ਬੰਗਲਾਦੇਸ਼ : 3 ਵਾਹਨਾਂ ਦੀ ਹੋਈ ਭਿਆਨਕ ਟੱਕਰ ''ਚ 17 ਮਰੇ
Friday, Mar 26, 2021 - 09:38 PM (IST)
ਢਾਕਾ-ਉੱਤਰ ਪੱਛਮੀ ਬੰਗਲਾਦੇਸ਼ 'ਚ ਇਕ ਭਿਆਨਕ ਸੜਕ ਹਾਦਸੇ 'ਚ ਘਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ। ਫਾਇਗ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਮੁਤਾਬਕ ਤੇਜ਼ ਰਫਤਾਰ ਨਾਲ ਆ ਰਹੀ ਇਕ ਬੱਸ ਦੀ ਸਹਮਣੋ ਆ ਰਹੀ ਕਾਰ ਨਾਲ ਟੱਕਰ ਹੋ ਗਈ ਅਤੇ ਇਸ ਨਾਲ ਇਕ ਹੋਰ ਵਾਹਨ ਦੀ ਵੀ ਟੱਕਰ ਹੋ ਗਈ।
ਇਹ ਵੀ ਪੜ੍ਹੋ-ਪਾਕਿ ਹੈਲਥ ਵਰਕਰਸ ਨੂੰ ਮੰਤਰੀ ਦੀ ਧਮਕੀ, ਚੀਨੀ ਕੋਰੋਨਾ ਵੈਕਸੀਨ ਨਾ ਲਵਾਈ ਤਾਂ ਜਾਵੇਗੀ ਨੌਕਰੀ
ਰਾਜਸ਼ਾਹੀ ਜ਼ਿਲੇ ਦੇ ਫਾਇਰ ਬ੍ਰਿਗੇਡ ਸਰਵਿਸ ਅਤੇ ਨਾਗਰਿਕ ਰੱਖਿਆ ਦੇ ਇਕ ਸੀਨੀਅਰ ਅਧਿਕਾਰੀ ਅਬਦੁਰ ਰਾਊਫ ਨੇ ਦੱਸਿਆ ਕਿ ਇਸ ਦੁਰਘਟਨਾ ਕਾਰਣ ਦੂਜੇ ਵਾਹਨ ਦੇ ਗੈਸ ਸਿਲੰਡਰ 'ਚ ਧਮਾਕਾ ਹੋ ਗਿਆ, ਉਸ ਨੂੰ ਅੱਗ ਲੱਗ ਗਈ ਅਤੇ ਉਸ ਦੇ ਅੰਦਰ ਫਸੇ 13 ਯਾਤਰੀਆਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ 'ਚ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ 'ਚੋਂ ਤਿੰਨ ਬੱਸ 'ਚ ਸਵਾਰ ਸਨ।
ਇਹ ਵੀ ਪੜ੍ਹੋ-ਉੱਤਰ ਕੋਰੀਆ ਨੇ ਮਿਜ਼ਾਈਲ ਪ੍ਰੀਖਣਾਂ ਦੀ ਕੀਤੀ ਪੁਸ਼ਟੀ
ਉਥੇ, ਕਈ ਹੋਰ ਲੋਕ ਜ਼ਖਮੀ ਹੋ ਗਏ। ਇਨ੍ਹਾਂ 'ਚੋਂ ਘਟੋ-ਘੱਟ ਤਿੰਨ ਲੋਕਾਂ ਨੂੰ ਗੰਭੀਰ ਹਾਲਾਤ 'ਚ ਹਸਪਤਾਲ ਲਿਜਾਇਆ ਗਿਆ। ਬੰਗਲਾਦੇਸ਼ 'ਚ ਸਾਲਾਨਾ ਕਰੀਬ 12,000 ਲੋਕਾਂ ਦੀ ਮੌਤ ਸੜਕ ਹਾਦਸੇ 'ਚ ਹੋ ਜਾਂਦੀ ਹੈ ਅਤੇ ਜ਼ਿਆਦਾਤਰ ਘਟਨਾਵਾਂ ਲਾਪਰਵਾਹੀ ਨਾਲ ਵਾਹਨ ਚਾਉਣ, ਖਰਾਬ ਵਾਹਨਾਂ ਅਤੇ ਸੜਕਾਂ ਦੀ ਖਰਾਬ ਹਾਲਾਤ ਕਾਰਣ ਹੁੰਦੀ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।