ਪੁਰਾਣੀ ਕਹਾਵਤ ਨੂੰ ਗਲਤ ਸਿੱਧ ਕਰਦਾ ਹੈ ਇਹ ਵੀਡੀਓ, ਸ਼ੇਰ-ਬੱਕਰੀ ਦੀ ਹੋਈ ਦੋਸਤੀ

Monday, Jul 24, 2017 - 04:00 PM (IST)

ਮਾਸਕੋ—  ਮੰਨਿਆ ਜਾਂਦਾ ਹੈ ਕਿ ਸ਼ੇਰ ਅਤੇ ਬਕਰੀ ਨੂੰ ਇੱਕਠੇ ਨਹੀਂ ਰੱਖਿਆ ਜਾ ਸਕਦਾ ਪਰ ਰੂਸ ਵਿਚ ਹੋਈ ਇਕ ਘਟਨਾ ਦਾ ਜਿਹੜਾ ਵੀਡੀਓ ਸਾਹਮਣੇ ਆਇਆ ਹੈ ਉਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੀਡੀਓ ਨੂੰ ਦੇਖ ਲੋਕ ਇਹ ਕਹਿਣਾ ਭੁੱਲ ਜਾਣਗੇ ਕਿ ਸ਼ੇਰ ਅਤੇ ਬੱਕਰੀ ਇੱਕਠੇ ਨਹੀਂ ਰਹਿ ਸਕਦੇ।
ਇਕ ਅੰਗਰੇਜੀ ਅਖਬਾਰ ਮੁਤਾਬਕ, ਆਪਣੇ ਸਾਥੀ ਸ਼ੇਰ (ਨਰ) ਤੋਂ ਪਰੇਸ਼ਾਨ ਇਕ ਸ਼ੇਰਨੀ ਇਕ ਬੱਕਰੀ ਨਾਲ ਦੋਸਤੀ ਕਰਨ ਕਰ ਚਰਚਾ ਦਾ ਵਿਸ਼ਾ ਬਣ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਰੂਸ ਦੇ ਪ੍ਰਾਇਮਾਸਕੀ ਸਫਾਰੀ ਪਾਰਕ ਵਿਚ ਸ਼ੇਰ-ਸ਼ੇਰਨੀ ਦਾ ਇਕ ਜੋੜਾ ਰੱਖਿਆ ਗਿਆ ਸੀ। ਦੋਹਾਂ ਨੂੰ ਭੋਜਨ ਦੇ ਤੌਰ 'ਤੇ ਇਕ ਬੱਕਰੀ ਦਿੱਤੀ ਗਈ ਪਰ ਸ਼ੇਰਨੀ ਨੇ ਬੱਕਰੀ 'ਤੇ ਹਮਲਾ ਕਰਨ ਦੀ ਥਾਂ ਉਸ ਨੂੰ ਆਪਣਾ ਦੋਸਤ ਬਣਾ ਲਿਆ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਕਿਵੇਂ ਇਕ-ਦੂਜੇ ਨਾਲ ਦੋਸਤੀ ਕਰ ਵੱਖ ਹੋ ਗਏ।

 
Surprising friendship between a tiger and a goat

A tiger and a goat have formed a unique bond at the Primorskiy Safari Park in Russia. The tiger was given the goat as food, but two years later, they are still living harmoniously in the same compound.

Posted by CBS News on Sunday, July 23, 2017


ਪਾਰਕ ਵਿਚ ਰੱਖੇ ਗਏ ਇਸ ਸ਼ੇਰ-ਸ਼ੇਰਨੀ ਦੇ ਜੋੜੇ ਨਾਲ ਉਨ੍ਹਾਂ ਦੇ ਦੋ ਬੱਚੇ ਵੀ ਸਨ। ਜਿੰਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ। ਹੁਣ ਇਸ ਜੋੜੇ ਨੇ ਬੱਕਰੀ ਨੂੰ ਆਪਣੇ ਪਰਿਵਾਰ ਦਾ ਮੈਂਬਰ ਬਣਾ ਲਿਆ ਹੈ। ਸ਼ੇਰ-ਬੱਕਰੀ ਦੀ ਦੋਸਤੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।


Related News