ਇਹ ਹੈ ਦੁਨੀਆ ਦਾ ਸਭ ਤੋਂ ਮਹਿੰਗਾ The Golden Boy 'ਬਰਗਰ', ਕੀਮਤ ਕਰ ਦੇਵੇਗੀ ਹੈਰਾਨ

Monday, Jul 12, 2021 - 01:21 PM (IST)

ਇਹ ਹੈ ਦੁਨੀਆ ਦਾ ਸਭ ਤੋਂ ਮਹਿੰਗਾ The Golden Boy 'ਬਰਗਰ', ਕੀਮਤ ਕਰ ਦੇਵੇਗੀ ਹੈਰਾਨ

ਐਮਸਟਰਡਮ (ਬਿਊਰੋ): ਤੁਸੀਂ ਹੁਣ ਤੱਕ ਬਹੁਤ ਸਾਰੇ ਬਰਗਰਾਂ ਬਾਰੇ ਸੁਣਿਆ ਹੋਵੇਗਾ। ਅੱਜ ਅਸੀਂ ਜਿਹੜੇ ਬਰਗਰ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਦੀ ਕੀਮਤ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਅਸਲ ਵਿਚ ਕੋਵਿਡ-19 ਮਹਾਮਾਰੀ ਅਤੇ ਤਾਲਾਬੰਦੀ ਕਾਰਨ ਦੁਨੀਆ ਭਰ ਵਿਚ ਰੈਸਟੋਰੈਂਟ ਕਾਰੋਬਾਰ ਪ੍ਰਭਾਵਿਤ ਹੋਏ ਹਨ ਪਰ ਨੀਦਰਲੈਂਡ ਵਿਚ ਇਕ ਫੂਡ ਆਊਟਲੇਟ ਨੇ ਇਸੇ ਦੌਰਾਨ ਇਕ ਨਵੇਂ ਆਈਡੀਆ ਨੂੰ ਉਤਾਰਿਆ ਹੈ। ਇਸ ਆਊਟਲੇਟ ਨੇ ਇੰਨਾ ਮਹਿੰਗਾ ਬਰਗਰ ਪੇਸ਼ ਕੀਤਾ ਹੈ ਜਿਸ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਬਰਗਰ ਨੂੰ 'ਦੀ ਗੋਲਡਲ ਬੁਆਏ' (The Golden Boy) ਨਾਮ ਦਿੱਤਾ ਗਿਆ ਹੈ।

PunjabKesari

ਯੂਰੋ ਨਿਊਜ਼ ਦੀ ਰਿਪੋਰਟ ਮੁਤਾਬਕ ਇਸ ਬਰਗਰ ਦੀ ਕੀਮਤ 5000 ਪੌਂਡ (ਕਰੀਬ 4 ਲੱਖ 47 ਹਜ਼ਾਰ ਰੁਪਏ) ਰੱਖੀ ਗਈ ਹੈ। ਇੰਨੇ ਵਿਚ ਰੋਲੇਕਸ ਘੜੀ ਖਰੀਦੀ ਜਾ ਸਕਦੀ ਹੈ। ਵੂਰਥੁਇਜੇਨ ਸ਼ਹਿਰ ਵਿਚ ਸਥਿਤ ਫੂਡ ਆਊਟਲੇਟ ਦੀ ਡਾਲਟਨਸ ਦੇ ਮਾਲਕ ਰੌਬਰਟ ਜੇਨ ਡਿ ਵੀਨ ਦਾ ਕਹਿਣਾ ਹੈ,''ਮੇਰਾ ਬਚਪਨ ਤੋਂ ਹੀ ਵਰਲਡ ਰਿਕਾਰਡ ਤੋੜਨ ਦਾ ਸੁਪਨਾ ਸੀ ਅਤੇ ਹੁਣ ਅਜਿਹਾ ਕਰ ਪਾਉਣਾ ਅਦਭੁੱਤ ਹੈ।'' ਵੀਨ ਮੁਤਾਬਕ ਉਹ ਗਿਨੀਜ਼ ਵਰਲਡ ਰਿਕਾਰਡ ਨੂੰ ਦੇਖ ਰਹੇ ਸਨ ਤਾਂ ਉਹਨਾਂ ਨੇ ਦੇਖਿਆ ਕਿ ਦੁਨੀਆ ਵਿਚ ਇਸ ਤੋਂ ਪਹਿਲਾਂ ਸਭ ਤੋਂ ਮਹਿੰਗਾ ਬਰਗਰ ਹੋਣ ਦਾ ਰਿਕਾਰਡ ਅਮਰੀਕਾ ਦੇ ਓਰੇਗਨ ਦੇ ਜੂਸੀਜ ਆਉਟਲਾਅ ਗ੍ਰਿਲ ਦੇ ਨਾਮ ਦਰਜ ਹੈ। 

ਪੜ੍ਹੋ ਇਹ ਅਹਿਮ ਖਬਰ- ਛੋਟੀ ਬੈਟਰੀ ਨਿਗਲਣ ਕਾਰਨ ਮਾਸੂਮ ਦੀਆਂ ਹੋਈਆਂ 28 ਸਰਜਰੀਆਂ,ਭਾਵੁਕ ਪਿਤਾ ਨੇ ਕੀਤੀ ਇਹ ਅਪੀਲ

ਇਸ ਫੂਡ ਆਊਟਲੇਟ ਨੇ ਜਿਹੜਾ ਬਰਗਰ ਬਣਾਇਆ ਸੀ ਉਸ ਦੀ ਕੀਮਤ 4200 ਪੌਂਡ (ਕਰੀਬ 3 ਲੱਖ 72 ਹਜ਼ਾਰ ਰੁਪਏ) ਰੱਖੀ ਗਈ ਸੀ। ਗਿਨੀਜ਼ ਵਰਲਡ ਰਿਕਾਰਡ ਮੁਤਾਬਕ ਸਭ ਤੋਂ ਮਹਿੰਗਾ ਬਰਗਰ ਹੋਣ ਦਾ ਰਿਕਾਰਡ ਇਸੇ ਬਰਗਰ ਦੇ ਨਾਮ 2011 ਤੋਂ ਚੱਲਿਆ ਆ ਰਿਹਾ ਸੀ। ਵੀਨ ਨੇ ਕਿਹਾ,''ਉਸ ਬਰਗਰ ਦਾ ਵਜ਼ਨ 352.44 ਕਿਲੋਗ੍ਰਾਮ ਸੀ। ਜ਼ਾਹਰ ਹੈ ਕਿ ਉਹ ਕਿਸੇ ਇਕ ਵਿਅਕਤੀ ਲਈ ਤਾਂ ਨਹੀਂ ਹੋ ਸਕਦਾ ਸੀ ਇਸ ਲਈ ਮੈਨੂੰ ਲੱਗਾ ਕਿ ਮੈਂ ਇਸ ਨਾਲੋਂ ਬਿਹਤਰ ਕਰ ਸਕਦਾ ਹਾਂ।''

ਯੂਰੋ ਨਿਊਜ਼ ਦੀ ਰਿਪੋਰਟ ਮੁਤਾਬਕ ਇਸ ਬਰਗਰ ਦੇ ਬਨ ਵਿਚ ਸੋਨੇ ਦਾ ਪੱਤਾ ਹੈ। ਨਾਲ ਹੀ ਇਸ ਨੂੰ ਬਣਾਉਣ ਵਿਚ ਟ੍ਰਫਲ, ਕਿੰਗ ਕ੍ਰੈਬ, ਬੇਲੁਗ ਕੈਵੀਆਰ (ਸਟਰਜੀਅਨ ਨਾਮ ਦੀ ਮੱਛੀ ਦੇ ਆਂਡੇ), ਡਕ ਐਗ ਮਾਯੋਨੀਜ ਅਤੇ ਡੋਮ ਪੇਰਿਗਨਾਨ ਸ਼ੈਂਪੇਨ ਦੀ ਵਰਤੋਂ ਕੀਤੀ ਗਈ ਹੈ। ਬਰਗਰ ਨੂੰ ਪੇਸ਼ ਕਰਨ ਵਾਲੇ ਵੀਨ ਦਾ ਕਹਿਣਾ ਹੈ ਕਿ ਭਾਵੇਂਕਿ ਇਹ ਬਰਗਰ ਬਹੁਤ ਜ਼ਿਆਦਾ ਮਹਿੰਗਾ ਹੈ ਪਰ ਤੁਸੀਂ ਇਸ ਨੂੰ ਹੱਥਾਂ ਨਾਲ ਫੜ ਕੇ ਖਾ ਸਕਦੇ ਹੋ ਕਿਉਂਕ ਬਰਗਰ ਖਾਣ ਦਾ ਇਹੀ ਇਕ ਤਰੀਕਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News