ਜੰਗਲਾਂ ਦੀ ਅੱਗ 'ਤੇ ਕਾਬੂ ਪਾਉਣ ਲਈ ਬੱਕਰੀਆਂ ਸਹਾਰੇ ਇਹ ਮੁਲਕ

08/20/2019 8:15:36 PM

ਪੁਰਤਗਾਲ (ਏਜੰਸੀ)- ਪੁਰਤਗਾਲ ਲਈ ਜੰਗਲਾਂ 'ਚ ਪਿਛਲੇ ਕੁਝ ਸਾਲਾਂ ਵਿਚ ਲੱਗੀ ਅੱਗ ਚਿੰਤਾ ਦਾ ਵਿਸ਼ਾ ਹੈ। ਜੰਗਲੀ ਅੱਗ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਅ ਲਈ ਸਰਕਾਰ ਨੇ ਕਈ ਉੱਚ ਪੱਧਰੀ ਤਕਨੀਕ ਦੀ ਵਰਤੋਂ ਕੀਤੀ ਹੈ ਪਰ ਅਖੀਰ ਵਿਚ ਬਕਰੀ ਦੀ ਮਦਦ ਕੰਮ ਆਈ। ਜੰਗਲੀ ਅੱਗ 'ਤੇ ਕਾਬੂ ਲਈ ਡਰੋਨ ਤਕਨੀਕ, ਸੈਟੇਲਾਈਟ ਅਤੇ ਏਅਰਕ੍ਰਾਫਟ ਦੀ ਵੀ ਵਰਤੋਂ ਕੀਤੀ ਗਈ। ਲੰਬੇ ਸਮੇਂ ਤੋਂ ਦੇਸ਼ ਵਿਚ ਜ਼ਮੀਨ ਮੈਨੇਜਮੈਂਟ ਦੀ ਮੰਗ ਹੋ ਰਹੀ ਸੀ ਅਤੇ ਜੰਗਲੀ ਅੱਗ ਦੇ ਸੰਕਟ ਨੇ ਇਸ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਵਿਵਸਥਾ ਦੀ ਵੀ ਸ਼ੁਰੂਆਤ ਕਰ ਦਿੱਤੀ। ਇਨ੍ਹਾਂ ਸਾਰੀਆਂ ਤਕਨੀਕਾਂ ਦੀ ਵਰਤੋਂ ਅਤੇ ਜ਼ਮੀਨ ਮੈਨੇਜਮੈਂਟ ਵਿਵਸਥਾ ਤੋਂ ਬਾਅਦ ਪ੍ਰਸ਼ਾਸਨ ਨੇ ਬੱਕਰੀ ਦੀ ਵਰਤੋਂ ਸ਼ੁਰੂ ਕੀਤੀ ਹੈ। ਪੁਰਤਗਾਲ ਹੀ ਨਹੀਂ ਕਈ ਦੱਖਣੀ ਯੂਰਪੀ ਦੇਸ਼ਾਂ ਵਿਚ ਵੀ ਜੰਗਲੀ ਅੱਗ ਸਮੱਸਿਆ ਹੈ। ਜੰਗਲੀ ਅੱਗ ਭੜਕਣ ਦਾ ਇਕ ਕਾਰਨ ਪਿੰਡਾਂ ਵਿਚ ਘੱਟਦੀ ਆਬਾਦੀ ਵੀ ਹੈ। ਪਿੰਡਾਂ ਵਿਚ ਭੇਡਾਂ ਅਤੇ ਬਕਰੀਆਂ ਦੇ ਚਰਵਾਹਿਆਂ ਦੀ ਗਿਣਤੀ ਕਾਫੀ ਜ਼ਿਆਦਾ ਸੀ, ਪਰ ਪਿਛਲੇ ਕੁਝ ਸਾਲਾਂ ਵਿਚ ਉਨ੍ਹਾਂ ਦਾ ਪਲਾਇਨ ਵਧਿਆ ਹੈ। ਅਜਿਹੇ ਵਿਚ ਜੰਗਲਾਂ ਦਾ ਵੱਧਦਾ ਆਕਾਰ ਪਿੰਡ ਤੱਕ ਪਹੁੰਚ ਜਾਂਦਾ ਹੈ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਤੇਜ਼ੀ ਨਾਲ ਫੈਲਦੀਆਂ ਹਨ।

ਪੁਰਤਗਾਲ ਦੇ ਅਧਿਕਾਰੀਆਂ ਨੇ ਇਸ ਸਮੱਸਿਆ ਦਾ ਹੱਲ ਲੱਭਿਆ ਹੈ ਕਿ ਫਿਰ ਤੋਂ ਪਿੰਡਾਂ ਵਿਚ ਬੱਕਰੀਆਂ ਦੀ ਗਿਣਤੀ ਨੂੰ ਵਧਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਬਕਰੀਆਂ ਅਤੇ ਭੇਡਾਂ ਦੀ ਗਿਣਤੀ ਨੂੰ ਫਿਰ ਤੋਂ ਜੇਕਰ ਪਿੰਡਾਂ ਵਿਚ ਵਧਾਇਆ ਜਾਵੇ ਤਾਂ ਜੰਗਲਾਂ ਵਿਚ ਲੱਗਣ ਵਾਲੀ ਅੱਗ ਨੂੰ ਸੀਮਤ ਕੀਤਾ ਜਾ ਸਕਦਾ ਹੈ। 49 ਸਾਲ ਦੇ ਲਿਓਨਲ ਮਾਰਟਿਸ ਪੇਰੇਰੀਆ ਨੂੰ ਸ਼ਾਇਦ ਜੰਗਲਾਂ ਦੀ ਅੱਗ 'ਤੇ ਕਾਬੂ ਪਾਉਣ ਦੇ ਪ੍ਰੋਗਰਾਮਾਂ ਦੀ ਅਗਵਾਈ ਕਰਨ ਵਾਲਿਆਂ ਵਿਚ ਗਿਣਿਆ ਜਾਵੇਗਾ। ਪੁਰਤਗਾਲ ਸਰਕਾਰ ਵਲੋਂ ਜਾਰੀ ਇਸ ਪਾਇਲਟ ਪ੍ਰਾਜੈਕਟ ਨਾਲ ਉਹ ਵੀ ਜੁੜੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਨ੍ਹਾਂ ਪ੍ਰੋਗਰਾਮਾਂ ਨਾਲ ਲੋਕਾਂ ਦੀ ਜਾਗਰੂਕਤਾ ਵਧੇ ਅਤੇ ਕਲਾਈਮੇਟ ਚੇਂਜ ਨੂੰ ਲੈ ਕੇ ਲੋਕ ਜ਼ਿਆਦਾ ਸਾਵਧਾਨ ਹੋਣ।

ਦੱਖਣੀ ਪੁਰਤਗਾਲ ਵਿਚ ਸਟ੍ਰਾਬੇਰੀ ਦੇ ਬੂਟੇ ਕਾਫੀ ਗਿਣਤੀ ਵਿਚ ਹਨ ਅਤੇ ਕਈ ਕਿਸਾਨ ਇਸ ਦੀ ਖੇਤੀ ਕਰਦੇ ਹਨ। ਸਟ੍ਰਾਬੇਰੀ ਦੇ ਬੂਟੇ ਦੀਆਂ ਪੱਤੀਆਂ ਅੱਗ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਹੁੰਦੀਆਂ ਹਨ ਅਤੇ ਬਹੁਤ ਛੇਤੀ ਅੱਗ ਫੜ ਲੈਂਦੀ ਹੈ। ਜੇਕਰ ਪਿੰਡ ਵਿਚ ਭਰਪੂਰ ਗਿਣਤੀ ਵਿਚ ਬਕਰੀਆਂ ਹੋਣ ਤਾਂ ਆਸਾਨੀ ਨਾਲ ਇਨ੍ਹਾਂ ਪੱਤੀਆਂ ਨੂੰ ਖਾ ਜਾਣਗੀਆਂ। ਬੱਕਰੀਆਂ ਦਾ ਇਹ ਪ੍ਰਾਜੈਕਟ ਸਰਕਾਰ ਨੇ ਪਿਛਲੇ ਸਾਲ ਹੀ ਸ਼ੁਰੂ ਕੀਤਾ ਹੈ। ਇਸ ਦੇ ਲਈ ਕੁਝ ਖਾਸ ਇਲਾਕਿਆਂ ਦੀ ਪਛਾਣ ਕੀਤੀ ਗਈ ਹੈ ਜਿਥੇ 6700 ਏਕੜ ਹਿੱਸੇ ਵਿਚ 40 ਤੋਂ 50 ਬੱਕਰੀਆਂ ਅਤੇ ਭੇਡਾਂ ਲਈ ਸੁਰੱਖਿਅਤ ਸਥਾਨ ਬਣਾਏ ਗਏ। ਇਨ੍ਹਾਂ ਵਿਚ 10800 ਭੇਡਾਂ ਅਤੇ ਬੱਕਰੀਆਂ ਲਈ ਰਹਿਣ ਦੀ ਵਿਵਸਥਾ ਕੀਤੀ ਗਈ ਹੈ।


Sunny Mehra

Content Editor

Related News