ਗਾਜ਼ਾ ''ਚ ਇਜ਼ਰਾਇਲੀ ਹਮਲੇ ''ਚ ਤਿੰਨ ਫਲਸਤੀਨੀਆਂ ਦੀ ਮੌਤ

Saturday, Jul 21, 2018 - 02:24 AM (IST)

ਗਾਜ਼ਾ ''ਚ ਇਜ਼ਰਾਇਲੀ ਹਮਲੇ ''ਚ ਤਿੰਨ ਫਲਸਤੀਨੀਆਂ ਦੀ ਮੌਤ

ਗਾਜ਼ਾ ਸਿਟੀ— ਫਲਸਤੀਨੀਆਂ ਵੱਲੋਂ ਸਰਹੱਦ ਨੇੜੇ ਇਜ਼ਰਾਇਲੀ ਫੌਜੀਆਂ ਨੂੰ ਗੋਲੀ ਮਾਰਨ ਤੋਂ ਬਾਅਦ ਇਜ਼ਰਾਇਲ ਨੇ ਗਾਜ਼ਾ 'ਚ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ 'ਚ 3 ਫਲਸਤੀਨੀਆਂ ਦੀ ਮੌਤ ਹੋ ਗਈ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਸ ਨੇ ਹਵਾਈ ਹਮਲੇ ਕੀਤੇ ਤੇ ਟੈਂਕ ਦੇ ਜ਼ਰੀਏ ਗੋਲੀਬਾਰੀ ਕੀਤੀ।
ਫਲਸਤੀਨੀ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਹਮਲਿਆਂ 'ਚ ਕਰੀਬ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਗਾਜ਼ਾ ਦੇ ਸਿਹਤ ਮੰਤਰਾਲਾ ਨੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ ਹੈ। ਹਮਾਸ ਨੇ ਵੀ ਇਕ ਬਿਆਨ 'ਚ ਪੁਸ਼ਟੀ ਕੀਤੀ ਕਿ ਮਰਨ ਵਾਲੇ ਤਿੰਨ ਲੋਕ ਉਸ ਸਮੂਹ ਦੇ ਮੈਂਬਰ ਸਨ। ਦੂਜੇ ਪਾਸੇ ਦਿਨ ਵੇਲੇ, ਇਜ਼ਰਾਇਲੀ ਰੱਖਿਆ ਮੰਤਰੀ ਐਵਿਗਡੋਰ ਲਿਬਰਮੈਨ ਨੇ ਗਾਜ਼ਾ ਦੀ ਸਰਹੱਦ ਨੇੜੇ ਬਣੇ ਇਜ਼ਰਾਇਲੀ ਸ਼ਹਿਰ ਸਦੇਰੋਤ ਦਾ ਦੌਰਾ ਕੀਤਾ ਜੋ ਫਲਸਤੀਨੀਆਂ ਦੇ ਰਾਕੇਟ ਹਮਲੇ ਦਾ ਸ਼ਿਕਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਮਾਸ ਸਾਨੂੰ ਫੌਜੀ ਅਭਿਆਨ ਸ਼ੁਰੂ ਕਰਨ ਲਈ ਮਜ਼ਬੂਰ ਕਰ ਰਿਹਾ ਹੈ।


Related News