ਕੈਨੇਡਾ 'ਚ 40 ਤੋਂ ਵੱਧ F-150 ਟਰੱਕ ਚੋਰੀ ਮਾਮਲੇ 'ਚ ਤਿੰਨ ਲੋਕ ਗ੍ਰਿਫ਼ਤਾਰ

Friday, Apr 01, 2022 - 10:05 AM (IST)

ਕੈਨੇਡਾ 'ਚ 40 ਤੋਂ ਵੱਧ F-150 ਟਰੱਕ ਚੋਰੀ ਮਾਮਲੇ 'ਚ ਤਿੰਨ ਲੋਕ ਗ੍ਰਿਫ਼ਤਾਰ

ਨਿਊਯਾਰਕ/ਐਡਮਿੰਟਨ (ਰਾਜ ਗੋਗਨਾ): ਬੀਤੇ ਦਿਨ ਕੈਨੇਡੀਅਨ ਸੂਬੇ ਅਲਬਰਟਾ ਦੇ ਸ਼ਹਿਰ ਐਡਮਿੰਟਨ ਵਿਖੇ 40 ਤੋਂ ਵੱਧ F-150 ਟਰੱਕ ਚੋਰੀ ਕਰਨ ਦੇ ਮਾਮਲੇ ਵਿੱਚ ਪੁਲਸ ਨੇ ਓਂਟਾਰੀਓ ਨਾਲ ਸਬੰਧਤ 3 ਸ਼ਕੀ ਚੋਰ ਗ੍ਰਿਫ਼ਤਾਰ ਕੀਤੇ ਹਨ।ਗ੍ਰਿਫ਼ਤਾਰ ਅਤੇ ਚਾਰਜ ਹੋਣ ਵਾਲਿਆਂ ਵਿਚ ਹਰਸ਼ਦੀਪ ਬਿੰਨਰ (23), ਰਿਯਾਸਦ ਸਿੰਘ (22) ਅਤੇ ਮਾਈਕਲ ਪੋਹੋਲਡ (34) ਦਾ ਨਾਅ ਸ਼ਾਮਲ ਹੈ। 

ਪੜ੍ਹੋ ਇਹ ਅਹਿਮ ਖ਼ਬਰ - ਮੈਲਬੌਰਨ 'ਚ ਹੈਲੀਕਾਪਟਰ ਹਾਦਸਾਗ੍ਰਸਤ, 5 ਲੋਕਾਂ ਦੀ ਮੌਤ 

ਦੱਸਣਯੋਗ ਹੈ ਕਿ ਫੋਰਡ ਦੇ F-150 ਦੀ ਕਾਫੀ ਜ਼ਿਆਦਾ ਮੰਗ ਹੋਣ ਕਾਰਨ ਚੋਰਾਂ ਵੱਲੋਂ ਇਸ ਟਰੱਕ ਦੀ ਕਾਫੀ ਚੋਰੀ ਕੀਤੀ ਜਾਂਦੀ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਗੱਡੀਆ ਦੀ ਚੋਰੀ ਨੂੰ ਇਸ ਸਮੇਂ ਕੈਨੇਡਾ ਚ ਬਹੁਤ ਵੱਡੀ ਸਮੱਸਿਆ ਵਜੋਂ ਵੇਖਿਆ ਜਾ ਰਿਹਾ ਹੈ


author

Vandana

Content Editor

Related News