ਆਸਟ੍ਰੇਲੀਆ 'ਚ ਸਮਾਂ ਤਬਦੀਲੀ 1 ਅਕਤੂਬਰ ਤੋਂ, ਭਾਰਤ ਤੋਂ ਇੰਨੇ ਘੰਟਿਆਂ ਦਾ ਹੋਵੇਗਾ ਫ਼ਰਕ

Tuesday, Sep 26, 2023 - 02:30 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ)- 'ਡੇਅ ਲਾਈਟ ਸੇਵਿੰਗ' ਨਿਯਮ ਅਧੀਨ ਐਤਵਾਰ 1 ਅਕਤੂਬਰ ਤੋਂ ਆਸਟ੍ਰੇਲੀਆ ਦੇ ਕਈ ਸੂਬਿਆਂ ਦੀਆਂ ਘੜੀਆਂ ਮੌਜੂਦਾ ਸਮੇਂ ਤੋਂ ਇੱਕ ਘੰਟਾ ਅੱਗੇ ਹੋ ਜਾਣਗੀਆ। ਇਹ ਤਬਦੀਲੀ ਵਿਕਟੋਰੀਆ, ਨਿਊ ਸਾਊਥ ਵੇਲਜ਼,ਤਸਮਾਨੀਆ, ਦੱਖਣੀ ਆਸਟ੍ਰੇਲੀਆ ਅਤੇ ਆਸਟ੍ਰੇਲੀਆਈ ਕੈਪੀਟਲ ਟੈਰੀਟਰੀ ਵਿੱਚ ਹੀ ਲਾਗੂ ਹੋਵੇਗੀ ਜਦਕਿ ਕੁਈਂਜ਼ਲੈਂਡ, ਪੱਛਮੀ ਆਸਟ੍ਰੇਲੀਆ ਅਤੇ ਨਾਰਦਨ ਟੈਰੀਟਰੀ ਦੇ ਸਮੇਂ ਵਿੱਚ ਕੋਈ ਬਦਲਾਅ ਨਹੀ ਹੋਵੇਗਾ।

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ 'ਚ ਸਮਾਂ ਤਬਦੀਲੀ, ਘੜੀਆਂ ਇਕ ਘੰਟਾ ਹੋਈਆਂ ਅੱਗੇ

'ਡੇਅ ਲਾਈਟ ਸੇਵਿੰਗ' ਅਧੀਨ ਇਹ ਤਬਦੀਲੀ ਸਾਲ ਵਿੱਚ ਦੋ ਵਾਰ ਸੂਰਜ ਦੇ ਚੜ੍ਹਨ ਅਤੇ ਛਿਪਣ ਅਨੁਸਾਰ ਕੀਤੀ ਜਾਂਦੀ ਹੈ। ਐਤਵਾਰ 1 ਅਕਤੂਬਰ ਤੋਂ ਆਸਟ੍ਰੇਲੀਆਈ ਘੜੀਆਂ ਸਵੇਰੇ ਦੋ ਵਜੇਂ ਤੋਂ ਇੱਕ ਘੰਟਾ ਅੱੱਗੇ ਹੋ ਜਾਣਗੀਆਂ ਅਤੇ ਸਰਦ ਰੁੱਤ ਦੀ ਸ਼ੁਰੂਆਤ 'ਤੇ ਮੁੜ ਦੁਬਾਰਾ 7 ਅਪ੍ਰੈਲ, 2024 ਨੂੰ ਇੱਕ ਘੰਟਾ ਪਿੱਛੇ ਹੋ ਜਾਣਗੀਆਂ। ਇਹ ਬਦਲਾਅ ਗਰਮੀਆਂ ਅਤੇ ਸਰਦੀਆਂ ਨੂੰ ਨਿਯਮਿਤ ਰੂਪ ਵਿੱਚ ਚਲਾਉਣ ਅਤੇ ਬਿਜਲੀ ਦੀ ਬੱਚਤ ਵਿੱਚ ਲਾਹੇਵੰਦ ਸਿੱਧ ਹੁੰਦਾ ਹੈ। ਇਸ ਤਬਦੀਲੀ ਤੋਂ ਬਾਅਦ ਮੈਲਬੌਰਨ-ਸਿਡਨੀ ਸਮੇਂ ਦਾ ਭਾਰਤੀ ਸਮੇਂ ਤੋਂ ਸਾਢੇ ਪੰਜ ਘੰਟੇ ਦਾ ਫਰਕ ਹੋਵੇਗਾ। ਭਾਰਤ ਤੋਂ ਉਲਟ ਮੌਸਮ ਹੋਣ ਕਾਰਨ ਆਸਟ੍ਰੇਲੀਆ ਵਿੱਚ ਇਸ ਸਮੇਂ ਗਰਮ ਰੁੱਤ ਦਾ ਆਗਾਜ਼ ਹੋ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News