ਇਹ ਕੁੜੀ ਪਾਗਲਾਂ ਵਾਂਗ ਲੱਭ ਰਹੀ ਹੈ ''ਕਿਸ'' ਕਰਨ ਵਾਲੇ ਨੂੰ, ਵੀਡੀਓ ਕੀਤੀ ਸ਼ੇਅਰ
Wednesday, Jan 10, 2018 - 10:33 PM (IST)

ਪੈਰਿਸ— ਐਫਿਲ ਟਾਵਰ ਦੁਨੀਆ 'ਚ ਪਿਆਰ ਦੇ ਇਜ਼ਹਾਰ ਲਈ ਮਸ਼ਹੂਰ ਹੈ ਤੇ ਇਸ ਨੂੰ ਕਿਸੇ ਵੀ ਪ੍ਰੇਮੀ ਜੋੜੇ ਲਈ ਡ੍ਰੀਮ ਡੈਸਟੀਨੇਸ਼ਨ ਵੀ ਮੰਨਿਆ ਜਾਂਦਾ ਹੈ। ਅਜਿਹਾ ਹੀ ਇਕ ਕਿੱਸਾ ਇੰਨਾਂ ਦਿਨਾਂ 'ਚ ਸੁਰਖੀਆਂ ਬਟੋਰ ਰਿਹਾ ਹੈ। ਅਸਲ 'ਚ ਐਫਿਲ ਟਾਵਰ 'ਤੇ ਇਕ ਕੁੜੀ ਨੂੰ ਅਣਜਾਣ ਲੜਕੇ ਨਾਲ ਪਹਿਲੀ ਮੁਲਾਕਾਤ 'ਚ ਪਿਆਰ ਹੋ ਗਿਆ ਤੇ ਹੁਣ ਲੜਕੀ ਉਸ ਲੜਕੇ ਨਾਲ ਮਿਲਣ ਲਈ ਬੇਕਰਾਰ ਹੈ।
ਜਾਣਕਾਰੀ ਮੁਤਾਬਕ ਲੜਕੀ ਦਾ ਨਾਂ ਜੂਲੀਆਨਾ ਕੋਰਲਸ ਹੈ, ਜੋ ਕਿ ਅਮਰੀਕਾ ਦੇ ਕੈਲੀਫੋਰਨੀਆ ਦੀ ਰਹਿਣ ਵਾਲੀ ਹੈ। ਜੂਲੀਆਨਾ ਕੁਝ ਦਿਨ ਪਹਿਲਾਂ ਨਵੇਂ ਸਾਲ ਮੌਕੇ ਆਪਣੇ ਦੋਸਤਾਂ ਨਾਲ 12 ਦਿਨਾਂ ਦੇ ਪੈਰਿਸ ਟ੍ਰਿਪ 'ਤੇ ਗਈ ਸੀ। 6 ਜਨਵਰੀ ਨੂੰ ਉਸ ਦੀ ਟ੍ਰਿਪ ਦਾ ਆਖਰੀ ਦਿਨ ਸੀ ਤੇ ਉਹ ਆਪਣੇ ਦੋਸਤਾਂ ਨਾਲ ਇਸ ਦਿਨ ਐਫਿਲ ਟਾਵਰ 'ਤੇ ਘੁੰਮਣ ਲਈ ਗਈ।
Kissed this great guy on the top of the Eiffel Tower, biggest regret is that I didn’t get his number, Twitter can ya help a girl out? pic.twitter.com/ZkNqXc1a9J
— Juliana Corrales (@juju_corrales) January 8, 2018
ਆਇਆ 'ਕਿਸ' ਦਾ ਖਿਆਲ
ਜੂਲੀਆਨਾ ਦੇ ਨਾਲ ਉਸ ਦੇ ਤਿੰਨ ਦੋਸਤ ਵੀ ਐਫਿਲ ਟਾਵਰ ਦੀ ਸੈਰ ਲਈ ਗਏ ਸਨ। ਐਫਿਲ ਟਾਵਰ 'ਤੇ ਜੂਲੀਆਨਾ ਨੂੰ ਮਸਤੀ ਕਰਨ ਦੀ ਸੁਝੀ। ਪਰ ਉਥੇ ਕੋਈ ਵੀ ਸਿੰਗਲ ਨਹੀਂ ਆ ਰਿਹਾ ਸੀ। ਹਰ ਕਿਸੇ ਦੇ ਨਾਲ ਲੜਕੀ ਸੀ। ਉਸੇ ਵੇਲੇ ਜੂਲੀਆਨਾ ਦੀ ਇਕ ਦੋਸਤ ਨੇ ਇਕ ਲੜਕੇ ਨੂੰ ਦੇਖਿਆ, ਜੋ ਕਿ ਸਿੰਗਲ ਸੀ। ਉਸ ਲੜਕੇ ਦਾ ਨਾਂ ਗੇਵਿਨ ਸੀ। ਜੂਲੀਆਨਾ ਦੀ ਦੋਸਤ ਨੇ ਗੇਵਿਨ ਨੂੰ ਰੁਕਣ ਲਈ ਕਿਹਾ ਤੇ ਜੂਲੀਆਨਾ ਵੱਲ ਇਸ਼ਾਰਾ ਕੀਤਾ। ਇਸ ਤੋਂ ਬਾਅਦ ਜੂਲੀਆਨਾ ਨੇ ਹਿੰਮਤ ਕਰਕੇ ਗੇਵਿਨ ਤੋਂ 'ਕਿਸ' ਦੀ ਇਜਾਜ਼ਤ ਮੰਗੀ। ਗੇਵਿਨ ਨੇ ਵੀ 'ਕਿਸ' ਲਈ ਹਾਮੀ ਭਰ ਦਿੱਤੀ। ਜੂਲੀਆਨਾ ਨੇ ਕਿਹਾ ਕਿ 'ਕਿਸ' ਕਰਨ ਦਾ ਅਹਿਸਾਸ ਬਹੁਤ ਹੀ ਚੰਗਾ ਸੀ ਤੇ ਉਨ੍ਹਾਂ ਦੇ ਦੋਸਤ ਇਸ ਦੌਰਾਨ ਹੱਸਣ ਲੱਗ ਗਏ।
ਦੋ ਵਾਰ ਕੀਤਾ 'ਕਿਸ'
ਜੂਲੀਆਨਾ ਦਾ ਕਹਿਣਾ ਹੈ ਕਿ ਇਸ ਮੌਕੇ ਗੇਵਿਨ ਦੀ ਮਾਂ ਵੀ ਮੌਜੂਦ ਸੀ ਤੇ ਉਨ੍ਹਾਂ ਦੇ 'ਕਿਸ' ਕਰਨ ਤੋਂ ਬਾਅਦ ਗੇਵਿਨ ਦੀ ਮਾਂ ਆਈ ਤੇ ਉਨ੍ਹਾਂ ਕਿਹਾ ਕਿ ਦੋਵੇਂ ਦੁਬਾਰਾ 'ਕਿਸ' ਕਰਨ ਤਾਂ ਕਿ ਉਹ ਇਸ ਨੂੰ ਆਪਣੇ ਕੈਮਰੇ 'ਚ ਕੈਦ ਕਰ ਸਕਣ। ਜੂਲੀਆਨਾ ਦਾ ਕਹਿਣਾ ਹੈ ਕਿ ਉਹ ਇਸ ਮੌਕੇ ਆਪਣੇ ਆਪ 'ਚ ਹੀ ਗੁਆਚ ਗਈ ਤੇ ਉਸ ਨੇ ਲੜਕੇ ਦਾ ਮੋਬਾਇਲ ਨੰਬਰ ਤੱਕ ਨਹੀਂ ਲਿਆ। ਜੂਲੀਆਨਾ ਇਸੇ ਗੱਲ ਨੂੰ ਲੈ ਕੇ ਉਦਾਸ ਹੈ ਤੇ ਉਸ ਨੇ ਆਪਣੇ ਟਵਿਟਰ ਹੈਂਡਲ 'ਤੇ ਲੋਕਾਂ ਨੂੰ ਉਸ ਲੜਕੇ ਦੀ ਭਾਲ ਕਰਨ ਦੀ ਵੀ ਅਪੀਲ ਕੀਤੀ ਹੈ।