ਇਹ ਕੰਪਨੀ ਦਿੰਦੀ ਹੈ ਕਰਮਚਾਰੀਆਂ ਨੂੰ ਹਫਤੇ ''ਚ 3 ਦਿਨ ਵੀਕਲੀ!

Wednesday, Jul 10, 2019 - 07:38 PM (IST)

ਇਹ ਕੰਪਨੀ ਦਿੰਦੀ ਹੈ ਕਰਮਚਾਰੀਆਂ ਨੂੰ ਹਫਤੇ ''ਚ 3 ਦਿਨ ਵੀਕਲੀ!

ਲੰਡਨ— ਦੁਨੀਆ ਭਰ ਦੇ ਵਰਕਪਲੇਸ ਹਫਤੇ 'ਚ ਇਕੋ ਦਿਨ ਦੀ ਛੁੱੱਟੀ ਦਿੰਦੇ ਹਨ ਤੇ ਕੁਝ ਤਾਂ ਇਕ ਦਿਨ ਦੀ ਛੁੱਟੀ ਵੀ ਮਨਜ਼ੂਰ ਨਹੀਂ ਕਰਦੇ। ਪਰ ਅਜੋਕੇ ਸਮੇਂ 'ਚ ਕੁਝ ਅਜਿਹੇ ਵੀ ਵਰਕਪਲੇਸ ਹਨ ਜੋ 2 ਦਿਨ ਦੀ ਵੀਕਲੀ ਦੇ ਰਹੇ ਹਨ। ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਕ ਅਜਿਹੀ ਕੰਪਨੀ ਬਾਰੇ ਜਿਥੇ ਹਫਤੇ 'ਚ ਇਕ ਜਾਂ ਦੋ ਨਹੀਂ ਬਲਕਿ 3 ਛੁੱਟੀਆਂ ਮਿਲਦੀਆਂ ਹਨ।

ਬ੍ਰਿਟੇਨ 'ਚ ਪੋਰਟਕਿਊਲਿਸ ਲੇਗਸ ਨਾਂ ਦੀ ਇਕ ਕੰਨੀ ਨੇ ਆਪਣੇ ਕਰਮਚਾਰੀਆਂ ਨੂੰ ਹਫਤੇ 'ਚ ਤਿੰਨ ਦਿਨ ਛੁੱਟੀ ਦੇਣ ਦਾ ਫੈਸਲਾ ਕੀਤਾ ਹੈ। ਇਸ ਦਾ ਮਤਲਬ ਕਿ ਹਫਤੇ 'ਚ ਸਿਰਫ ਚਾਰ ਵਰਕਿੰਗ ਡੇਅ ਹੀ ਹੋਣਗੇ। ਇਸ ਫੈਸਲੇ ਨੂੰ ਲੈ ਕੇ ਫਰਮ ਦੇ ਮਾਲਕ ਨੇ ਕਿਹਾ ਕਿ ਜਦੋਂ ਤੋਂ ਕਰਮਚਾਰੀਆਂ ਨੂੰ ਇਕ ਹਫਤੇ 'ਚ ਤਿੰਨ ਛੁੱਟੀਆਂ ਮਿਲ ਰਹੀਆਂ ਹਨ, ਉਦੋਂ ਤੋਂ ਉਹ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਖੁਸ਼ ਹਨ।

ਕੰਪਨੀ ਦੇ ਡਾਇਰੈਕਟਰ ਟ੍ਰੈਵਰ ਵਰਥ ਦੇ ਮੁਤਾਬਕ ਸ਼ੁਰੂਆਤੀ ਨਤੀਜੇ ਬੇਹੱਦ ਚੰਗੇ ਹਨ। ਸਾਡੀ ਟੀਮ ਖੁਸ਼ ਹੈ ਤੇ ਸਾਡੇ ਗਾਹਕ ਬਿਹਤਰ ਸੇਵਾ ਪ੍ਰਾਪਤ ਕਰ ਰਹੇ ਹਨ। ਕੰਪਨੀ ਨੇ ਇਸ ਫੈਸਲੇ ਨੂੰ ਲਾਗੂ ਕਰਨ ਲਈ ਆਪਣੇ 9 ਕਰਮਚਾਰੀਆਂ ਨੂੰ ਹਫਤੇ ਦੇ ਤਿੰਨ ਦਿਨ ਦੀ ਛੁੱਟੀ ਦੇਣ ਦੀ ਪੰਜ ਮਹੀਨੇ ਸਮੀਖਿਆ ਕੀਤੀ, ਸਾਕਾਰਾਤਮਕ ਨਤੀਜੇ ਮਿਲਣ ਤੋਂ ਬਾਅਦ ਇਸ ਨੂੰ ਲਾਗੂ ਕਰ ਦਿੱਤਾ ਗਿਆ।

ਕੰਪਨੀ ਦੇ ਡਾਇਰੈਕਟਰ ਨੇ ਕਿਹਾ ਕਿ ਮੈਂ ਹਫਤੇ 'ਚ ਚਾਰ ਦਿਨ ਵਰਕਿੰਗ ਡੇਅ ਦੇ ਫਾਇਦੇ ਤੇ ਨੁਕਸਾਨਾਂ ਦਾ ਪਤਾ ਲਾਉਣ ਲਈ ਕਈ ਕਰਮਚਾਰੀਆਂ ਨਾਲ ਸੰਪਰਕ ਕੀਤਾ। ਪੋਰਟਕਿਊਲਿਸ 'ਚ ਹਫਤੇ 'ਚ ਚਾਰ ਦਿਨ ਦੇ ਵਰਕਿੰਗ ਡੇਅ ਲਾਗੂ ਕਰਨ ਦਾ ਸਭ ਤੋਂ ਚੰਗਾ ਤਰੀਕਾ ਲੱਭਣ ਲਈ ਮੈਂ ਟੀਚਰਾਂ ਤੇ ਉਦਯੋਗਪਤੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹਾਂ।

ਹਫਤੇ 'ਚ ਚਾਰ ਵਰਕਿੰਗ ਡੇਅ ਨੂੰ ਲੈ ਕੇ ਕਰਮਚਾਰੀਆਂ ਦੀ ਪ੍ਰਤੀਕਿਰਿਆ 'ਤੇ ਕੰਪਨੀ ਦੇ ਨਿਰਦੇਸ਼ਕ ਨੇ ਕਿਹਾ ਕਿ ਕਰਮਚਾਰੀਆਂ ਦੀ ਪ੍ਰਤੀਕਿਰਿਆ ਅਸਧਾਰਣ ਹੈ ਤੇ ਇਸ ਨਾਲ ਉਹ ਖੁਸ਼ ਹਨ। ਸਾਡਾ ਉਤਪਾਦਨ ਵਧ ਗਿਆ ਹੈ।


author

Baljit Singh

Content Editor

Related News