ਬੈਲਜੀਅਮ ਦੇ ਕੋਵਿਡ-19 ਸਬੰਧੀ ਸਖ਼ਤ ਨਿਯਮਾਂ ਖ਼ਿਲਾਫ਼ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ (ਤਸਵੀਰਾਂ)

Monday, Nov 22, 2021 - 12:16 PM (IST)

ਬ੍ਰਸੇਲਜ਼ (ਏਪੀ)- ਬੈਲਜੀਅਮ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਵਾਧੇ ਤੋਂ ਬਾਅਦ ਦੇਸ਼ ਦੀ ਸਰਕਾਰ ਵੱਲੋਂ ਇਸ ਨਾਲ ਨਜਿੱਠਣ ਲਈ ਲਾਈਆਂ ਗਈਆਂ ਸਖ਼ਤ ਪਾਬੰਦੀਆਂ ਖ਼ਿਲਾਫ਼ ਐਤਵਾਰ ਨੂੰ ਕੇਂਦਰੀ ਬ੍ਰਸੇਲਜ਼ ਵਿੱਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਪੁਲਸ ਦੇ ਅਨੁਮਾਨਾਂ ਮੁਤਾਬਕ ਰੈਲੀ ਵਿੱਚ ਲਗਭਗ 35,000 ਲੋਕ ਸ਼ਾਮਲ ਹੋਏ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਵਿਰੋਧ ਪ੍ਰਦਰਸ਼ਨ ਦੇ ਹਿੰਸਕ ਹੋਣ ਤੋਂ ਪਹਿਲਾਂ ਆਪਣੇ ਘਰਾਂ ਨੂੰ ਚਲੇ ਗਏ ਸਨ। 

PunjabKesari

PunjabKesari

ਰੈਲੀ ਦੌਰਾਨ ਲੋਕਾਂ ਨੇ ਪੁਲਸ 'ਤੇ ਪੱਥਰਬਾਜ਼ੀ ਕੀਤੀ, ਕਾਰਾਂ ਦੀ ਭੰਨਤੋੜ ਕੀਤੀ ਅਤੇ ਡਸਟਬਿਨਾਂ ਨੂੰ ਅੱਗ ਲਗਾ ਦਿੱਤੀ। ਪੁਲਸ ਨੇ ਭੀੜ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਅਤੇ ਪਾਣੀ ਦੀਆਂ ਤੋਪਾਂ ਨਾਲ ਜਵਾਬੀ ਕਾਰਵਾਈ ਕੀਤੀ ਅਤੇ ਬੈਲਜੀਅਮ ਦੀ ਰਾਜਧਾਨੀ ਵਿੱਚ ਸ਼ਾਮ ਤੱਕ ਕਾਨੂੰਨ ਵਿਵਸਥਾ ਬਹਾਲ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਬੁਲਾਰੇ ਇਲਸੇ ਵੈਂਡੇ ਕੀਰੇ ਨੇ ਕਿਹਾ ਕਿ ਕੁਝ ਲੋਕਾਂ ਨੂੰ ਸੱਟਾਂ ਲੱਗੀਆਂ ਹਨ ਪਰ ਹਾਲੇ ਇਹ ਨਹੀਂ ਕਿਹਾ ਜਾ ਸਕਦਾ ਕਿ ਕਿੰਨੇ ਜ਼ਖਮੀ ਹੋਏ ਹਨ। 

PunjabKesari

 

ਪੜ੍ਹੋ ਇਹ ਅਹਿਮ ਖਬਰ- ਫ੍ਰੈਂਡਜ਼ ਆਫ ਕੈਨੇਡਾ-ਭਾਰਤ ਨੇ ਮਿਲ ਕੇ ਬੀਜਿੰਗ ਵਿੰਟਰ ਓਲੰਪਿਕ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ (ਤਸਵੀਰਾਂ)

ਇਸ ਤੋਂ ਪਹਿਲਾਂ ਲੋਕ ਟੀਕਾਕਰਨ ਲਈ ਸਰਕਾਰ ਦੀ ਸਖ਼ਤ ਸਲਾਹ ਅਤੇ ਲਾਜ਼ਮੀ ਟੀਕੇ ਬਣਾਉਣ ਦੇ ਕਿਸੇ ਵੀ ਸੰਭਾਵੀ ਕਦਮ ਦਾ ਵਿਰੋਧ ਕਰਨ ਲਈ ਸੜਕਾਂ 'ਤੇ ਉਤਰ ਆਏ। ਪ੍ਰਦਰਸ਼ਨਕਾਰੀ ਇੱਕ ਵੱਡੇ ਬੈਨਰ ਦੇ ਪਿੱਛੇ ਖੜ੍ਹੇ ਹੋ ਗਏ ਅਤੇ "ਆਜ਼ਾਦੀ! ਅਜ਼ਾਦੀ! ਅਜ਼ਾਦੀ!" ਦੇ ਨਾਅਰੇ ਲਗਾਉਂਦਿਆਂ ਯੂਰਪੀਅਨ ਯੂਨੀਅਨ ਦੇ ਹੈੱਡਕੁਆਰਟਰ ਵੱਲ ਮਾਰਚ ਕੀਤਾ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਯੂਰਪ ਇਸ ਸਮੇਂ ਮਹਾਮਾਰੀ ਦਾ ਕੇਂਦਰ ਹੈ ਅਤੇ ਇੱਕੋ ਇੱਕ ਖੇਤਰ ਹੈ ਜਿੱਥੇ ਕੋਵਿਡ-19 ਤੋਂ ਮੌਤਾਂ ਵੱਧ ਰਹੀਆਂ ਹਨ।


Vandana

Content Editor

Related News