'ਥੰਡਰ ਫਰੋਮ ਜਲੰਧਰ' ਨਾਂ ਦੇ ਪੰਜਾਬੀ ਰੈਸਲਰ ਨੇ ਕੈਨੇਡਾ 'ਚ ਗੱਡੇ ਝੰਡੇ

01/03/2018 2:21:56 PM

ਸਰੀ— ਕੈਨੇਡਾ ਦੇ ਸਰੀ 'ਚ ਰਹਿਣ ਵਾਲੇ ਰੈਸਲਰ ਪਰਮਵੀਰ ਸਿੰਘ ਅਟਵਾਲ ਉਰਫ 'ਥੰਡਰ ਫਰੋਮ ਜਲੰਧਰ' ਨੇ ਇਕ ਵਾਰ ਫਿਰ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। 29 ਦਸੰਬਰ ਨੂੰ ਉਸ ਨੇ ਇਕ ਰੈਸਲਿੰਗ ਮੁਕਾਬਲੇ 'ਚ ਜਿੱਤ ਕੇ ਇਕ ਵਾਰ ਫਿਰ ਪੰਜਾਬੀਆਂ ਨੂੰ ਖੁਸ਼ ਕੀਤਾ ਹੈ। ਇੱਥੇ ਉਸ ਨੇ ਅਮਰੀਕਾ ਦੇ ਮਸ਼ਹੂਰ ਰੈਸਲਰ ਅਜ਼ੀਮ ਦਿ ਡਰੀਮ ਨੂੰ ਹਰਾਇਆ। ਤੁਹਾਨੂੰ ਦੱਸ ਦਈਏ ਕਿ 37 ਸਾਲਾ ਪਰਮਵੀਰ ਸਿੰਘ ਅਟਵਾਲ ਦਾ ਪਰਿਵਾਰ ਪੰਜਾਬ ਦੇ ਸ਼ਹਿਰ ਜਲੰਧਰ ਨਾਲ ਸੰਬੰਧਤ ਹੈ ਤੇ ਇਸੇ ਕਾਰਨ ਉਸ ਨੂੰ 'ਥੰਡਰ ਫਰੋਮ ਜਲੰਧਰ' ਦੇ ਨਾਂ ਵਜੋਂ ਵੀ ਜਾਣਿਆ ਜਾਂਦਾ ਹੈ। 

PunjabKesari
ਪਰਮਵੀਰ ਦਾ ਜਨਮ ਕੈਨੇਡਾ 'ਚ ਅਲਬਰਟਾ ਦੇ ਸ਼ਹਿਰ ਅਡਮਿੰਟਨ 'ਚ ਹੋਇਆ ਪਰ ਉਹ ਪੰਜਾਬ ਤੇ ਪੰਜਾਬੀ ਭਾਈਚਾਰੇ ਤੋਂ ਵੱਖ ਨਹੀਂ ਹੈ। ਕਈ ਵਾਰ ਉਹ ਪੰਜਾਬੀ ਕੁੜਤੇ-ਚਾਦਰੇ 'ਚ ਸੱਜ ਕੇ ਅਤੇ ਪੰਜਾਬੀ ਗਾਣਿਆਂ 'ਤੇ ਨੱਚਦਾ ਹੋਇਆ ਮੈਦਾਨ 'ਚ ਉੱਤਰਦਾ ਹੈ। ਉਸ ਦਾ ਇਹ ਅੰਦਾਜ਼ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੂੰ ਬੇਹੱਦ ਪਸੰਦ ਹੈ। ਪਰਮਵੀਰ ਨੇ ਦੱਸਿਆ ਕਿ ਇਹ ਉਸ ਦਾ ਬਚਪਨ ਦਾ ਸੁਪਨਾ ਸੀ ਕਿ ਉਹ ਵਧੀਆ ਰੈਸਲਰ ਬਣੇ ਤੇ ਇਹ ਸੁਪਨਾ ਸੱਚ ਹੋ ਚੁੱਕਾ ਹੈ। ਪਰਮਵੀਰ ਨੇ ਕਿਹਾ ਕਿ ਉਹ ਆਪਣਾ ਸੁਪਨਾ ਪੂਰਾ ਕਰਨ ਲਈ ਆਪਣੇ ਪਰਿਵਾਰ ਦਾ ਧੰਨਵਾਦੀ ਹੈ। ਉਸ ਨੇ ਦੱਸਿਆ ਕਿ ਉਸ ਦੀ ਮਾਂ ਨੇ ਉਸ ਦਾ ਬਹੁਤ ਸਾਥ ਦਿੱਤਾ ਹੈ।


Related News