ਪਿਓਰਟੋ ਰੀਕੋ ''ਚ ਇਕ ਦੁਕਾਨ ''ਤੇ ਗੋਲੀਬਾਰੀ ''ਚ 3 ਲੋਕਾਂ ਦੀ ਮੌਤ

Tuesday, Apr 11, 2023 - 03:33 PM (IST)

ਪਿਓਰਟੋ ਰੀਕੋ ''ਚ ਇਕ ਦੁਕਾਨ ''ਤੇ ਗੋਲੀਬਾਰੀ ''ਚ 3 ਲੋਕਾਂ ਦੀ ਮੌਤ

ਸਾਨ ਜੁਆਨ (ਭਾਸ਼ਾ)- ਪਿਓਰਟੋ ਰੀਕੋ ਵਿੱਚ ਸੋਮਵਾਰ ਨੂੰ ਹੋਈ ਗੋਲੀਬਾਰੀ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਦੱਖਣੀ ਤੱਟੀ ਸ਼ਹਿਰ ਗੁਆਯਾਮਾ ਵਿਚ ਸਥਿਤ ਇਕ ਦੁਕਾਨ 'ਤੇ ਹੋਇਆ। 

ਉਨ੍ਹਾਂ ਦੱਸਿਆ ਕਿ ਹਮਲੇ 'ਚ ਜ਼ਖ਼ਮੀ ਹੋਏ 2 ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਪਰ ਉਨ੍ਹਾਂ ਦੀ ਸਥਿਤੀ ਦੇ ਬਾਰੇ ਵਿਚ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਅਧਿਕਾਰੀਆਂ ਮੁਤਾਬਕ ਗੋਲੀਬਾਰੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਹੁਣ ਤੱਕ ਲਗਭਗ 32 ਲੱਖ ਦੀ ਆਬਾਦੀ ਵਾਲੇ ਇਸ ਟਾਪੂ 'ਤੇ 140 ਕਤਲ ਦਰਜ ਕੀਤੇ ਗਏ ਹਨ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਗਿਣਤੀ 171 ਸੀ।


author

cherry

Content Editor

Related News