ਫਿਲੀਪੀਨਜ਼ ''ਚ ਯੂਨੀਵਰਸਿਟੀ ਕੈਂਪਸ ''ਚ ਗੋਲੀਬਾਰੀ, ਤਿੰਨ ਲੋਕਾਂ ਦੀ ਮੌਤ ਤੇ ਦੋ ਜ਼ਖ਼ਮੀ
Sunday, Jul 24, 2022 - 04:51 PM (IST)
ਮਨੀਲਾ (ਵਾਰਤਾ)- ਫਿਲੀਪੀਨਜ਼ ਵਿੱਚ ਐਤਵਾਰ ਨੂੰ ਮੈਟਰੋ ਮਨੀਲਾ ਵਿੱਚ ਇੱਕ ਯੂਨੀਵਰਸਿਟੀ ਕੈਂਪਸ ਵਿੱਚ ਹੋਈ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਘਟਨਾ ਦੀ ਪੁਸ਼ਟੀ ਕਰਦੇ ਹੋਏ ਮੈਟਰੋ ਮਨੀਲਾ ਡਿਵੈਲਪਮੈਂਟ ਅਥਾਰਟੀ ਨੇ ਕਿਹਾ ਕਿ ਗੋਲੀਬਾਰੀ ਸਥਾਨਕ ਸਮੇਂ ਅਨੁਸਾਰ ਤੜਕੇ 3 ਵਜੇ ਦੇ ਕਰੀਬ ਕਿਊਜ਼ਨ ਸਿਟੀ ਵਿਚ ਐਟੇਨੀਓ ਡੀ ਮਨੀਲਾ ਯੂਨੀਵਰਸਿਟੀ ਦੇ ਗੇਟ 'ਤੇ ਹੋਈ। ਫਿਲੀਪੀਨ ਦੀ ਨੈਸ਼ਨਲ ਪੁਲਸ ਨੇ ਕਿਹਾ ਕਿ ਗੋਲੀ ਚਲਾਉਣ ਵਾਲੇ ਵਿਅਕਤੀ ਨੇ ਇਕ ਕਾਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਸ ਨੂੰ ਫੜ ਲਿਆ।
ਪੜ੍ਹੋ ਇਹ ਅਹਿਮ ਖ਼ਬਰ- ਇਟਲੀ ਪੁਲਸ ਦਾ ਬਹਾਦਰੀ ਵਾਲਾ ਕਾਰਨਾਮਾ, ਲੈਂਬਰਗਿਨੀ ਕਾਰ ਨਾਲ ਮਰੀਜ਼ ਨੂੰ ਤੁਰੰਤ ਪਹੁੰਚਾਇਆ ਗੁਰਦਾ
ਪੀੜਤਾਂ ਅਤੇ ਸਕੂਲ ਪ੍ਰਸ਼ਾਸਨ ਦੀ ਜਾਂਚ ਅਤੇ ਸਹਾਇਤਾ ਲਈ ਨੈਸ਼ਨਲ ਬਿਊਰੋ ਆਫ ਇਨਵੈਸਟੀਗੇਸ਼ਨ ਏਜੰਟਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਯੂਨੀਵਰਸਿਟੀ ਨੇ ਕਿਹਾ ਕਿ ਫਿਲਹਾਲ ਯੂਨੀਵਰਸਿਟੀ ਕੈਂਪਸ ਵਿੱਚ ਤਾਲਾਬੰਦੀ ਲਾਗੂ ਕੀਤੀ ਗਈ ਹੈ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਅਲੈਗਜ਼ੈਂਡਰ ਗੇਸਮੁੰਡੋ ਨੇ ਐਤਵਾਰ ਦੁਪਹਿਰ ਨੂੰ ਲਾਅ ਸਕੂਲ ਦੇ ਗ੍ਰੈਜੂਏਸ਼ਨ ਸਮਾਰੋਹ ਵਿੱਚ ਸ਼ਾਮਲ ਹੋਣਾ ਸੀ, ਜਿਸ ਨੂੰ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੇ ਬੁਲਾਰੇ ਬ੍ਰਾਇਨ ਹੋਸਾਕਾ ਨੇ ਕਿਹਾ ਕਿ ਗੋਲੀਬਾਰੀ ਦੇ ਸਮੇਂ ਗੈਸਮੁੰਡੋ ਆਪਣੇ ਰਸਤੇ 'ਤੇ ਸੀ ਅਤੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉਹਨਾਂ ਨੂੰ ਵਾਪਸ ਜਾਣ ਦੀ ਸਲਾਹ ਦਿੱਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ- ਜਦੋਂ ਆਸਮਾਨ 'ਚ ਸੀ ਜਹਾਜ਼ ਤਾਂ ਖ਼ਤਮ ਹੋ ਗਿਆ 'ਤੇਲ', ਯਾਤਰੀਆਂ ਦੇ ਛੁੱਟੇ ਪਸੀਨੇ