ਉਈਗਰ ਮੁਸਲਮਾਨਾਂ ਦਾ ਮੁੱਦਾ ਚੁੱਕਣਾ ਕੁੜੀ ਨੂੰ ਪਿਆ ਮਹਿੰਗਾ, TIkTOK ਨੇ ਕੀਤੀ ਬਲਾਕ

11/28/2019 2:28:06 PM

ਵਾਸ਼ਿੰਗਟਨ- ਸ਼ਾਰਟ ਵੀਡੀਓ ਬਣਾਉਣ ਵਾਲੇ ਪਲੇਟਫਾਰਮ (ਐਪ) ਟਿਕਟਾਕ ਨੇ 17 ਸਾਲ ਦੀ ਅਮਰੀਕੀ ਮੁਸਲਿਮ ਲੜਕੀ ਨੂੰ ਬਲਾਕ ਕਰ ਦਿੱਤਾ ਹੈ ਕਿਉਂਕਿ ਉਸ ਨੇ ਆਪਣੇ ਵੀਡੀਓ ਵਿਚ ਸ਼ਿਨਜਿਆਂਗ ਵਿਚ ਰਹਿ ਰਹੇ ਉਈਗਰ ਮੁਸਲਮਾਨਾਂ ਦੇ ਨਾਲ ਚੀਨ ਦੇ ਵਤੀਰੇ ਦਾ ਜ਼ਿਕਰ ਕਰ ਉਸ ਦੀ ਨਿੰਦਾ ਕੀਤੀ ਹੈ। ਅਸਲ ਵਿਚ ਲੜਕੀ ਵਲੋਂ ਬਣਾਏ ਗਏ ਵੀਡੀਓ ਦੀ ਸ਼ੁਰੂਆਤ ਦੇਖ ਕੇ ਅਜਿਹਾ ਲੱਗਦਾ ਹੈ ਕਿ ਉਹ ਕੋਈ ਬਿਊਟੀ ਟਿੱਪਸ ਦੇਣ ਜਾ ਰਹੀ ਹੈ।

ਵੀਡੀਓ ਦੀ ਸ਼ੁਰੂਆਤ ਵਿਚ ਉਹ ਕਹਿੰਦੀ ਹੈ ਕਿ ਹਾਏ, ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਲੰਬੀਆਂ ਪਲਕਾਂ ਕਿਵੇਂ ਹੋ ਸਕਦੀਆਂ ਹਨ। ਕੁਝ ਸਕਿੰਟ ਤੋਂ ਬਾਅਦ ਉਹ ਦਰਸ਼ਕਾਂ ਨੂੰ ਪਲਕਾਂ ਝੁਕਾਉਣ ਲਈ ਕਹਿੰਦੀ ਹੈ। ਆਪਣੇ ਫੋਨ ਦੀ ਵਰਤੋਂ ਕਰੋ ਤੇ ਇਸ ਨੂੰ ਸਰਚ ਕਰੋ ਕਿ ਕੀ ਹੋ ਰਿਹਾ ਹੈ, ਮੁਸਲਮਾਨਾਂ ਨੂੰ ਉਹ ਕਿਵੇਂ ਡਿਟੈਂਸ਼ਨ ਸੈਂਟਰ ਵਿਚ ਰੱਖ ਰਹੇ ਹਨ।

ਅਮਰੀਕਾ ਵਿਚ ਰਹਿਣ ਵਾਲੀ 17 ਸਾਲ ਦੀ ਫਿਰੋਜ਼ਾ ਅਜ਼ੀਜ਼ ਨੇ ਚੀਨ ਦੇ ਸ਼ਿਜਿਆਂਗ ਸੂਬੇ ਵਿਚ ਸਥਿਤ ਡਿਟੈਂਸ਼ਨ ਕੈਂਪ ਵਿਚ ਰਹਿ ਰਹੇ ਮੁਸਲਮਾਨਾਂ ਦੇ ਨਾਲ ਚੀਨੀ ਸਰਕਾਰ ਦੇ ਵਿਵਹਾਰ ਦੀ ਨਿੰਦਾ ਕਰਦੇ ਹੋਏ ਵੀਡੀਓ ਬਣਾ ਦਿੱਤਾ, ਜੋ ਕਿ ਬਹੁਤ ਵਾਇਰਲ ਹੋਇਆ ਤੇ ਅਖੀਰ ਫਿਰੋਜ਼ਾ ਨੂੰ ਬਲਾਕ ਕਰ ਦਿੱਤਾ ਗਿਆ।

ਟਿਕਟਾਕ ਨੇ ਦੱਸਿਆ ਕੋਈ ਹੋਰ ਕਾਰਨ
ਟਿਕਟਾਕ ਦਾ ਕਹਿਣਾ ਹੈ ਕਿ ਫਿਰੋਜ਼ਾ ਦਾ ਅਕਾਊਂਟ ਇਸ ਵੀਡੀਓ ਕਾਰਨ ਨਹੀਂ ਓਸਾਮਾ ਬਿਨ ਲਾਦੇਨ ਵਾਲੇ ਵੀਡੀਓ ਕਾਰਨ ਬੰਦ ਹੋਇਆ ਹੈ। ਇਕ ਅਮਰੀਕੀ ਅਧਿਕਾਰੀ ਆਰਿਕ ਹੇਨ ਨੇ ਕਿਹਾ ਕਿ ਯੂਜ਼ਰ ਦੇ ਅਕਾਊਂਟ ਤੇ ਡਿਵਾਇਸ 'ਤੇ ਇਸ ਲਈ ਬੈਨ ਲਾਇਆ ਗਿਆ ਹੈ ਕਿਉਂਕਿ ਉਸ ਨੇ ਓਸਾਮਾ ਬਿਨ ਲਾਦੇਨ ਦਾ ਵੀਡੀਓ ਪੋਸਟ ਕੀਤਾ ਸੀ। ਪਲੇਟਫਾਰਮ 'ਤੇ ਅੱਤਵਾਦੀ ਮਾਮਲਿਆਂ ਨਾਲ ਜੁੜੇ ਕੰਟੈਂਟ ਪਾਉਣ ਦੀ ਆਗਿਆ ਨਹੀਂ ਹੈ।


Baljit Singh

Content Editor

Related News