ਪਾਕਿਸਤਾਨ ’ਚ ਇਮਰਾਨ ਸਰਕਾਰ ਦੇ ਖ਼ਿਲਾਫ਼ ਹਜ਼ਾਰਾਂ ਪਸ਼ਤੂਨਾਂ ਨੇ ਕੀਤਾ ਪ੍ਰਦਰਸ਼ਨ
Wednesday, Nov 18, 2020 - 11:08 AM (IST)
ਇਸਲਾਮਾਬਾਦ: ਪਾਕਿਸਤਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਦੇ ਖ਼ਿਲਾਫ਼ ਪਸ਼ਤੂਨ ਤਹਿਫੂਜ ਮੂਵਮੈਂਟ ਨੇ ਉੱਤਰੀ ਵਜ਼ੀਰੀਸਤਾਨ ’ਚ ਵਿਰੋਧ ਪ੍ਰਦਰਸ਼ਨ ਕੀਤਾ ਜਿਸ ’ਚ ਹਜ਼ਾਰਾਂ ਪਸ਼ਤੂਨਾਂ ਨੇ ਹਿੱਸਾ ਲਿਆ। ਐਕਸਟ੍ਰਾ ਜੂਡੀਸ਼ੀਅਲ ਮਰਡਰ, ਬਲਪੂਰਵਕ ਗਾਇਬ ਕਰਨ ਅਤੇ ਗੈਰ ਕਾਨੂੰਨੀ ਹਿਰਾਸਤ ਦੇ ਖ਼ਿਲਾਫ਼ ਪੀ.ਟੀ.ਐੱਮ. ਨੇ ਉੱਤਰੀ ਵਜ਼ੀਰੀਸਤਾਨ ਦੇ ਮੀਰਾਨਸ਼ਾਹ ’ਚ ਵਿਆਪਕ ਰੋਸ ਪ੍ਰਦਰਸ਼ਨ ਕੀਤਾ। ਪਾਕਿਸਤਾਨ ਸੀਨੇਟ ਦੇ ਸਾਬਕਾ ਮੈਂਬਰ ਅਫਰਾਸੀਆਬ ਖੱਟਕ ਨੇ ਕਿਹਾ ਕਿ ਪੀ.ਟੀ.ਐੱਮ. ਦੇ ਮੈਂਬਰ ਡੂਰੰਡ ਲਾਈਨ ਦੇ ਦੋਵੇਂ ਪਾਸੇ ਸੰਭਾਵਿਤ ਯੁੱਧ ਨੂੰ ਟਾਲਣ ਦੀ ਕੋਸ਼ਿਸ਼ ਕਰ ਰਹੇ ਹਨ।
ਇਕ ਹੋਰ ਮਨੁੱਖ ਅਧਿਕਾਰ ਕਾਰਜਕਰਤਾ ਅਤੇ ਪੀ.ਟੀ.ਐੱਮ. ਦੇ ਸਮਰਥਕ ਖੋਰ ਬੀਵੀ ਨੇ ਕਿਹਾ ਕਿ ਪਸ਼ਤੂਨ ਪਾਕਿਸਤਾਨ ਦਾ ਦੂਜਾ ਸਭ ਤੋਂ ਵੱਡਾ ਨਸਲੀ ਗਰੁੱਪ ਹੈ ਜੋ ਕਿ ਦੇਸ਼ ਦੀ ਆਬਾਦੀ ਦਾ 15 ਫੀਸਦੀ ਹੈ। ਪੀ.ਟੀ.ਐੱਮ. ਇਕ ਸਿਵਿਲ ਰਾਈਟ ਮੂਵਮੈਂਟ ਹੈ ਜੋ ਕਿ ਪਾਕਿਸਤਾਨ ਦੇ ਪਸ਼ਤੂਨ ਬੇਲਟ ’ਚ ਸਰਕਾਰ ਵੱਲੋਂ ਪੋਸ਼ਿਤ ਅੱਤਵਾਦ ਅਤੇ ਮਨੁੱਖ ਅਧਿਕਾਰ ਦੇ ਹਨਨ ਦੇ ਖ਼ਿਲਾਫ਼ ਆਵਾਜ਼ ਉਠਾਉਂਦੀ ਹੈ।
ਪਾਕਿਸਤਾਨ ’ਚ ਜਿਸ ਤਰ੍ਹਾਂ ਨਾਲ ਨਾਗਰਿਕਾਂ ਦਾ ਇਕ ਵੱਡਾ ਗਰੁੱਪ ਮਾਰਿਆ ਗਿਆ ਅਤੇ ਕਈਆਂ ਨੂੰ ਜ਼ਬਰਦਸਤੀ ਗਾਇਬ ਕਰ ਦਿੱਤਾ ਗਿਆ ਉਸ ਨੂੰ ਦੇਖਦੇ ਹੋਏ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਆਰਮੀ ਪਸ਼ਤੂਨਾਂ ਦਾ ਕਤਲੇਆਮ ਕਰ ਰਹੀ ਹੈ। ਪਾਕਿਸਤਾਨ ’ਚ ਪਸ਼ਤੂਨਾਂ ਦੇ ਅਧਿਕਾਰਾਂ ਲਈ ਆਵਾਜ਼ ਉਠਾਉਣ ਵਾਲੇ ਪਸ਼ਤੂਨ ਤਹਿਫੂਜ਼ ਮੂਵਮੈਂਟ ਦੇ ਕਈ ਨੇਤਾਵਾਂ ਨੂੰ ਡਰਾਇਆ ਧਮਕਾਇਆ ਗਿਆ ਅਤੇ ਗਿ੍ਰਫ਼ਤਾਰ ਕੀਤਾ ਜਾ ਰਿਹਾ ਹੈ। ਮਈ ’ਚ ਪੀ.ਟੀ.ਐੱਮ. ਦੇ ਇਕ ਨੇਤਾ ਆਰਿਫ ਵਜ਼ੀਰ ’ਤੇ ਉਤਰੀ ਵਜ਼ੀਰੀਸਤਾਨ ਦੇ ਵਾਨਾ ’ਚ ਕੀਤੇ ਗਏ ਹਮਲੇ ’ਚ ਮਾਰੇ ਗਏ ਸਨ। ਹਾਲਾਂਕਿ ਪਾਕਿਸਤਾਨੀ ਮੀਡੀਆ ਇਸ ਜਨਸਮੂਹ ’ਤੇ ਚੁੱਪੀ ਸਾਧੇ ਹੋਏ ਹਨ ਪਰ ਪੱਤਰਕਾਰ ਅਤੇ ਕਾਰਜਕਰਤਾ ਪੂਰੇ ਦੇਸ਼ ਭਰ ਤੋਂ ਟਵੀਟ ਕਰ ਰਹੇ ਹਨ।