2027 ਤੋਂ ਪਹਿਲਾਂ ਹੀ ਚੀਨ ਤੋਂ ਵਧੇਰੇ ਆਬਾਦੀ ਵਾਲਾ ਹੋਵੇਗਾ ਇਹ ਦੇਸ਼

Thursday, May 13, 2021 - 09:29 PM (IST)

2027 ਤੋਂ ਪਹਿਲਾਂ ਹੀ ਚੀਨ ਤੋਂ ਵਧੇਰੇ ਆਬਾਦੀ ਵਾਲਾ ਹੋਵੇਗਾ ਇਹ ਦੇਸ਼

ਬੀਜਿੰਗ-ਭਾਰਤ ਸੰਯੁਕਤ ਰਾਸ਼ਟਰ ਅਨੁਮਾਨ ਤੋਂ ਪਹਿਲਾਂ ਚੀਨ ਨੂੰ ਪਿੱਛੇ ਛੱਡਦੇ ਹੋਏ ਦੁਨੀਆ ਦਾ ਸਭ ਤੋਂ ਵਧੇਰੇ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਚੀਨ ਦੇ ਮਾਹਿਰਾਂ ਮੁਤਾਬਕ ਸੰਯੁਕਤ ਰਾਸ਼ਟਰ ਨੇ 2027 'ਚ ਭਾਰਤ ਦੇ ਸਭ ਤੋਂ ਵਧੇਰੇ ਆਬਾਦੀ ਵਾਲੇ ਦੇਸ਼ ਬਣਨ ਦਾ ਅਨੁਮਾਨ ਕੀਤਾ ਗਿਆ ਸੀ ਪਰ ਚੀਨ 'ਚ ਲਗਾਤਾਰ ਕੁਝ ਸਾਲਾਂ ਤੋਂ ਜਨਮਦਰ 'ਚ ਆਈ ਗਿਰਾਵਟ ਕਾਰਣ ਭਾਰਤ ਸਾਲ 2023-24 ਤੱਕ ਦੁਨੀਆ ਦਾ ਸਭ ਤੋਂ ਵਧੇਰੇ ਆਬਾਦੀ ਵਾਲਾ ਦੇਸ਼ ਬਣ ਜਾਵੇਗਾ।

ਇਹ ਵੀ ਪੜ੍ਹੋ-ਪਿਛਲੇ 24 ਘੰਟਿਆਂ ਦੌਰਾਨ ਰੂਸ 'ਚ ਕੋਰੋਨਾ ਵਾਇਰਸ ਦੇ 8 ਹਜ਼ਾਰ ਤੋਂ ਵਧੇਰੇ ਮਾਮਲਿਆਂ ਦੀ ਹੋਈ ਪੁਸ਼ਟੀ

ਸੰਯੁਕਤ ਰਾਸ਼ਟਰ ਮੁਤਾਬਕ ਭਾਰਤ ਦੀ ਆਬਾਦੀ 'ਚ 2050 ਤੱਕ 27.3 ਕਰੋੜ ਦਾ ਵਾਧਾ ਹੋਵੇਗਾ ਅਤੇ ਉਹ 2027 ਤੱਕ ਦੁਨੀਆ ਦਾ ਸਭ ਤੋਂ ਵਧੇਰੇ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਅਨੁਮਾਨ ਮੁਤਾਬਕ ਭਾਰਤ ਦੀ ਆਬਾਦੀ 1 ਅਰਬ 37 ਕਰੋੜ ਹੋ ਜਾਵੇਗੀ ਜਦਕਿ ਚੀਨ ਦੀ ਆਬਾਦੀ 1 ਅਰਬ 43 ਕਰੋੜ ਹੋਵੇਗੀ।
ਚੀਨ ਵੱਲੋਂ ਇਕ ਦਹਾਕੇ 'ਚ ਇਕ ਵਾਰ ਜਾਰੀ ਹੋਣ ਵਾਲੀ ਮਰਦਮਸ਼ੁਮਾਰੀ ਰਿਪੋਰਟ 'ਚ ਮੰਗਲਵਾਰ ਨੂੰ ਦੱਸਿਆ ਗਿਆ ਕਿ ਚੀਨ 'ਚ ਆਬਾਦੀ ਦਰ ਬਹੁਤ ਹੌਲੀ ਦਰ ਨਾਲ ਵਧ ਰਹੀ ਹੈ। ਆਬਾਦੀ ਵਾਧਾ ਦਰ 'ਚ ਇਸ ਗਿਰਾਵਟ ਨਾਲ ਚੀਨ ਨੂੰ ਭਵਿੱਖ 'ਚ ਕਿਰਤ ਸਰੋਤਾਂ ਦੀ ਕਮੀ ਨਾਲ ਜੂਝਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ-ਧਮਾਕੇ 'ਚ ਜ਼ਖਮੀ ਹੋਏ ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਇਲਾਜ ਲਈ ਜਰਮਨੀ ਰਵਾਨਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News