ਲੰਬੀ ਉਮਰ, ਤੰਦਰੁਸਤੀ ਤੇ ਸਿਹਤ ਸੁਧਾਰਨ ਦਾ ਇਹ ਹੈ ਸਭ ਤੋਂ ਆਸਾਨ ਤਰੀਕਾ

Monday, May 24, 2021 - 12:40 AM (IST)

ਵਾਸ਼ਿੰਗਟਨ- ਇਕ ਹਾਲ ਹੀ ਖੋਜ 'ਚ ਕਿਹਾ ਗਿਆ ਹੈ ਕਿ ਰੋਜ਼ਾਨਾ ਜੇਕਰ ਤੁਸੀਂ ਜ਼ਿਆਦਾ ਪੈਦਲ ਚੱਲਦੇ ਹੋ ਤਾਂ ਤੁਹਾਡੀ ਉਮਰ ਵੀ ਲੰਬੀ ਹੋਵੇਗੀ। ਇਸ ਦੇ ਲਈ ਤੁਸੀਂ ਚਾਹੋਂ ਤਾਂ ਲਗਾਤਾਰ ਪੈਦਲ ਚੱਲ ਸਕਦੇ ਹੋ ਜਾਂ ਰੁਕ-ਰੁਕ ਕੇ ਇਸ ਕੰਮ ਨੂੰ ਪੂਰਾ ਕਰ ਸਕਦੇ ਹੋ। ਅਮਰੀਕਨ ਹਰਟ ਏਸੋਸੀਏਸ਼ਨ ਦੇ ਸੰਮੇਲਨ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਸ ਸੰਮੇਲਨ ਦਾ ਆਨਲਾਈਨ ਆਯੋਜਿਤ ਕੀਤਾ ਗਿਆ ਸੀ। ਇਸ 'ਚ ਕਿਹਾ ਗਿਆ ਹੈ ਕਿ ਪੈਦਲ ਚੱਲਣਾ ਤੰਦਰੁਸਤੀ ਅਤੇ ਸਿਹਤ ਸੁਧਾਰਨ ਦਾ ਸਭ ਤੋਂ ਸੁਰੱਖਿਅਤ ਅਤੇ ਆਸਾਨ ਤਰੀਕਾ ਹੈ।

ਇਹ ਵੀ ਪੜ੍ਹੋ-ਅਮਰੀਕਾ ਦੇ ਓਹਾਓ 'ਚ ਬਾਰ ਦੇ ਬਾਹਰ ਹੋਈ ਗੋਲੀਬਾਰੀ, 3 ਦੀ ਮੌਤ

ਬਾਲਗਾਂ ਲਈ ਅਮਰੀਕਨ ਹਰਟ ਇੰਸਟੀਚਿਊਟ ਦੀ ਫਿਟਨੈੱਸ ਗਾਈਡਲਾਈਨ 'ਚ ਪ੍ਰਤੀ ਹਫਤੇ 150 ਮਿੰਟ ਮੱਧ ਜਾਂ 75 ਮਿੰਟ ਸਖਤ ਸਰੀਰਿਕ ਮਿਹਨਤ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਬਦਲ ਦੇ ਤੌਰ 'ਤੇ ਦੋਵਾਂ ਨੂੰ ਮਿਲਾ ਕੇ ਵੀ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਅੱਜ-ਕੱਲ ਅਜਿਹੇ ਫਿੱਟਨੈੱਸ ਐਪ ਜਾਂ ਸਟੈਪ ਕਾਉਂਟਰ ਉਪਲੱਬਧ ਹਨ ਜਿਨ੍ਹਾਂ ਦੀ ਮਦਦ ਨਾਲ ਚੱਲਣ ਦੌਰਾਨ ਕਦਮਾਂ ਨੂੰ ਗਿਣਿਆ ਜਾ ਸਕਦਾ ਹੈ।ਖੋਜਕਾਰਾਂ ਨੇ 10 ਮਿੰਟ ਜਾਂ ਇਸ ਤੋਂ ਜ਼ਿਆਦਾ ਲਗਾਤਾਰ ਚੱਲਣ ਜਾਂ ਪੌੜੀਆਂ 'ਤੇ ਚੜਨ ਜਾਂ ਹੋਰ ਸਰੀਰਿਕ ਗਤੀਵਿਧੀਆਂ ਦਾ ਅਧਿਐਨ ਕਰਨ ਲਈ ਸਟੈਪ ਕਾਊਂਟਿੰਗ ਡਿਵਾਈਸ ਦਾ ਇਸਤੇਮਾਲ ਕੀਤਾ।

ਇਹ ਵੀ ਪੜ੍ਹੋ-ਵਾਇਰਸ ਨੇ ਫਿਰ ਬਦਲਿਆ ਆਪਣਾ ਰੂਪ, ਸਾਹਮਣੇ ਆਏ 'ਟ੍ਰਿਪਲ ਮਿਊਟੇਸ਼ਨ' ਵਾਲੇ ਨਵੇਂ ਵੈਰੀਐਂਟ ਦੇ ਮਾਮਲੇ


Karan Kumar

Content Editor

Related News