ਅਮਰੀਕਾ : ਮਿਸੀਸਿਪੀ ''ਚ ਨਵੇਂ ਸਾਲ ਦੀ ਪਾਰਟੀ ਦੌਰਾਨ ਹੋਈ ਗੋਲੀਬਾਰੀ, 3 ਦੀ ਮੌਤ ਤੇ 4 ਜ਼ਖਮੀ

Sunday, Jan 02, 2022 - 02:17 AM (IST)

ਅਮਰੀਕਾ : ਮਿਸੀਸਿਪੀ ''ਚ ਨਵੇਂ ਸਾਲ ਦੀ ਪਾਰਟੀ ਦੌਰਾਨ ਹੋਈ ਗੋਲੀਬਾਰੀ, 3 ਦੀ ਮੌਤ ਤੇ 4 ਜ਼ਖਮੀ

ਗਲਫਪੋਰਟ-ਮਿਸਿਸਿਪੀ 'ਚ ਨਵੇਂ ਸਾਲ ਦੇ ਮੌਕੇ 'ਤੇ ਹੋਈ ਪਾਰਟੀ 'ਚ ਕਈ ਲੋਕਾਂ ਵੱਲੋਂ ਗੋਲੀਬਾਰੀ ਕਰਨ ਤੋਂ ਬਾਅਦ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ, ਗਲਫਪੋਰਟ ਨਵੇਂ ਸਾਲ ਦੀ ਪਾਰਟੀ ਸ਼ੁਰੂ ਹੋਣ ਤੋਂ ਬਾਅਦ ਹੋਈ ਝੜਪ 'ਚ ਲੋਕਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਪਾਕਿਸਤਾਨ ਤੇ ਚੀਨ ਨੇ ਗਵਾਦਰ ਬੰਦਰਗਾਹ ਨੂੰ ਲੈ ਕੇ ਲਿਆ ਸੰਕਲਪ

ਇਸ ਸੰਬੰਧ 'ਚ ਅਜੇ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਹੈਰਿਸਨ ਕਾਊਂਟੀ ਦੇ ਕੋਰੋਨਰ ਬ੍ਰਾਇਨ ਸਵਿੱਟਜ਼ਰ ਨੇ ਮੀਡੀਆ ਨੂੰ ਦੱਸਿਆ ਕਿ ਮਾਰੇ ਗਏ ਤਿੰਨਾਂ ਲੋਕਾਂ ਦੀ ਪਛਾਣ ਡੀ'ਇਬਰਵਿਲ ਦੇ 23 ਸਾਲਾ ਕੋਰੀ ਡੁਬੋਲ, ਗਲਫਪੋਰਟ ਦੇ 28 ਸਾਲਾ ਸੈਡ੍ਰਿਕ ਮੈਕਕਾਰਡ ਅਤੇ ਬੇ ਸੈਂਟ ਲੁਇਸ ਦੇ 22 ਸਾਲਾ ਆਬ੍ਰੇ ਲੁਈਸ ਵਜੋਂ ਹੋਈ ਹੈ। ਪ੍ਰਸ਼ਾਸਨ ਮੁਤਾਬਕ ਇਕ ਜ਼ਖਮੀ ਦੀ ਹਾਲਤ ਨਾਜ਼ੁਕ ਹੈ ਪਰ ਉਸ ਦਾ ਨਾਂ ਨਹੀਂ ਦੱਸਿਆ ਗਿਆ ਹੈ।

ਇਹ ਵੀ ਪੜ੍ਹੋ :ਪਿੰਡ ਜਾਜਾ 'ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ, ਬਜ਼ੁਰਗ ਜੋੜੇ ਦੀਆਂ ਕਮਰੇ ’ਚੋਂ ਮਿਲੀਆਂ ਸੜੀਆਂ ਲਾਸ਼ਾਂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News