ਸਰਹੱਦ ਪਾਰ : ਮਹਾਤਮਾ ਬੁੱਧ ਦੀ ਮੂਰਤੀ ’ਤੇ ਪੱਥਰ ਸੁੱਟਣ ਵਾਲਾ ਟਿਕ-ਟਾਕ ਸਟਾਰ ਗ੍ਰਿਫ਼ਤਾਰ

Tuesday, Nov 15, 2022 - 02:05 AM (IST)

ਸਰਹੱਦ ਪਾਰ : ਮਹਾਤਮਾ ਬੁੱਧ ਦੀ ਮੂਰਤੀ ’ਤੇ ਪੱਥਰ ਸੁੱਟਣ ਵਾਲਾ ਟਿਕ-ਟਾਕ ਸਟਾਰ ਗ੍ਰਿਫ਼ਤਾਰ

ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਦੇ ਸਵਾਤ ਇਲਾਕੇ ’ਚ ਇਕ ਟਿਕ-ਟਾਕ ਸਟਾਰ ਵੱਲੋਂ 7ਵੀਂ ਸਦੀ ਦੀ ਬਣੀ ਮਹਾਤਮਾ ਬੁੱਧ ਦੀ ਮੂਰਤ ’ਤੇ ਪੱਥਰ ਸੁੱਟਣ ਦੇ ਦੋਸ਼ ’ਚ ਪੁਲਸ ਨੇ ਗ੍ਰਿਫ਼ਤਾਰ ਕੀਤਾ। ਸਰਹੱਦ ਪਾਰ ਦੇ ਸੂਤਰਾਂ ਮੁਤਾਬਕ ਸਵਾਤ ਦੇ ਸਖੋਹਾਈ ਜਹਾਨਾਬਾਦ ਵਿਚ ਇਕ ਟਿਕ-ਟਾਕ ਸਟਾਰ ਦੀ ਮਹਾਤਮਾ ਬੁੱਧ ਦੀ ਪ੍ਰਾਚੀਨ ਮੂਰਤੀ ’ਤੇ ਪੱਥਰ ਮਾਰਨ ਸਬੰਧੀ ਸੋਸ਼ਲ ਮੀਡੀਆ ’ਤੇ ਵੀਡਿਓ ਵਾਇਰਲ ਹੋਈ, ਜਿਸ ’ਤੇ ਲੋਕਾਂ ਨੇ ਰੋਸ ਪ੍ਰਦਰਸ਼ਨ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਨੇ ਪਾਕਿ ਨੂੰ 3.4 ਮਿਲੀਅਨ ਡਾਲਰ ਮੁੱਲ ਦੀਆਂ 192 ਚੋਰੀ ਕੀਤੀਆਂ 'ਕਲਾਕ੍ਰਿਤੀਆਂ' ਕੀਤੀਆਂ ਵਾਪਸ

ਬੀਤੇ ਦਿਨ ਹੋਈ ਵਾਇਰਲ ਵੀਡਿਓ ’ਚ ਟਿਕ ਟਾਰ ਮੂਰਤੀ ’ਤੇ ਪੱਥਰ ਮਾਰਦਾ ਦਿਖਾਈ ਦੇ ਰਿਹਾ ਸੀ, ਜਿਸ ਦੀ ਪਛਾਣ ਅੱਬੂ-ਬਕਰ ਵਾਸੀ ਸੰਗੋਤਾ ਵਜੋਂ ਹੋਈ। ਮੂਰਤ ਦੀ ਸੁਰੱਖਿਆ ਵਿਚ ਤਾਇਨਾਤ ਸੁਰੱਖਿਆ ਗਾਰਡ, ਜੋ ਡਿਊਟੀ ਤੋਂ ਗੈਰ ਹਾਜ਼ਰ ਸੀ, ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਜਿਸ ਮੂਰਤੀ ’ਤੇ ਟਿਕ ਟਾਕ ਸਟਾਰ ਨੇ ਪੱਥਰ ਮਾਰੇ ਉਸ ਮਹਾਤਮਾ ਬੁੱਧ ਦੀ ਵਿਸ਼ਾਲ ਮੂਰਤੀ ਨੂੰ ਸਾਲ 2007 ਵਿਚ ਅੱਤਵਾਦੀਆਂ ਨੇ ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਦੋਂ ਉਹ ਮੂਰਤੀ ਨੂੰ ਮਾਮੂਲੀ ਨੁਕਸਾਨ ਪਹੁੰਚਾਉਣ ’ਚ ਹੀ ਸਫਲ ਹੋਏ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News