ਪਤਨੀ ਦੇ ਕਰੀਅਰ ਲਈ CEO ਨੇ ਛੱਡ ਦਿੱਤਾ 750 ਕਰੋੜ ਰੁਪਏ ਦਾ ਬੋਨਸ, ਲੋਕਾਂ ਦੱਸਿਆ 'ਡਰਾਮਾ'

12/12/2020 2:17:38 AM

ਬਰਲਿਨ-ਜਰਮਨੀ ਦੀ ਸਭ ਤੋਂ ਵੱਡੀ ਆਨਲਾਈਨ ਫੈਸ਼ਨ ਰਿਟੇਲਰ ਕੰਪਨੀ ਜਲਾਂਡੋ ਐੱਸ.ਈ. ਦੇ ਕੋ-ਸੀ.ਈ.ਓ. ਰੂਬਿਨ ਰਿਟਰ ਨੇ ਪਤਨੀ ਦੇ ਕਰੀਅਰ ਲਈ 750 ਕਰੋੜ ਰੁਪਏ (112 ਮਿਲੀਅਨ ਡਾਲਰ) ਦਾ ਬੋਨਸ ਛੱਡਣ ਦਾ ਫੈਸਲਾ ਕੀਤਾ ਹੈ। ਕੰਪਨੀ ਦੇ ਬੋਰਡ ਆਫ ਡਾਇਰੈਕਟਰਸ 'ਚ ਬੀਬੀਆਂ ਦੀ ਨੁਮਾਇੰਦਗੀ ਨਾ ਹੋਣ ਦੇ ਚੱਲਦੇ ਬੀਤੇ ਦਿਨਾਂ ਤੋਂ ਕਾਫੀ ਆਲੋਚਨਾ ਹੋ ਰਹੀ ਸੀ। ਹੁਣ ਰੂਬਿਨ ਰਿਟਰ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਰਿਟਾਇਰ ਹੋ ਜਾਣਗੇ ਤਾਂ ਕਿ ਉਨ੍ਹਾਂ ਦੀ ਪਤਨੀ ਨੂੰ ਆਪਣਾ ਕਰੀਅਰ ਅਗੇ ਵਧਾਉਣ 'ਚ ਮਦਦ ਮਿਲੇ।

ਇਹ ਵੀ ਪੜ੍ਹੋ -ਫਰਾਂਸ ਵਿਚ ਕੋਰੋਨਾ ਦੀ ਦੂਜੀ ਲਹਿਰ, '15 ਤੋਂ ਲਾਕਡਾਊਨ ਦੇ ਨਾਲ ਕਰਫਿਊ'

ਰੂਬਿਨ ਦਾ ਦਾਅਵਾ ਹੈ ਕਿ ਹੁਣ ਘਰ ਅਤੇ ਬੱਚਿਆਂ ਦੀ ਜ਼ਿੰਮੇਵਾਰੀ ਉਹ ਸੰਭਾਲਣਗੇ। ਰਿਟਰ ਜੇਕਰ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਨੂੰ 10 ਕਰੋੜ ਡਾਲਰ ਭਾਵ 750 ਕਰੋੜ ਰੁਪਏ ਦਾ ਬੋਨਸ ਛੱਡਣਾ ਹੋਵੇਗਾ। ਹਾਲਾਂਕਿ ਰੂਬਿਨ ਦੇ ਇਸ ਫੈਸਲੇ ਨੂੰ ਕੁਝ ਲੋਕ ਸੋਸ਼ਲ ਮੀਡੀਆ 'ਤੇ ਡਰਾਮਾ ਦੱਸ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਰੂਬਿਨ ਨੇ ਆਪਣੇ ਬ੍ਰਾਂਡ ਦੀ ਪ੍ਰਮੋਸ਼ਨ ਲਈ ਇਹ ਸਾਰਾ ਕੁਝ ਕੀਤਾ ਹੈ। 6 ਦਸੰਬਰ (2020) ਨੂੰ ਜਾਰੀ ਇਕ ਬਿਆਨ 'ਚ ਰਿਟਰ ਨੇ ਕਿਹਾ ਕਿ ਅਸੀਂ ਮਿਲ ਕੇ ਇਹ ਫੈਸਲਾ ਕੀਤਾ ਹੈ। ਆਉਣ ਵਾਲੇ ਸਾਲਾਂ 'ਚ ਪਤਨੀ ਦੇ ਕਰੀਅਰ ਨੂੰ ਰਫਤਾਰ ਦੇਣਾ ਸਾਡੀ ਪਹਿਲੀ ਹੈ।

ਇਹ ਵੀ ਪੜ੍ਹੋ -ਟਿਕਟੌਕ ਦਾ ਦੁਨੀਆਭਰ 'ਚ ਜਲਵਾ, ਸਾਲ 2020 'ਚ ਸਭ ਤੋਂ ਜ਼ਿਆਦਾ ਹੋਇਆ ਡਾਊਨਲੋਡ

ਜੱਜ ਹੈ ਰੂਬਿਨ ਰਿਟਰ ਦੀ ਪਤਨੀ
ਦੱਸ ਦੇਈਏ ਕਿ ਰੂਬਿਨ ਰਿਟਰ ਦੀ ਪਤਨੀ ਜੱਜ ਹੈ ਅਤੇ ਬੱਚਿਆਂ ਲਈ ਉਨ੍ਹਾਂ ਨੂੰ ਕਰੀਅਰ ਬ੍ਰੇਕ ਲੈਣੀ ਪੈ ਗਈ ਸੀ। ਰੂਬਿਨ ਦੇ ਇਸ ਫੈਸਲੇ ਨੂੰ ਬਰਲਿਨ ਸਥਿਤ ਕੰਪਨੀ ਜਲਾਂਡੋ ਐੱਸ.ਈ. ਲਈ ਪਬਲੀਸਿਟੀ ਸਟੰਟ ਮੰਨਿਆ ਜਾ ਰਿਹਾ ਹੈ। ਇਹ ਕੰਪਨੀ ਲਿੰਗ ਅਸਮਾਨਤਾ ਨੂੰ ਲੈ ਕੇ ਕੰਜ਼ਿਉਮਰ ਨਿਸ਼ਾਨੇ 'ਤੇ  ਰਹੀ ਹੈ। ਜਲਾਂਡੋ ਐੱਸ.ਈ. ਦੇ ਜ਼ਿਆਦਾਤਰ ਗਾਹਕ ਬੀਬੀਆਂ ਹਨ ਪਰ ਪੰਜ ਮੈਂਬਰੀ ਬੋਰਡ 'ਚ ਕਿਸੇ ਵੀ ਬੀਬੀ ਨੂੰ ਨਾ ਰੱਖਣ ਲਈ ਇਸ ਦੀ ਸਖਤ ਆਲੋਚਨਾ ਕੀਤੀ ਸੀ। ਇਸ ਤੋਂ ਬਾਅਦ ਕੰਪਨੀ ਨੇ ਟੌਪ ਐਕਜੀਕਿਊਟੀਵ ਲੇਵਲ 'ਤੇ ਬੀਬੀਆਂ ਵੀ ਭਾਗੀਦਾਰੀ ਵਧਾਉਣ ਦਾ ਵਾਅਦਾ ਕੀਤਾ ਸੀ। ਕੰਪਨੀ ਨੇ ਕਿਹਾ ਸੀ ਕਿ 2023 ਤੱਕ ਮੈਨੇਜਮੈਂਟ ਬੋਰਡ 'ਚ ਬੀਬੀਆਂ ਦੀ ਨੁਮਾਇੰਦਗੀ ਵਧਾ ਕੇ 40 ਫੀਸਦੀ ਕਰ ਦੇਵੇਗੀ।

ਇਹ ਵੀ ਪੜ੍ਹੋ -ਪਾਕਿ ਪ੍ਰਧਾਨ ਮੰਤਰੀ ਨੇ ਅਦਾਲਤ ਦੇ ਹੁਕਮ ਤੋਂ ਬਾਅਦ ਕੈਬਨਿਟ 'ਚ ਕੀਤਾ ਫੇਰਬਦਲ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News