀ-ਹੌਲੀ ਉਸ ਵੱਲ ਲਿਜਾ ਰਿਹਾ ਹੈ ਜੋ ਕਹਿੰਦਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਅਸੀਮਤ ਨਹੀਂ ਸਗੋਂ ਉਸ ਨੂੰ ਕਈਆਂ ਦੇ ਮਨੁੱਖੀ ਅਧਿਕਾਰ ਵਿਚੋਂ ਇਕ ਦੇਖਿਆ ਜਾਂਦਾ ਹੈ ਜਿਹਨਾਂ ਨੂੰ ਇਕ-ਦੂਜੇ ਨੂੰ ਪ੍ਰਸੰਗ ਵਿਚ ਦੇਖਿਆ ਜਾਣਾ ਚਾਹੀਦਾ ਹੈ।''
ਪੱਤਰਿਕਾ ਵਿਚ ਭੀਮ ਆਰਮੀ ਦੇ ਨੇਤਾ ਆਜ਼ਾਦ ਦੇ ਬਾਰੇ ਵਿਚ ਕਿਹਾ ਗਿਆ ਹੈ ਕਿ ਉਹ ਦਲਿਤ ਭਾਈਚਾਰੇ ਨੂੰ ਸਿੱਖਿਆ ਜ਼ਰੀਏ ਗਰੀਬੀ ਵਿਚੋਂ ਕੱਢਣ ਵਿਚ ਮਦਦ ਕਰਨ ਲਈ ਸਕੂਲ ਚਲਾਉਂਦੇ ਹਨ। ਉਹ ਬਾਈਕਾਂ 'ਤੇ ਜਾਤੀ ਆਧਾਰਿਤ ਹਿੰਸਾ ਦੇ ਸ਼ਿਕਾਰ ਲੋਕਾਂ ਦੀ ਰੱਖਿਆ ਕਰਨ ਲਈ ਪਿੰਡਾਂ ਵਿਚ ਜਾਂਦੇ ਹਨ ਅਤੇ ਵਿਤਕਰੇ ਦੇ ਖ਼ਿਲਾਫ਼ ਪ੍ਰਦਰਸ਼ਨਾਂ ਦਾ ਆਯੋਜਨ ਕਰਦੇ ਹਨ। ਆਜ਼ਾਦ ਅਤੇ ਭੀਮ ਆਰਮੀ ਨੇ ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ 19 ਸਾਲਾ ਦਲਿਤ ਬੀਬੀ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ਵਿਚ ਨਿਆਂ ਲਈ ਇਕ ਮੁਹਿੰਮ ਚਲਾਈ ਸੀ। ਟਾਈਮ ਨੇ ਕਿਹਾ ਕਿ ਗੁਪਤਾ ਅਤੇ ਉਹਨਾਂ ਦੀ ਟੀਮ ਨੇ ਅਜਿਹੇ ਸਮੇਂ ਵਿਚ ਸਿਹਤ ਕਰਮੀਆਂ ਲਈ ਨਿੱਜੀ ਸੁਰੱਖਿਆ ਉਪਕਰਨਾਂ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਕਦਮ ਚੁੱਕੇ ਜਦੋਂ ਵ੍ਹਾਈਟ ਹਾਊਸ ਤੋਂ ਲੀਡਰਸ਼ਿਪ ਜ਼ੀਰੋ ਸੀ।25 ਸਾਲਾ ਪਵੁਲੁਰੀ ਮੁਫਤ ਆਨਲਾਈਨ 'ਟੂਲ' ਦੀ ਸੰਸਥਾਪਕ ਹੈ ਜੋ ਉਪਭੋਗਤਾਵਾਂ ਨੂੰ ਖੁਦ ਤੋਂ ਦੀਵਾਲੀਆਪਨ ਫਾਰਮ ਭਰਨ ਵਿਚ ਮਦਦ ਕਰਦਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।