ਚੀਨ 'ਚ ਸਾਲਾਂ ਤੋਂ ਬੰਦੀ ਬਣਾਏ ਤਿੰਨ ਅਮਰੀਕੀ ਨਾਗਰਿਕਾਂ ਰਿਹਾਅ
Thursday, Nov 28, 2024 - 05:19 AM (IST)
ਵਾਸ਼ਿੰਗਟਨ (ਏਪੀ) : ਚੀਨ ਵੱਲੋਂ ਕਈ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਤਿੰਨ ਅਮਰੀਕੀ ਨਾਗਰਿਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਵਿਚ ਕਿਹਾ ਗਿਆ ਹੈ ਕਿ ਰਿਹਾਅ ਕੀਤੇ ਗਏ ਤਿੰਨ ਅਮਰੀਕੀ ਨਾਗਰਿਕ ਮਾਰਕ ਸਵੀਡਨ, ਕਾਈ ਲੀ ਅਤੇ ਜੌਨ ਲੇਂਗ ਹਨ। ਵ੍ਹਾਈਟ ਹਾਊਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਜਲਦੀ ਹੀ ਵਾਪਸ ਆਉਣਗੇ ਅਤੇ ਕਈ ਸਾਲਾਂ ਬਾਅਦ ਆਪਣੇ ਪਰਿਵਾਰਾਂ ਨੂੰ ਮਿਲਣਗੇ।