4 ਕਰੋੜ ਰੁਪਏ 'ਚ ਨਿਲਾਮ ਹੋਇਆ ਇਹ ਦੁਰਲੱਭ ਸਿੱਕਾ, ਜਾਣੋ ਕੀ ਹੈ ਇਸ ਵਿਚ ਇੰਨਾ ਖ਼ਾਸ

Tuesday, Nov 05, 2024 - 11:01 PM (IST)

4 ਕਰੋੜ ਰੁਪਏ 'ਚ ਨਿਲਾਮ ਹੋਇਆ ਇਹ ਦੁਰਲੱਭ ਸਿੱਕਾ, ਜਾਣੋ ਕੀ ਹੈ ਇਸ ਵਿਚ ਇੰਨਾ ਖ਼ਾਸ

ਇੰਟਰਨੈਸ਼ਨਲ ਡੈਸਕ : ਦੁਨੀਆ 'ਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜੋ ਦੇਖਣ 'ਚ ਕਿਸੇ ਵੀ ਆਮ ਚੀਜ਼ ਵਰਗੀਆਂ ਲੱਗਦੀਆਂ ਹਨ ਪਰ ਇਨ੍ਹਾਂ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇਕ ਸਿੱਕੇ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਸ ਨੂੰ ਬਣਾਉਣ 'ਚ ਭਾਵੇਂ ਕੁਝ ਸੌ ਜਾਂ ਹਜ਼ਾਰ ਰੁਪਏ ਦੀ ਲਾਗਤ ਆਈ ਹੋਵੇ ਪਰ ਜਦੋਂ ਇਸ ਦੀ ਨਿਲਾਮੀ ਕੀਤੀ ਗਈ ਤਾਂ ਇਸ ਦੀ ਬੋਲੀ 4 ਕਰੋੜ ਰੁਪਏ ਸੀ। ਆਓ ਅੱਜ ਦੀ ਇਸ ਖ਼ਬਰ ਵਿਚ ਤੁਹਾਨੂੰ ਇਸ ਬਾਰੇ ਵਿਸਥਾਰ ਵਿਚ ਦੱਸਦੇ ਹਾਂ।

ਕੀ ਹੈ ਇਸ ਸਿੱਕੇ ਦੀ ਕਹਾਣੀ?
ਦੱਸਿਆ ਜਾ ਰਿਹਾ ਹੈ ਕਿ ਇਹ ਸਿੱਕਾ ਸਾਲ 1975 ਵਿਚ ਬਣਾਇਆ ਗਿਆ ਸੀ। ਇਹ 20ਵੀਂ ਸਦੀ ਦੇ ਦੁਰਲੱਭ ਸਿੱਕਿਆਂ ਵਿੱਚੋਂ ਇਕ ਦੱਸਿਆ ਜਾ ਰਿਹਾ ਹੈ। ਨਿਲਾਮੀ ਏਜੰਸੀ ਦਾ ਕਹਿਣਾ ਹੈ ਕਿ ਇਹ ਸਿੱਕਾ ਇਕ ਅਮਰੀਕੀ ਡਾਈਮ ਹੈ, ਜਿਸ ਨੂੰ ਸਾਨ ਫਰਾਂਸਿਸਕੋ ਟਕਸਾਲ ਨੇ 1975 ਵਿਚ ਬਣਾਇਆ ਸੀ।

ਅਮਰੀਕੀ ਰਾਸ਼ਟਰਪਤੀ ਦੀ ਤਸਵੀਰ ਛਪੀ ਹੈ
ਤੁਹਾਨੂੰ ਇਸ ਸਿੱਕੇ 'ਤੇ ਇਕ ਤਸਵੀਰ ਦਿਖਾਈ ਦੇਵੇਗੀ। ਇਹ ਅਮਰੀਕੀ ਰਾਸ਼ਟਰਪਤੀ ਫਰੈਂਕਲਿਨ ਰੂਜ਼ਵੈਲਟ ਦੀ ਤਸਵੀਰ ਹੈ। ਇਸ ਤੋਂ ਇਲਾਵਾ ਹਰ ਸਿੱਕੇ 'ਤੇ ਬਣੇ ਇਸ ਸਿੱਕੇ 'ਤੇ 'ਐੱਸ' ਦਾ ਨਿਸ਼ਾਨ ਨਹੀਂ ਬਣਾਇਆ ਗਿਆ ਹੈ। ਪੂਰੀ ਦੁਨੀਆ ਵਿਚ ਇਸ ਕਿਸਮ ਦੇ ਸਿਰਫ਼ ਦੋ ਹੀ ਸਿੱਕੇ ਹਨ, ਜਿਸ ਕਾਰਨ ਇਹ ਸਿੱਕਾ ਬਹੁਤ ਦੁਰਲੱਭ ਹੈ।

ਇਹ ਵੀ ਪੜ੍ਹੋ : Zomato ਤੋਂ ਮੰਗਵਾਈ ਸੇਵ-ਟਮਾਟਰ ਦੀ ਸਬਜ਼ੀ 'ਚੋਂ ਨਿਕਲੀ ਹੱਡੀ, ਫੂਡ ਵਿਭਾਗ ਨੇ ਜਾਂਚ ਕੀਤੀ ਤਾਂ ਉੱਡੇ ਹੋਸ਼

ਆਨਲਾਈਨ ਲੱਗੀ ਇਸ ਸਿੱਕੇ ਦੀ ਬੋਲੀ
ਇਸ ਦੁਰਲੱਭ ਸਿੱਕੇ ਦੀ ਨਿਲਾਮੀ ਗ੍ਰੇਟ ਕੁਲੈਕਸ਼ਨ ਨਾਂ ਦੇ ਨਿਲਾਮੀ ਘਰ ਦੁਆਰਾ ਆਨਲਾਈਨ ਕੀਤੀ ਗਈ ਸੀ। ਇਸ ਬਾਰੇ 'ਚ ਕੈਲੀਫੋਰਨੀਆ ਗ੍ਰੇਟ ਕਲੈਕਸ਼ਨ ਦੇ ਚੇਅਰਮੈਨ ਇਆਨ ਰਸਲ ਨੇ ਕਿਹਾ ਕਿ ਉਹ ਇਸ ਸਿੱਕੇ ਦੀ ਨਿਲਾਮੀ ਦੀ ਸਫਲਤਾ ਤੋਂ ਬਹੁਤ ਖੁਸ਼ ਹਨ ਅਤੇ ਇਸ ਦੀ ਨਿਲਾਮੀ 4.25 ਕਰੋੜ ਰੁਪਏ 'ਚ ਹੋਈ ਹੈ।

ਨਿਲਾਮੀ ਤੋਂ ਪਹਿਲਾਂ ਕਿਸ ਕੋਲ ਸੀ ਇਹ ਸਿੱਕਾ
ਨਿਲਾਮੀ ਤੋਂ ਪਹਿਲਾਂ ਇਹ ਸਿੱਕਾ ਓਹੀਓ ਦੀਆਂ ਤਿੰਨ ਭੈਣਾਂ ਕੋਲ ਸੀ। ਹਾਲਾਂਕਿ ਉਨ੍ਹਾਂ ਨੇ ਆਪਣੀ ਪਛਾਣ ਗੁਪਤ ਰੱਖੀ ਹੈ। ਪਰ ਜਦੋਂ ਨਿਲਾਮੀ ਕੰਪਨੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਸਿੱਕਾ ਉਨ੍ਹਾਂ ਦੇ ਭਰਾ ਦੀ ਮੌਤ ਤੋਂ ਬਾਅਦ ਮਿਲਿਆ ਹੈ। ਉਸ ਦੇ ਭਰਾ ਅਤੇ ਮਾਂ ਕੋਲ ਦੋ ਅਜਿਹੇ ਸਿੱਕੇ ਸਨ, ਜੋ ਉਨ੍ਹਾਂ ਨੂੰ ਵਿਰਾਸਤ ਵਿਚ ਮਿਲੇ ਸਨ, ਪਰ 1978 ਵਿਚ ਪਰਿਵਾਰ ਨੇ ਇਨ੍ਹਾਂ ਵਿੱਚੋਂ ਇਕ ਸਿੱਕਾ 15 ਲੱਖ ਰੁਪਏ ਵਿਚ ਵੇਚ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News