ਅਮਰੀਕਾ 'ਚ ਮੁੜ ਗੋਲੀਬਾਰੀ, ਤਿੰਨ ਪੁਲਸ ਅਧਿਕਾਰੀਆਂ ਦਾ ਗੋਲੀ ਮਾਰ ਕੇ ਕਤਲ

07/03/2022 11:40:09 AM

ਵਾਸ਼ਿੰਗਟਨ (ਵਾਰਤਾ) ਅਮਰੀਕਾ ਦੇ ਕੈਂਟਕੀ ਸੂਬੇ ਵਿਚ ਘਰੇਲੂ ਹਿੰਸਾ ਦੇ ਦੋਸ਼ੀ ਨੇ ਤਿੰਨ ਪੁਲਸ ਅਧਿਕਾਰੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਬੀਬੀਸੀ ਨੇ ਐਤਵਾਰ ਨੂੰ ਇਹ ਰਿਪੋਰਟ ਦਿੱਤੀ।ਪੁਲਸ ਨੇ 49 ਸਾਲਾ ਸ਼ੱਕੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਫਲੋਇਡ ਕਾਉਂਟੀ ਦੇ ਸ਼ੈਰਿਫ ਜੌਹਨ ਹੰਟ ਨੇ ਕਿਹਾ ਕਿ ਜਦੋਂ ਪੁਲਸ ਕਰਮੀ ਵਿਅਕਤੀ ਦੇ ਘਰ ਪਹੁੰਚੇ ਤਾਂ ਉਸ ਨੇ ਪੁਲਸ ਅਧਿਕਾਰੀਆਂ 'ਤੇ ਗੋਲੀ ਚਲਾ ਦਿੱਤੀ। 

ਉਨ੍ਹਾਂ ਨੇ ਦੱਸਿਆ ਕਿ ਘਟਨਾ 166 ਦੀ ਆਬਾਦੀ ਵਾਲੇ ਪੂਰਬੀ ਕੇਨਟੂਕੀ ਦੇ ਪਹਾੜੀ ਹਿੱਸੇ 'ਚ ਐਲਨ ਦੇ ਛੋਟੇ ਕਸਬੇ 'ਚ ਵਾਪਰੀ। ਇਸ ਘਟਨਾ 'ਚ ਚਾਰ ਹੋਰ ਲੋਕ ਜ਼ਖਮੀ ਵੀ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਹੋਈ ਗੋਲੀਬਾਰੀ 'ਚ ਮਾਰੇ ਗਏ ਅਧਿਕਾਰੀਆਂ ਦੀ ਪਛਾਣ ਕੈਪਟਨ ਰਾਲਫ ਫਰੇਜ਼ਰ, ਡਿਪਟੀ ਵਿਲੀਅਮ ਪੈਟਰੀ ਅਤੇ ਕੁੱਤਿਆਂ ਦੇ ਹੈਂਡਲਰ ਜੈਕਬ ਚੈਫਿਨਸ ਵਜੋਂ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਚੈਫਿਨਸ ਨਾਲ ਆਏ ਕੇ9 ਡਰੈਗੋ ਕੁੱਤਿਆਂ ਵਿਚੋਂ ਇਕ ਕੁੱਤੇ ਦੀ ਵੀ ਮੌਤ ਹੋ ਗਈ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਦੇ ਨਿਸ਼ਾਨੇ 'ਤੇ ਪੁਤਿਨ ਦੀ ਗਰਲਫ੍ਰੈਂਡ, ਲੱਗੀ ਰੋਕ

ਕੈਪਟਨ ਫਰੇਜ਼ਰ ਨੇ ਕੈਂਟਕੀ ਪੁਲਸ ਵਿਭਾਗ ਵਿੱਚ 39 ਸਾਲ ਸੇਵਾ ਕੀਤੀ। ਜਦੋਂ ਉਹ ਸਥਾਨਕ ਸਮੇਂ ਅਨੁਸਾਰ ਕਰੀਬ 1900 ਵਜੇ ਮੁਲਜ਼ਮ ਦੇ ਘਰ ਦਾਖ਼ਲ ਹੋਇਆ ਤਾਂ ਉਸ ’ਤੇ ਰਾਈਫ਼ਲਾਂ ਨਾਲ ਗੋਲੀਬਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼ੱਕੀ ਲਾਂਸ ਸਟੋਰਜ਼ ਨੇ ਕਰੀਬ ਤਿੰਨ ਘੰਟੇ ਗੋਲੀਬਾਰੀ ਕੀਤੀ ਅਤੇ ਪਰਿਵਾਰਕ ਮੈਂਬਰਾਂ ਦੇ ਸਮਝਾਉਣ 'ਤੇ ਆਤਮ ਸਮਰਪਣ ਕਰ ਦਿੱਤਾ। ਪੁਲਸ ਨੇ ਉਸ ਖ਼ਿਲਾਫ਼ ਕਤਲ ਅਤੇ ਹੱਤਿਆ ਦੇ ਪ੍ਰਸਾਰ ਨੂੰ ਲੈ ਕੇ ਮਾਮਲਾ ਦਰਜ ਕਰ ਲਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News