ਨੇਪਾਲ: ਵੱਖ-ਵੱਖ ਸੜਕ ਹਾਦਸਿਆਂ ''ਚ ਤਿੰਨ ਲੋਕਾਂ ਦੀ ਮੌਤ
Friday, Apr 05, 2019 - 05:56 PM (IST)

ਕਾਠਮੰਡੂ— ਨੇਪਾਲ ਦੇ ਲਲਿਤਪੁਰ ਜ਼ਿਲੇ 'ਚ ਵੱਖ-ਵੱਖ ਸੜਕ ਹਾਦਸਿਆਂ 'ਚ ਤਿੰਨ ਲੋਕਾਂ ਦੀ ਮੌਤ ਦੀ ਖਬਰ ਮਿਲੀ ਹੈ। ਪੁਲਸ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਕ ਪਿੱਕਅਪ ਵੈਨ ਜੋ ਕਿ ਉਲਟ ਦਿਸ਼ਾ ਵੱਲ ਚੱਲ ਰਹੀ ਸੀ ਅਚਾਨਕ ਇਕ ਟਰੱਕ ਦੇ ਸਾਹਮਣੇ ਆ ਗਈ, ਜਿਸ ਕਾਰਨ ਦੋਵਾਂ ਦੀ ਟੱਕਰ ਹੋ ਗਈ। ਇਸ ਘਟਨਾ 'ਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ।
ਇਕ ਹੋਰ ਹਾਦਸੇ 'ਚ ਇਕ ਦੋ ਸਾਲਾ ਬੱਚੇ ਦੀ ਉਦੋਂ ਮੌਤ ਹੋ ਗਈ ਜਦੋਂ ਉਹ ਇਕ ਮਿੰਨੀ ਬਸ ਦੀ ਲਪੇਟ 'ਚ ਆ ਗਿਆ। ਪੁਲਸ ਨੇ ਹਾਦਸੇ ਤੋਂ ਬਾਅਦ ਮਿੰਨੀ ਬਸ ਦੇ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।