20 ਵਾਰ ਵਿਆਹ ਕਰਨ ਤੋਂ ਬਾਅਦ ਵੀ ਕੁਆਰੀ ਹੈ ਇਹ ਕੁੜੀ! ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
Thursday, Apr 03, 2025 - 11:03 PM (IST)

ਇੰਟਰਨੈਸ਼ਨਲ ਡੈਸਕ- ਵਿਆਹ ਇਕ ਪਵਿੱਤਰ ਬੰਧਨ ਹੁੰਦਾ ਹੈ, ਜਿਸ ਵਿਚ ਦੋ ਲੋਕ ਨਾ ਸਿਰਫ ਇਕ-ਦੂਜੇ ਦੇ ਸਾਥੀ ਬਣਦੇ ਹਨ ਸਗੋਂ ਉਨ੍ਹਾਂ ਵਿਚਕਾਰ ਅਧਿਕਾਰ ਅਤੇ ਜ਼ਿੰਮੇਵਾਰੀਆਂ ਵੀ ਵਧ ਜਾਂਦੀਆਂ ਹਨ ਪਰ ਸਮਾਂ ਬਦਲਣ ਦੇ ਨਾਲ-ਨਾਲ ਵਿਆਹ ਦੇ ਮਾਇਨੇ ਵੀ ਬਦਲ ਰਹੇ ਹਨ। ਚੀਨ ਦੀ ਇਕ ਕੁੜੀ ਨੇ ਵਿਆਹ ਨੂੰ ਕਮਾਈ ਦਾ ਜ਼ਰੀਆ ਬਣਾ ਲਿਆ ਹੈ। ਉਹ ਹੁਣ ਤਕ 20 ਵਾਰ ਲਾੜੀ ਬਣ ਚੁਆਕੀ ਹੈ ਪਰ ਅਜੇ ਵੀ ਕੁਆਰੀ ਹੈ।
ਦਰਅਸਲ, ਚੀਨ ਦੀ ਰਹਿਣ ਵਾਲੀ ਕਾਓ ਮੇਈ ਨਾਂ ਦੀ ਕੁੜੀ ਉਨ੍ਹਾਂ ਲੋਕਾਂ ਲਈ ਲਾੜੀ ਬਣਦੀ ਹੈ, ਜਿਨ੍ਹਾਂ ਨੂੰ ਸਮਾਜ ਦੇ ਦਬਾਅ 'ਚ ਵਿਆਹ ਕਰਨਾ ਪੈਂਦਾ ਹੈ। ਸਾਊਥ ਚਾਈਨਾ ਮੌਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ, 20 ਸਾਲਾ ਕਾਓ ਸਿਰਫ ਦਿਖਾਵੇ ਲਈ ਵਿਆਹ ਕਰਦੀ ਹੈ ਅਤੇ ਬਾਅਦ 'ਚ ਆਪਣੇ ਘਰ ਪਰਤ ਜਾਂਦੀ ਹੈ। ਇਸ ਕੰਮ ਨੂੰ ਉਸਨੇ ਸਾਲ 2018 'ਚ ਆਪਣੇ ਦੋਸਤ ਦੀ ਨਕਲੀ ਗਰਲਫ੍ਰੈਂਡ ਬਣ ਕੇ ਸ਼ੁਰੂ ਕੀਤਾ ਸੀ। ਬਾਅਦ 'ਚ ਉਸਨੇ ਇਸਨੂੰ ਇਕ ਬਿਜ਼ਨੈੱਸ 'ਚ ਬਦਲ ਦਿੱਤਾ।
ਕਿਵੇਂ ਕਰਦੀ ਹੈ ਕਮਾਈ
ਕਾਓ ਲੋਕਾਂ ਦੀ ਨਕਲੀ ਪਤਨੀ ਜਾਂ ਗਰਲਫ੍ਰੈਂਡ ਬਣ ਕੇ ਵਿਆਹ ਸਮਾਰੋਹ 'ਚ ਸ਼ਾਮਲ ਹੁੰਦੀ ਹੈ। ਇਸ ਲਈ ਉਹ ਘੰਟਿਆਂ ਦੇ ਹਿਸਾਬ ਨਾਲ 1,500 ਯੁਆਨ (ਕਰੀਬ 18,000 ਰੁਪਏ) ਚਾਰਜ ਕਰਦੀ ਹੈ। ਉਹ ਇਸ ਕੰਮ ਨੂੰ ਇਕ ਨੌਕਰੀ ਦੀ ਤਰ੍ਹਾਂ ਮੰਨਦੀ ਹੈ ਪਰ ਇਸ ਵਿਚ ਉਹ ਨੌਕਰੀ ਤੋਂ ਜ਼ਿਆਦਾ ਪੈਸੇ ਕਮਾ ਰਹੀ ਹੈ।
ਕਾਓ ਇਸ ਵਾਰ ਦਾ ਖਾਸ ਧਿਆਨ ਰੱਖਦੀ ਹੈ ਕਿ ਕੋਈ ਕਾਨੂੰਨੀ ਦਿੱਕਤ ਨਾ ਹੋਵੇ, ਇਸ ਲਈ ਉਹ ਸਿਰਫ ਵਿਆਹ ਦੀਆਂ ਰਸਮਾਂ 'ਚ ਸ਼ਾਮਲ ਹੁੰਦੀ ਹੈ ਅਤੇ ਕਾਨੂੰਨੀ ਰੂਪ ਨਾਲ ਵਿਆਹ ਨਹੀਂ ਕਰਦੀ। ਉਹ ਉਨ੍ਹਾਂ ਲੋਕਾਂ ਦੀ ਮਦਦ ਕਰਦੀ ਹੈ ਜੋ ਸਮਾਜ ਦੇ ਦਬਾਅ ਕਾਰਨ ਵਿਆਹ ਕਰਨ ਲਈ ਮਜਬੂਰ ਹੁੰਦੇ ਹਨ। ਇਸ ਅਜੀਬੋਗਰੀਬ ਬਿਜ਼ਨੈੱਸ ਨੇ ਉਸਨੂੰ ਨਾ ਸਿਰਫ ਪਛਾਣ ਦਿੱਤੀ ਹੈ ਸਗੋਂ ਉਹ ਇਸ ਕੰਮ ਰਾਹੀਂ ਮੋਟੀ ਕਮਾਈ ਵੀ ਕਰ ਰਹੀ ਹੈ।