ਅਮਰੀਕਾ ਦੇ ਲਾਸ ਏਂਜਲਸ ’ਚ ਚੱਲੀਆਂ ਤਾਬੜਤੋੜ ਗੋਲ਼ੀਆਂ, ਤਿੰਨ ਦੀ ਮੌਤ
Sunday, Jan 29, 2023 - 12:07 AM (IST)
ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ’ਚ ਸ਼ਨੀਵਾਰ ਦੀ ਸਵੇਰ ਗੋਲ਼ੀਬਾਰੀ ਦੀ ਤਾਜ਼ਾ ਘਟਨਾ ’ਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਲਾਸ ਏਂਜਲਸ ਪੁਲਸ ਵਿਭਾਗ ਦੇ ਸਾਰਜੈਂਟ ਫ੍ਰੈਂਕ ਪ੍ਰੇਸਿਆਡੋ ਨੇ ਲਾਸ ਏਂਜਲਸ ਦੇ ਨੇੜੇ ਬੇਵਰਲੀ ਕਰੈਸਟ ’ਚ ਦੇਰ ਰਾਤ 2:30 ਵਜੇ ਗੋਲ਼ੀਬਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ 7 ਲੋਕਾਂ ਨੂੰ ਗੋਲ਼ੀ ਮਾਰੀ ਗਈ ਹੈ, ਉਨ੍ਹਾਂ ’ਚੋਂ 4 ਬਾਹਰ ਸਨ, ਜਦਕਿ 3 ਮਾਰੇ ਗਏ ਵਿਅਕਤੀ ਗੱਡੀ ਦੇ ਅੰਦਰ ਸਨ। ਹਮਲੇ ਦੇ ਪੀੜਤਾਂ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਜ਼ਖ਼ਮੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਖਬਰ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ, ਗੁਰਮਿੰਦਰ ਗੈਰੀ ਅਮਰੀਕਾ ਦੇ ਮੈਨਟੀਕਾ ਸ਼ਹਿਰ ਦੇ ਦੂਜੀ ਵਾਰ ਬਣੇ ਮੇਅਰ
ਪ੍ਰੇਸਿਆਡੋ ਨੇ ਕਿਹਾ ਕਿ ਉਨ੍ਹਾਂ ਕੋਲ ਗੋਲ਼ੀਬਾਰੀ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਹੈ ਅਤੇ ਇਹ ਵੀ ਨਹੀਂ ਪਤਾ ਕਿ ਘਟਨਾ ਘਰ ਦੇ ਅੰਦਰ ਹੋਈ ਜਾਂ ਬਾਹਰ। ਜ਼ਿਕਰਯੋਗ ਹੈ ਕਿ ਇਸ ਮਹੀਨੇ ਕੈਲੀਫੋਰਨੀਆ ’ਚ ਗੋਲ਼ੀਬਾਰੀ ਦੀ ਇਹ ਚੌਥੀ ਘਟਨਾ ਹੈ। ਬੰਦੂਕ ਹਿੰਸਾ ਦੇ ਰਿਕਾਰਡਾਂ ਦੇ ਅਨੁਸਾਰ ਸੰਯੁਕਤ ਰਾਜ ’ਚ 2022 ਵਿਚ ਲੱਗਭਗ 600 ਗੋਲ਼ੀਬਾਰੀ ਦੀਆਂ ਘਟਨਾਵਾਂ ਲਗਾਤਾਰ ਤੀਜੇ ਸਾਲ ਰਿਪੋਰਟ ਕੀਤੀਆਂ ਗਈਆਂ ਅਤੇ ਇਨ੍ਹਾਂ ’ਚੋਂ ਹਰੇਕ ਘਟਨਾ ’ਚ ਘੱਟੋ-ਘੱਟ 4 ਲੋਕ ਮਾਰੇ ਗਏ ਜਾਂ ਜ਼ਖ਼ਮੀ ਹੋਏ।
ਇਹ ਖ਼ਬਰ ਵੀ ਪੜ੍ਹੋ : ਖ਼ੂਨੀ ਚਾਈਨਾ ਡੋਰ ਦਾ ਕਹਿਰ ਜਾਰੀ, 13 ਸਾਲਾ ਬੱਚੇ ਨੇ ਹਸਪਤਾਲ ’ਚ ਤੋੜਿਆ ਦਮ