ਆਸਟ੍ਰੇਲੀਆ ਦੇ ਹਿੰਦੂ ਮੰਦਰ ਦੇ ਪੁਜਾਰੀ ਨੂੰ ਮਿਲੀ ਧਮਕੀ, ''ਜੇਕਰ ਭਜਨ ਬੰਦ ਨਾ ਕੀਤਾ ਤਾਂ...''

Friday, Feb 17, 2023 - 04:58 AM (IST)

ਇੰਟਰਨੈਸ਼ਨਲ ਡੈਸਕ : ਆਸਟ੍ਰੇਲੀਆ 'ਚ ਹਿੰਦੂ ਮੰਦਰ 'ਚ ਭੰਨਤੋੜ ਦੀਆਂ ਵਧਦੀਆਂ ਘਟਨਾਵਾਂ ਤੋਂ ਬਾਅਦ ਹੁਣ ਇਕ ਹੋਰ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਮੈਲਬੌਰਨ ਦੇ ਇਕ ਹਿੰਦੂ ਮੰਦਰ ਦੇ ਪੁਜਾਰੀ ਨੂੰ ਧਮਕੀ ਦਿੱਤੀ ਗਈ ਹੈ। ਆਸਟ੍ਰੇਲੀਅਨ ਟੂਡੇ ਦੀ ਰਿਪੋਰਟ ਮੁਤਾਬਕ ਮੈਲਬੌਰਨ ਦੇ ਕਾਲੀ ਮਾਤਾ ਮੰਦਰ ਦੇ ਪੁਜਾਰੀ ਨੂੰ ਮੰਗਲਵਾਰ ਨੂੰ ਧਮਕੀ ਦਿੱਤੀ ਗਈ ਕਿ ਉਹ ਜਾਂ ਤਾਂ ਭਜਨ ਬੰਦ ਕਰ ਦੇਵੇ ਜਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹੇ।

ਇਹ ਵੀ ਪੜ੍ਹੋ : ਤੁਰਕੀ-ਸੀਰੀਆ 'ਚ ਮਰਨ ਵਾਲਿਆਂ ਦੀ ਗਿਣਤੀ ਪੁੱਜੀ 41,000 ਤੋਂ ਪਾਰ, 13 ਹਜ਼ਾਰ ਤੋਂ ਵੱਧ ਲੋਕ ਹਸਪਤਾਲਾਂ 'ਚ ਦਾਖਲ

PunjabKesari

ਰਿਪੋਰਟ ਮੁਤਾਬਕ ਮੰਦਰ ਦੇ ਪੁਜਾਰੀ ਨੂੰ ਧਮਕੀ ਦੇਣ ਵਾਲਾ ਵਿਅਕਤੀ ਪੰਜਾਬੀ ਵਿੱਚ ਗੱਲ ਕਰ ਰਿਹਾ ਸੀ। ਮੰਦਰ ਦੀ ਪੁਜਾਰਨ ਭਾਵਨਾ ਨੇ ਦੱਸਿਆ ਕਿ ਉਸ ਨੂੰ ਮੰਗਲਵਾਰ ਨੂੰ ਬਿਨਾਂ ਕਾਲਰ ਆਈਡੀ ਤੋਂ ਕਾਲ ਆਈ ਸੀ। ਪੰਜਾਬੀ 'ਚ ਗੱਲ ਕਰਨ ਵਾਲੇ ਵਿਅਕਤੀ ਨੇ 4 ਮਾਰਚ ਨੂੰ ਹੋਣ ਵਾਲੇ ਭਜਨ ਪ੍ਰੋਗਰਾਮ ਨੂੰ ਰੱਦ ਕਰਨ ਦੀ ਧਮਕੀ ਦਿੱਤੀ ਹੈ। ਉਸ ਨੇ ਕਿਹਾ ਕਿ ਭਜਨ ਗਾਉਣ ਵਾਲਾ ਕੱਟੜ ਹਿੰਦੂ ਹੈ, ਜਿਸ ਦੇ ਆਉਣ 'ਤੇ ਹੰਗਾਮਾ ਹੋਵੇਗਾ।

ਇਹ ਵੀ ਪੜ੍ਹੋ : ਅਮਰੀਕਾ 'ਚ ਪਹਿਲੀ ਵਾਰ ਭਾਰਤੀ ਮੂਲ ਦੀ ਸਿੱਖ ਔਰਤ ਬਣੀ ਜੱਜ, ਜਾਣੋ ਕੌਣ ਹੈ ਮਨਪ੍ਰੀਤ ਮੋਨਿਕਾ ਸਿੰਘ?

PunjabKesari

ਦੱਸ ਦੇਈਏ ਕਿ 4 ਮਾਰਚ ਨੂੰ ਇਸ ਮੰਦਰ 'ਚ ਭਜਨ ਪ੍ਰੋਗਰਾਮ ਕਰਵਾਇਆ ਜਾਣਾ ਹੈ, ਜਿੱਥੇ ਇਕ ਗਾਇਕ ਭਜਨ ਗਾਉਣ ਵਾਲਾ ਸੀ। ਪੁਜਾਰਨ ਭਾਵਨਾ ਅਨੁਸਾਰ ਧਮਕੀ ਦੇਣ ਵਾਲੇ ਵਿਅਕਤੀ ਨੇ ਕਿਹਾ ਕਿ ਕੀ ਤੁਹਾਨੂੰ ਪਤਾ ਹੈ ਕਿ ਗਾਇਕ ਕੱਟੜ ਹਿੰਦੂ ਹੈ, ਜੇਕਰ ਉਹ ਆਇਆ ਤਾਂ ਮੰਦਰ ਵਿੱਚ ਗੜਬੜ ਹੋ ਜਾਵੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News