ਆਸਟਰੇਲੀਆ ''ਚ ਸਮਾਂ ਤਬਦੀਲੀ 3 ਅਪ੍ਰੈਲ ਤੋਂ
Thursday, Mar 24, 2022 - 09:17 AM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ)- 'ਡੇਅ ਲਾਈਟ ਸੇਵਿੰਗ' ਨਿਯਮ ਅਧੀਨ ਐਤਵਾਰ 3 ਅਪ੍ਰੈਲ ਤੋਂ ਆਸਟਰੇਲੀਆ ਦੀਆਂ ਘੜੀਆਂ ਮੌਜੂਦਾ ਸਮੇਂ ਤੋਂ ਇਕ ਘੰਟਾ ਪਿੱਛੇ ਹੋ ਜਾਣਗੀਆਂ। ਇਹ ਤਬਦੀਲੀ ਵਿਕਟੋਰੀਆ, ਨਿਊ ਸਾਊਥ ਵੇਲਜ਼, ਤਸਮਾਨੀਆ, ਦੱਖਣੀ ਆਸਟਰੇਲੀਆ ਅਤੇ ਆਸਟਰੇਲੀਆਈ ਕੈਪੀਟਲ ਟੈਰੀਟਰੀ ਵਿਚ ਹੀ ਲਾਗੂ ਹੋਵੇਗੀ, ਜਦਕਿ ਕੁਈਂਜ਼ਲੈਂਡ, ਪੱਛਮੀ ਆਸਟ੍ਰੇਲੀਆ ਅਤੇ ਨਾਰਦਨ ਟੈਰੀਟਰੀ ਦੇ ਸਮੇਂ ਵਿਚ ਕੋਈ ਬਦਲਾਅ ਨਹੀ ਹੋਵੇਗਾ।
ਇਹ ਵੀ ਪੜ੍ਹੋ: ਯੂਕ੍ਰੇਨ ਨੂੰ ਹਥਿਆਰ ਸਪਲਾਈ ਕਰਨ ਦੇ ਮਾਮਲੇ 'ਚ ਰੂਸ ਦੀ ਅਮਰੀਕਾ ਨੂੰ ਵੱਡੀ ਚਿਤਾਵਨੀ
'ਡੇਅ ਲਾਈਟ ਸੇਵਿੰਗ' ਅਧੀਨ ਇਹ ਤਬਦੀਲੀ ਸਾਲ ਵਿਚ 2 ਵਾਰ ਸੂਰਜ ਦੇ ਚੜਨ ਅਤੇ ਛਿਪਣ ਅਨੁਸਾਰ ਕੀਤੀ ਜਾਂਦੀ ਹੈ। 3 ਅਪ੍ਰੈਲ ਤੋਂ ਆਸਟਰੇਲੀਆਈ ਘੜੀਆਂ ਸਵੇਰੇ 3 ਵਜੇਂ ਤੋਂ ਇਕ ਘੰਟਾ ਪਿੱਛੇ ਹੋ ਜਾਣਗੀਆਂ ਅਤੇ ਗਰਮ ਰੁੱਤ ਦੀ ਸ਼ੁਰੂਆਤ 'ਤੇ ਮੁੜ ਦੁਬਾਰਾ 2 ਅਕਤੂਬਰ 2022 ਨੂੰ ਇਕ ਘੰਟਾ ਅੱਗੇ ਹੋ ਜਾਣਗੀਆਂ। ਇਹ ਬਦਲਾਅ ਗਰਮੀਆਂ ਅਤੇ ਸਰਦੀਆਂ ਨੂੰ ਨਿਯਮਤ ਰੂਪ ਵਿਚ ਚਲਾਉਣ ਅਤੇ ਬਿਜਲੀ ਦੀ ਬੱਚਤ ਵਿਚ ਲਾਹੇਵੰਦ ਸਿੱਧ ਹੁੰਦਾ ਹੈ। ਇਸ ਤਬਦੀਲੀ ਤੋਂ ਬਾਅਦ ਮੈਲਬੌਰਨ-ਸਿਡਨੀ ਸਮੇਂ ਦਾ ਭਾਰਤੀ ਸਮੇਂ ਤੋਂ ਸਾਢੇ 4 ਘੰਟੇ ਦਾ ਫਰਕ ਹੋਵੇਗਾ। ਭਾਰਤ ਤੋਂ ਉਲਟ ਮੌਸਮ ਹੋਣ ਕਾਰਨ ਆਸਟਰੇਲੀਆ ਵਿਚ ਇਸ ਸਮੇਂ ਸਰਦ ਰੁੱਤ ਦਾ ਆਗਾਜ਼ ਹੋ ਰਿਹਾ ਹੈ।
ਇਹ ਵੀ ਪੜ੍ਹੋ: ਅਮਰੀਕਾ: ਓਕਲਾਹੋਮਾ 'ਚ 2 ਵਾਹਨਾਂ ਦੀ ਭਿਆਨਕ ਟੱਕਰ, 6 ਵਿਦਿਆਰਥੀ ਹਲਾਕ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।