ਚੀਨ 'ਚ ਮੀਡੀਆ ਸਮੂਹਾਂ 'ਤੇ ਕੱਸਿਆ ਸ਼ਿਕੰਜਾ, ਜਿਨਪਿੰਗ ਦੇ ਸੱਤਾ ਸੰਭਾਲਣ ਤੋਂ ਬਾਅਦ ਵਧਿਆ ਕੰਟਰੋਲ

02/17/2021 11:43:39 PM

ਬੀਜਿੰਗ : ਚੀਨ ਵਿੱਚ ਮੀਡੀਆ ਦੀ ਆਜ਼ਾਦੀ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਨਿੱਕੇਈ ਏਸ਼ੀਆ ਦੀ ਰਿਪੋਰਟ ਦੇ ਅਨੁਸਾਰ ਕੋਈ ਵੀ ਮੀਡੀਆ ਸਮੂਹ ਆਜ਼ਾਦ ਨਹੀਂ ਹੈ। ਸੱਤਾਧਾਰੀ ਕੰਮਿਉਨਿਸਟ ਪਾਰਟੀ ਨੇ ਮੀਡੀਆ ਸਮੂਹਾਂ 'ਤੇ ਸ਼ਿਕੰਜਾ ਕੱਸਿਆ ਹੋਇਆ ਹੈ ਅਜਿਹੇ ਵਿੱਚ ਉਨ੍ਹਾਂ ਕੋਲ ਪਾਰਟੀ ਦੇ ਹਿੱਤਾਂ ਦੇ ਸਮਾਨ ਚੱਲਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। ਰਿਪੋਰਟ ਵਿੱਚ ਬੀ.ਬੀ.ਸੀ. 'ਤੇ ਰੋਕ ਦੇ ਕਦਮ 'ਤੇ ਚੀਨ ਵਿੱਚ ਨਿੱਕੇਈ ਦੇ ਬਿਊਰੋ ਚੀਫ ਤੇਤਸੁਸ਼ੀ ਤਾਕਾਹਾਸ਼ੀ ਨੇ ਕਿਹਾ ਕਿ 2012 ਵਿੱਚ ਸ਼ੀ ਜਿਨਪਿੰਗ ਦੇ ਸੱਤਾ ਸੰਭਾਲਣ ਤੋਂ ਬਾਅਦ ਮੀਡੀਆ 'ਤੇ ਕੰਟਰੋਲ ਵਧਿਆ ਹੈ। ਅਖ਼ਬਾਰਾਂ, ਚੈਨਲਾਂ ਅਤੇ ਰੇਡੀਓ ਸਟੇਸ਼ਨਾਂ ਕੋਲ ਕੋਈ ਵਿਕਲਪ ਨਹੀਂ ਹੈ।
 
ਦੱਸ ਦੇਈਏ ਕਿ ਚੀਨ ਦੇ ਨੈਸ਼ਨਲ ਰੇਡੀਓ ਐਂਡ ਟੈਲੀਵਿਜ਼ਨ ਐਡਮਿਨਿਸਟਰੇਸ਼ਨ ਨੇ BBC ‌ਵਰਲਡ ਨਿਊਜ਼ ਦੀ ਬ੍ਰਾਡਕਾਸਟਿੰਗ ਨੂੰ ਪਾਬੰਦੀਸ਼ੂਦਾ ਕਰ ਦਿੱਤਾ ਹੈ। ਯੂਨਾਈਟੇਡ ਸਟੇਟਸ ਐਂਡ ਯੂਰੋਪੀ ਯੂਨੀਅਨ (ਈ.ਊ.) ਨੇ ਬੀ.ਬੀ.ਸੀ. 'ਤੇ ਰੋਕ ਲਗਾਉਣ ਦੀ ਚੀਨੀ ਕਾਰਵਾਈ ਦੀ ਨਿੰਦਾ ਕੀਤੀ ਹੈ। ਈ.ਊ. ਨੇ ਕਿਹਾ ਕਿ ਚੀਨ ਨੂੰ ਬੀ.ਬੀ.ਸੀ. ਵਰਲਡ ਨਿਊਜ਼ 'ਤੇ ਆਪਣੇ ਰੋਕ ਨੂੰ ਬਦਲ ਦੇਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਚੀਨੀ ਸੰਵਿਧਾਨ ਅਤੇ ਮਨੁੱਖ ਅਧਿਕਾਰਾਂ ਦੀ ਉਲੰਘਣਾ ਹੋਈ ਹੈ।

ਹਾਲਾਂਕਿ ਉਸ ਦਾ ਕਹਿਣਾ ਹੈ ਕਿ BBC ਨੇ ਸ਼ਿਨਜਿਆਂਗ ਵਿੱਚ ਮਨੁੱਖੀ ਅਧਿਕਾਰ ਦੇ ਉਲੰਘਣਾ ਦੀ ਝੂਠੀ ਰਿਪੋਰਟ ਚਲਾਈ ਹੈ। ਕੰਮਿਉਨਿਸਟ ਪਾਰਟੀ ਦੇ ਮੁਖਪਤਰ ਗਲੋਬਲ ਟਾਈਮਜ਼ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਮਾਮਲੇ ਵਿੱਚ ਚੀਨ ਦੇ ਕਦਮਾਂ ਨੂੰ ਲੈ ਕੇ ਬੀ.ਬੀ.ਸੀ. 'ਤੇ ਗਲਤ ਰਿਪੋਰਟਿਗ ਦਾ ਦੋਸ਼ ਲਗਾਇਆ ਹੈ। ਇੱਕ ਹਫਤਾ ਪਹਿਲਾਂ ਹੀ ਬ੍ਰਿਟਿਸ਼ ਮੀਡੀਆ ਰੈਗੁਲੇਟਰ ਆਫਕਾਮ ਨੇ ਚੀਨ ਦੇ ਸਰਕਾਰੀ ਅੰਗ੍ਰੇਜੀ ਚੈਨਲ ਸੀ.ਜੀ.ਟੀ.ਐੱਨ. (ਚਾਇਨਾ ਗਲੋਬਲ ਟੈਲੀਵਿਜ਼ਨ ਨੈੱਟਵਰਕ) ਦਾ ਲਾਇਸੈਂਸ ਰੱਦ ਕਰ ਦਿੱਤਾ ਸੀ ਜਿਸ ਤੋਂ ਬਾਅਦ ਚੀਨ ਨੇ ਜਵਾਬੀ ਕਦਮ ਚੁੱਕਣ ਦੀ ਧਮਕੀ ਦਿੱਤੀ ਸੀ।
 


Inder Prajapati

Content Editor

Related News