ਇਹ ਨਵੀਂ ਕਿੱਟ ਸਿਰਫ 29 ਮਿੰਟਾਂ 'ਚ ਕਰੇਗੀ ਕੋਰੋਨਾਵਾਇਰਸ ਦੀ ਪੁਸ਼ਟੀ

03/08/2020 10:11:51 PM

ਬੀਜਿੰਗ - ਇਕ ਪਾਸੇ ਜਿਥੇ ਪੂਰੀ ਦੁਨੀਆ ਦੇ ਤਮਾਮ ਦੇਸ਼ ਕੋਰੋਨਾਵਾਇਰਸ ਦੇ ਪ੍ਰਕੋਪ ਤੋਂ ਪਰੇਸ਼ਾਨ ਹਨ, ਉਥੇ ਦੂਜੇ ਪਾਸੇ ਚੀਨ ਦੇ ਸਾਇੰਸਦਾਨਾਂ ਨੇ ਇਕ ਨਵੀਂ ਖੋਜ ਕੀਤੀ ਹੈ। ਇਸ ਖੋਜ ਦੇ ਤਹਿਤ ਸਾਇੰਸਦਾਨਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਜਿਹਡ਼ੀ ਨਵੀਂ ਕਿੱਟ ਡਿਵੈਲਪ ਕੀਤੀ ਹੈ, ਉਸ ਦੇ ਜ਼ਰੀਏ ਸਿਰਫ 29 ਮਿੰਟ ਵਿਚ ਹੀ ਕੋਰੋਨਾਵਾਇਰਸ ਦਾ ਟੈਸਟ ਕੀਤਾ ਜਾ ਸਕਦਾ ਹੈ। ਰਾਸ਼ਟਰੀ ਮੈਡੀਕਲ ਉਤਪਾਦ ਪ੍ਰਸ਼ਾਸਨ ਵੱਲੋਂ ਇਸ ਕਿੱਟ ਨੂੰ ਮਾਨਤਾ ਲਈ ਭੇਜਿਆ ਗਿਆ ਹੈ। ਗਲੋਬਲ ਟਾਈਮਸ ਦੀ ਰਿਪੋਰਟ ਮੁਤਾਬਕ ਕੋਵਿਡ-19 ਐਂਟੀਬਾਡੀ ਲਈ 29 ਮਿੰਟ ਵਿਚ ਉਪਲੱਬਧ ਨਤੀਜਿਆਂ ਦੇ ਨਾਲ ਰੈਪਿਡ ਟੈਸਟਿੰਗ ਕਿੱਟ ਨੂੰ ਰਾਸ਼ਟਰੀ ਮੈਡੀਕਲ ਉਤਪਾਦ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਦਿੱਤੀ ਗਈ।

PunjabKesari

ਜ਼ਿਆਮੇਨ ਯੂਨੀਵਰਸਿਟੀ ਦੀ ਅਗਵਾਈ ਵਿਚ ਇਕ ਖੋਜ ਦਲ ਵੱਲੋਂ ਇਸ ਕਿੱਟ ਨੂੰ ਵਿਕਸਤ ਕੀਤਾ ਗਿਆ ਹੈ। ਕਿੱਟ ਦਾ ਇਸਤੇਮਾਲ clinical cases, suspected cases ਅਤੇ high-risk groups ਦੀ ਸਕ੍ਰੀਨਿੰਗ ਲਈ ਕੀਤਾ ਜਾ ਸਕਦਾ ਹੈ। ਇਸ ਕਿੱਟ ਦਾ ਇਸਤੇਮਾਲ ਕੀਤੇ ਜਾਣ ਤੋਂ ਬਾਅਦ ਕੋਰੋਨਾਵਾਇਰਸ ਨਾਲ ਪੀਡ਼ਤ ਲੋਕਾਂ ਦਾ ਸੈਂਪਲ ਲੈ ਕੇ ਉਨ੍ਹਾਂ ਦਾ ਜਲਦ ਪ੍ਰੀਖਣ ਕੀਤਾ ਜਾ ਸਕੇਗਾ। ਉਸ ਤੋਂ ਬਾਅਦ ਉਨ੍ਹਾਂ ਨੂੰ ਜਲਦ ਇਲਾਜ ਪਾਵੇਗਾ, ਜਿਸ ਨਾਲ ਉਹ ਜਲਦ ਰਿਕਵਰ ਵੀ ਕਰ ਸਕਣਗੇ।

PunjabKesari

ਕਿੱਟ ਨੂੰ ਡਿਵੈਲਪ ਕਰਨ ਵਾਲਿਆਂ ਵੱਲੋਂ ਦੱਸਿਆ ਗਿਆ ਕਿ ਇਸ ਕਿੱਟ ਦਾ ਟੈਸਟ ਕੋਰੋਨਾਵਾਇਰਸ ਦਾ ਕੇਂਦਰ ਰਹੇ ਵੁਹਾਨ ਦੇ ਕਲੀਨਿਕ ਵਿਚ ਕੀਤਾ ਗਿਆ ਹੈ, ਉਸ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚਿਆ ਗਿਆ ਕਿ ਇਸ ਕਿੱਟ ਦੇ ਜ਼ਰੀਏ 29 ਮਿੰਟ ਵਿਚ ਟੈਸਟ ਨੂੰ ਪਤਾ ਲਗਾਇਆ ਜਾ ਸਕਦਾ ਹੈ। ਨਿਊਕਲਿਕ ਐਸਿਡ ਪ੍ਰੀਖਣਾਂ ਅਤੇ ਐਂਟੀਬਾਡੀ ਦਾ ਪਤਾ ਲਗਾਉਣ ਦੇ ਸੰਯੋਜਨ ਨੇ ਪਛਾਣ ਦਰ ਵਿਚ ਸੁਧਾਰ ਕੀਤਾ ਹੈ। ਕਿੱਟ ਦੇ ਡਿਵੈਲਪਰਾਂ ਮੁਤਾਬਕ ਕੋਵਿਡ-19 ਲਈ three antibody reagents ਨੂੰ ਯੂਰਪੀ ਸੰਘ ਵੱਲੋਂ ਅਪਰੂਵ ਕੀਤਾ ਗਿਆ ਹੈ ਅਤੇ ਇਟਲੀ, ਆਸਟ੍ਰੀਆ ਅਤੇ ਨੀਦਰਲੈਂਡ ਸਮੇਤ ਦੇਸ਼ਾਂ ਨੂੰ ਨਿਰਯਾਤ ਕੀਤਾ ਗਿਆ ਹੈ।

PunjabKesari

ਉਥੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੂੰ ਆਗਾਹ ਕੀਤਾ ਕਿ ਦੁਨੀਆ ਦੇ ਕਈ ਦੇਸ਼ ਜਾਨਲੇਵਾ ਕੋਰੋਨਾਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਦੁਨੀਆ ਨੂੰ ਇਸ ਸਮੇਂ ਜ਼ਿਆਦਾ ਗੰਭੀਰਤਾ ਦਿਖਾਉਣ ਦੀ ਜ਼ਰੂਰਤ ਹੈ। ਚੀਨ ਤੋਂ ਫੈਲਿਆ ਇਹ ਵਾਇਰਸ ਦੁਨੀਆ ਦੇ ਕਰੀਬ 85 ਤੋਂ ਜ਼ਿਆਦਾ ਦੇਸ਼ਾਂ ਤੱਕ ਪਹੁੰਚ ਚੁੱਕਿਆ ਹੈ ਅਤੇ ਇਸ ਨਾਲ ਹੁਣ ਤੱਕ 3,300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਇਸ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 1 ਲੱਖ ਤੋਂ ਪਾਰ ਪਹੁੰਚ ਗਈ ਹੈ।

PunjabKesari

ਡਬਲਯੂ. ਐਚ. ਓ. ਦੇ ਪ੍ਰਮੁੱਖ ਨੇ ਆਖਿਆ ਕਿ ਅਜਿਹੇ ਦੇਸ਼ਾਂ ਦੀ ਲੰਬੀ ਲਿਸਟ ਹੈ, ਜਿਨ੍ਹਾਂ ਵਿਚ ਸਿਆਸੀ ਵਚਨਬੱਧਤਾਵਾਂ ਦੀ ਕਮੀ ਦਿੱਖ ਰਹੀ ਹੈ। ਇਹ ਕੋਈ ਡਿ੍ਰਲ ਨਹੀਂ ਹੈ। ਇਸ ਪ੍ਰਕੋਪ ਨਾਲ ਹਰ ਅਮੀਰ ਅਤੇ ਗਰੀਬ ਦੇਸ਼ ਨੂੰ ਖਤਰਾ ਹੈ। ਇਸ ਸਮੇਂ ਹਮਲਾਵਰ ਤਿਆਰੀ ਦੀ ਜ਼ਰੂਰਤ ਹੈ। ਡਬਲਯੂ. ਐਚ. ਓ. ਦਾ ਇਹ ਬਿਆਨ ਉਨ੍ਹਾਂ ਖਬਰਾਂ ਤੋਂ ਬਾਅਦ ਆਇਆ, ਜਿਨ੍ਹਾਂ ਵਿਚ ਅਮਰੀਕਾ ਦੀ ਸਭ ਤੋਂ ਵੱਡੀ ਨਰਸਿੰਗ ਯੂਨੀਅਨ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਦੇਸ਼ ਵਿਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਹਸਪਤਾਲ ਤਿਆਰ ਨਹੀਂ ਹੈ। ਯੂਰਪ ਵਿਚ ਵੀ ਕਈ ਮੈਡੀਕਲ ਕਰਮਚਾਰੀਆਂ ਨੇ ਹਸਪਤਾਲਾਂ ਵਿਚ ਤਿਆਰੀਆਂ ਦੀ ਕਮੀ ਨੂੰ ਲੈ ਚਿੰਤਾ ਜਤਾਈ ਹੈ।


Khushdeep Jassi

Content Editor

Related News