ਇਹ ਹੈ ਚੀਨ ਦਾ ਅਨੋਖਾ ''ਸਟਾਰ ਡੇਜ਼ਰਟ ਰਿਜ਼ੋਰਟ'', ਗਰਮੀ ਦੇ ਬਾਵਜੂਦ ਵੱਡੀ ਗਿਣਤੀ ''ਚ ਪਹੁੰਚ ਰਹੇ ਸੈਲਾਨੀ

Saturday, Jul 22, 2023 - 02:39 PM (IST)

ਇਹ ਹੈ ਚੀਨ ਦਾ ਅਨੋਖਾ ''ਸਟਾਰ ਡੇਜ਼ਰਟ ਰਿਜ਼ੋਰਟ'', ਗਰਮੀ ਦੇ ਬਾਵਜੂਦ ਵੱਡੀ ਗਿਣਤੀ ''ਚ ਪਹੁੰਚ ਰਹੇ ਸੈਲਾਨੀ

ਬੀਜਿੰਗ- ਰੇਗਿਸਤਾਨ ਦਾ ਨਾਮ ਸੁਣਦਿਆਂ ਹੀ ਸਾਡੇ ਦਿਮਾਗ ਵਿਚ ਰੇਤ ਦਾ ਹੀ ਖ਼ਿਆਲ ਆਉਂਦਾ ਹੈ ਅਤੇ ਇਹ ਸੱਚ ਵੀ ਹੈ ਪਰ ਜੇਕਰ ਤੁਹਾਨੂੰ ਰੇਗਿਸਤਾਨ ਵਿਚ ਇੱਕ ਆਲੀਸ਼ਾਨ ਹੋਟਲ ਮਿਲ ਜਾਵੇ, ਜਿੱਥੇ ਤੁਹਾਨੂੰ ਸਾਰੀਆਂ ਸੁਵਿਧਾਵਾਂ ਮਿਲ ਜਾਣ। ਅਜਿਹਾ ਹੀ ਇੱਕ ਸਥਾਨ ਚੀਨ ਦੇ ਟੈਂਗਰ ਰੇਗਿਸਤਾਨ ਵਿੱਚ ਹੈ ਜਿੱਥੇ ਇੱਕ ਸਟਾਰ ਸ਼ੇਪ ਵਾਲਾ ਰਿਜ਼ੋਰਟ ਇਹ ਸੁਵਿਧਾ ਪ੍ਰਦਾਨ ਕਰਦਾ ਹੈ। ਇਸ ਦਾ ਨਾਂ ਡੇਜ਼ਰਟ ਸਟਾਰ ਹੋਟਲ ਹੈ। ਇਹ ਸਾਲ 2020 ਤੋਂ ਸੈਲਾਨੀਆਂ ਲਈ ਖੁੱਲ੍ਹਾ ਹੈ। 

ਦਰਅਸਲ ਚੀਨ ਦੇ ਕਈ ਸ਼ਹਿਰਾਂ ਵਿਚ ਅੱਤ ਦੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿਚ ਸੈਲਾਨੀ ਚੀਨ ਦੇ ਝੋਂਗਵਾਈ ਸ਼ਹਿਰ ਤੋਂ 20 ਕਿਲੋਮੀਟਰ ਦੂਰ ਟੈਂਗਰ ਰੇਗਿਸਤਾਨ 'ਚ ਸਥਿਤ ਇਸ ਸਟਾਰ ਡੇਜ਼ਰਟ ਰਿਜ਼ੋਰਟ ਪਹੁੰਚ ਰਹੇ ਹਨ। ਇਸ ਵਿੱਚ 185 ਕਮਰੇ ਹਨ ਅਤੇ ਸੈਲਾਨੀ ਇੱਥੇ ਦੁਪਹਿਰ 3 ਵਜੇ ਤੋਂ ਬਾਅਦ ਚੈੱਕ ਇਨ ਕਰ ਸਕਦੇ ਹਨ। ਸਟਾਰ ਗੇਜ਼ਿੰਗ, ਸੈਂਡ ਥੈਰੇਪੀ ਤੋਂ ਇਲਾਵਾ ਰਿਜ਼ੋਰਟ ਵਿੱਚ ਸੈਲਾਨੀਆਂ ਲਈ ਇੱਕ ਵਿਗਿਆਨ ਕੇਂਦਰ, ਸਿਹਤ ਕੇਂਦਰ, ਥੀਏਟਰ, ਰੈਸਟੋਰੈਂਟ ਅਤੇ ਬਾਹਰੀ ਸਵਿਮਿੰਗ ਪੂਲ ਵੀ ਹੈ।


author

cherry

Content Editor

Related News