ਇੰਡੀਆਨਾਪੋਲਿਸ ਦੇ ਅਪਾਰਟਮੈਂਟ 'ਚੋਂ ਮਿਲੀਆਂ 3 ਲੋਕਾਂ ਦੀਆਂ ਲਾਸ਼ਾਂ, ਸਰੀਰ 'ਤੇ ਗੋਲੀਆਂ ਦੇ ਨਿਸ਼ਾਨ

Saturday, Apr 16, 2022 - 04:40 PM (IST)

ਇੰਡੀਆਨਾਪੋਲਿਸ ਦੇ ਅਪਾਰਟਮੈਂਟ 'ਚੋਂ ਮਿਲੀਆਂ 3 ਲੋਕਾਂ ਦੀਆਂ ਲਾਸ਼ਾਂ, ਸਰੀਰ 'ਤੇ ਗੋਲੀਆਂ ਦੇ ਨਿਸ਼ਾਨ

ਇੰਡੀਆਨਾਪੋਲਿਸ/ਅਮਰੀਕਾ (ਏਜੰਸੀ) : ਅਮਰੀਕਾ ਦੇ ਇੰਡੀਆਨਾਪੋਲਿਸ ਦੇ ਇਕ ਅਪਾਰਟਮੈਂਟ ਵਿਚੋਂ ਸ਼ੁੱਕਰਵਾਰ ਨੂੰ 3 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਤਿੰਨਾਂ ਮ੍ਰਿਤਕਾਂ ਦੇ ਸਰੀਰ 'ਤੇ ਗੋਲੀਆਂ ਦੇ ਨਿਸ਼ਾਨ ਹਨ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਇੰਡੀਆਨਾਪੋਲਿਸ ਮੈਟਰੋਪੋਲੀਟਨ ਪੁਲਸ ਵਿਭਾਗ ਦੇ ਅਧਿਕਾਰੀ ਸਾਈਮਨ ਬਾਰਿਸ ਨੇ ਕਿਹਾ ਕਿ ਗੋਲੀਬਾਰੀ ਦੀ ਸੂਚਨਾ ਮਿਲਣ 'ਤੇ ਸ਼ਹਿਰ ਦੇ ਉੱਤਰ-ਪੱਛਮ ਵਿੱਚ ਸਥਿਤ ਓਕਸ ਆਫ ਈਗਲ ਕ੍ਰੀਕ ਅਪਾਰਟਮੈਂਟ ਪਹੁੰਚੇ ਪੁਲਸ ਅਧਿਕਾਰੀਆਂ ਨੂੰ 3 ਬਾਲਗਾਂ ਦੀਆਂ ਲਾਸ਼ਾਂ ਮਿਲੀਆਂ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਕੋਈ ਖ਼ਤਰਾ ਨਹੀਂ ਹੈ ਅਤੇ ਪੁਲਸ ਕਿਸੇ ਵੀ ਸ਼ੱਕੀ ਵਿਅਕਤੀ ਦੀ ਭਾਲ ਨਹੀਂ ਕਰ ਰਹੀ ਹੈ।

ਪੁਲਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਸੰਭਾਵਤ ਤੌਰ 'ਤੇ ਕਤਲ ਦੇ ਬਾਅਦ ਖੁਦਕੁਸ਼ੀ ਦਰਸਾਉਣ ਦਾ ਮਾਮਲਾ ਹੈ। ਬਾਰਿਸ ਮੁਤਾਬਕ ਜਾਂਚਕਰਤਾ ਮੌਕੇ 'ਤੇ ਪਹੁੰਚ ਕੇ ਸਬੂਤ ਇਕੱਠੇ ਕਰ ਰਹੇ ਹਨ ਅਤੇ ਚਸ਼ਮਦੀਦਾਂ ਨਾਲ ਗੱਲਬਾਤ ਕਰ ਰਹੇ ਹਨ।


author

cherry

Content Editor

Related News