ਹਾਂਗਕਾਂਗ 'ਚ ਬੰਦ ਹੋ ਚੁੱਕੀ Apple Daily ਦੇ ਤਿੰਨ ਮੁਲਾਜ਼ਮ ਤੇ ਮਜ਼ਦੂਰ ਯੂਨੀਅਨ ਦੇ 4 ਮੈਂਬਰ ਗ੍ਰਿਫ਼ਤਾਰ

07/22/2021 4:58:19 PM

ਹਾਂਗਕਾਂਗ - ਚੀਨ ਦਾ ਹਾਂਗਕਾਂਗ 'ਤੇ ਸ਼ਿਕੰਜਾ ਦਿਨ ਪ੍ਰਤੀ ਦਿਨ ਮਜ਼ਬੂਤ ਹੁੰਦਾ ਜਾ ਰਿਹਾ ਹੈ। ਚੀਨ ਦੇ ਦਬਾਅ 'ਚ ਹਾਂਗਕਾਂਗ ਵਿਚ ਲੋਕਤੰਤਰ ਸਮਰਥਕਾਂ ਦੇ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਬੁੱਧਵਾਰ ਨੂੰ ਹਾਂਗਕਾਂਗ ਵਿਚ ਬੰਦ ਹੋ ਚੁੱਕੇ ਸਭ ਤੋਂ ਵੱਡੇ ਲੋਕਤੰਤਰ ਸਮਰਥਕ ਅਖ਼ਬਾਰ Apple Daily ਦੇ 3 ਹੋਰ ਸਿਖ਼ਰ ਮੁਲਾਜ਼ਮਾਂ ਤੋਂ ਇਲਾਵਾ ਵੀਰਵਾਰ ਨੂੰ ਪੁਲਸ ਨੇ ਮਜ਼ਦੂਰ ਸੰਘ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰ  ਲਿਆ। ਇਸ ਦੇ ਨਾਲ ਹੀ ਅਦਾਲਤ ਨੇ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਚਾਰ ਸੰਪਾਦਕਾਂ ਅਤੇ ਪੱਤਰਕਾਰਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸਥਾਨਕ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਜਿਹੜੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ 'ਜਨਰਲ ਐਸੋਸੀਏਸ਼ਨ ਆਫ਼ ਹਾਂਗਕਾਂਗ ਸਪੀਚ ਥੈਰੇਪਿਸਟਸ' ਦੇ ਮੈਂਬਰ ਹਨ। ਮਜ਼ਦੂਰ ਟਰੇਡ ਯੂਨੀਅਨ ਨੇ ਤਿੰਨ ਬਾਲ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ ਜਿਨ੍ਹਾਂ ਦੇ ਬਾਰੇ 'ਚ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਹ ਸਿਆਸੀ ਸੰਕਟ ਦੇ ਰੂਪ ਹਨ।

ਇਹ ਵੀ ਪੜ੍ਹੋ : RBI ਖ਼ਿਲਾਫ਼ SC ਪਹੁੰਚੇ ਸਟੇਟ ਬੈਂਕ ਸਮੇਤ ਕਈ ਨਿੱਜੀ ਬੈਂਕ, ਜਾਣੋ ਕੀ ਹੈ ਮਾਮਲਾ

ਕਿਤਾਬਾਂ ਵਿਚ ਅਜਿਹੀਆਂ ਕਹਾਣੀਆਂ ਹਨ  ਜਿਹੜੀਆਂ ਇਕ ਪਿੰਡ ਵਿਚ ਭੇਡ ਦੇ ਆਲੇ-ਦਿਆਲੇ ਘੁੰਮਦੀਆਂ ਹੈ ਜਿਨ੍ਹਾਂ ਨੂੰ ਇਕ ਵੱਖ਼ਰੇ ਪਿੰਡ ਦੇ ਭੇੜੀਏ ਦਾ ਸਾਹਮਣਾ ਕਰਨਾ ਪੈਂਦਾ ਹੈ। ਯੂਨੀਅਨ ਦੀ ਵੈਬਸਾਈਟ 'ਤੇ ਪ੍ਰਕਾਸ਼ਿਤ ਸਾਰ ਮੁਤਾਬਕ ਭੇਡਾਂ ਹੜਤਾਲ ਕਰਨ ਜਾਂ ਬਚ ਨਿਕਲਣ ਵਰਗੇ ਕਦਮ ਚੁੱਕਦੀਆਂ ਹਨ। ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਮਜ਼ਦੂਰ ਯੂਨੀਅਨ ਦੇ ਦੋ ਮਰਦਾਂ ਅਤੇ ਤਿੰਨ ਜਨਾਨੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਉਨ੍ਹਾਂ ਦੀ  ਅਤੇ ਯੂਨੀਅ ਦੀ ਪਛਾਣ ਨਹੀਂ ਦੱਸੀ ਗਈ ਹੈ। ਪੁਲਸ ਨੇ ਕਿਹਾ ਕਿ ਉਨ੍ਹਾਂ ‘ਤੇ ਅਧਿਕਾਰੀਆਂ ਅਤੇ ਨਿਆਂਪਾਲਿਕਾ ਪ੍ਰਤੀ ਨਫ਼ਰਤ ਭੜਕਾਉਣ, ਹਿੰਸਾ ਅਤੇ ਹੋਰ ਗੈਰ ਕਾਨੂੰਨੀ ਕੰਮਾਂ, ਖਾਸ ਕਰਕੇ ਬੱਚਿਆਂ ਵਿੱਚ ਹਿੰਸਾ ਅਤੇ ਹੋਰ ਗੈਰਕਾਨੂੰਨੀ ਕੰਮਾਂ ਨੂੰ ਉਕਸਾਉਣ ਦੇ ਇਰਾਦੇ ਨਾਲ ਦੇਸ਼ ਧ੍ਰੋਹੀ ਪ੍ਰਕਾਸ਼ਨਾਂ ਨੂੰ ਪ੍ਰਕਾਸ਼ਤ ਕਰਨ, ਵੰਡਣ, ਪ੍ਰਦਰਸ਼ਤ ਕਰਨ ਜਾਂ ਨਕਲ ਕਰਨ ਦੀ ਸਾਜਿਸ਼ ਰਚਣ ਦਾ ਸ਼ੱਕ ਹੈ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਯੂਨੀਅਨ ਨਾਲ ਸਬੰਧਤ 160,000 ਹਾਂਗਕਾਂਗ ਡਾਲਰ ਦੀ ਜਾਇਦਾਦ ਵੀ ਜ਼ਬਤ ਕਰ ਲਈ ਹੈ।

ਇਹ ਵੀ ਪੜ੍ਹੋ : ‘ਅਡਾਨੀ ਗਰੁੱਪ ਦੀਆਂ ਕਈ ਕੰਪਨੀਆਂ ਸੇਬੀ ਅਤੇ ਡੀ. ਆਰ. ਆਈ. ਦੀ ਜਾਂਚ ਦੇ ਘੇਰੇ ਵਿਚ’

ਸਾਊਥ ਚਾਈਨਾ ਮਾਰਨਿੰਗ ਪੋਸਟ ਅਨੁਸਾਰ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਾਰਜਕਾਰੀ ਸੰਪਾਦਕ-ਇਨ-ਚੀਫ਼ ਲਾਮ ਮੈਨ-ਚੁੰਗ, ਸਹਿਯੋਗੀ ਪ੍ਰਕਾਸ਼ਕ ਅਤੇ ਡਿਪਟੀ ਸੰਪਾਦਕ-ਇਨ-ਚੀਫ਼ ਚੈਨ ਪਈ-ਮੈਨ ਅਤੇ ਸੰਪਾਦਕੀ ਲੇਖਕ ਫੰਗ ਵੇਈ-ਕਾਂਗ ਅਤੇ ਯਾਂਗ ਚਿੰਗ-ਕੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਂਗ ਕਾਂਗ ਦੀ ਇਕ ਅਦਾਲਤ ਨੇ ਐਪਲ ਡੇਲੀ ਦੇ ਚਾਰ ਚੋਟੀ ਦੇ ਸੰਪਾਦਕਾਂ ਅਤੇ ਪੱਤਰਕਾਰਾਂ ਦੀ ਜ਼ਮਾਨਤ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੂੰ ਬੁੱਧਵਾਰ ਨੂੰ ਵਿਦੇਸ਼ੀ ਤਾਕਤਾਂ ਨਾਲ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਦੀ ਸਾਜਿਸ਼ ਰਚਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਕਾਰਜਕਾਰੀ ਸੰਪਾਦਕ-ਇਨ-ਚੀਫ਼ ਲੈਮ ਮਾਨ-ਚੁੰਗ ਹਾਲ ਹੀ ਦੇ ਹਫਤਿਆਂ ਵਿੱਚ ਗ੍ਰਿਫਤਾਰ ਕੀਤੇ ਜਾਣ ਵਾਲੇ ਅੱਠਵੇਂ ਐਪਲ ਡੇਲੀ ਅਖਬਾਰ ਦੇ ਰਿਪੋਰਟਰ ਸਨ। ਚੀਨ ਦੀ ਕੇਂਦਰ ਸਰਕਾਰ ਇਸ ਅਰਧ-ਖੁਦਮੁਖਤਿਆਰੀ ਖੇਤਰ ਨੂੰ ਕਬਜ਼ਾ ਕਰਨ ਵਿਚ ਲੱਗੀ ਹੋਈ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਸਹਿਯੋਗੀ ਪ੍ਰਕਾਸ਼ਕ ਅਤੇ ਡਿਪਟੀ ਐਡੀਟਰ-ਇਨ-ਚੀਫ਼ ਚੈਨ ਪੁਈ ਮੈਨ ਅਤੇ ਸੰਪਾਦਕੀ ਲੇਖਕ ਫੁੰਗ ਵੇਈ-ਕਾਂਗ ਅਤੇ ਯਾਂਗ ਚਿੰਗ-ਕੀ ਨੂੰ ਵੀ ਉਨ੍ਹਾਂ ਦੀ ਜ਼ਮਾਨਤ ਰੱਦ ਹੋਣ ਤੋਂ ਬਾਅਦ ਬੁੱਧਵਾਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।

ਇਹ ਵੀ ਪੜ੍ਹੋ : ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਵਧੀਆਂ DryFruit ਦੀਆਂ ਕੀਮਤਾਂ, ਬੇਲਗਾਮ ਹੋਏ ਕਾਜੂ ਤੇ ਸੌਗੀ ਦੇ ਭਾਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News