ਕੋਵਿਡ-19 ਦੇ ਰੂਸੀ ਟੀਕੇ ਦੇ ਤੀਸਰੇ ਪੜਾਅ ਦੇ ਪ੍ਰੀਖਣ ''ਚ 91 ਫੀਸਦੀ ਤੋਂ ਵਧੇਰੇ ਪ੍ਰਭਾਵ ਸਮਰੱਥਾ ਦਿਖੀ : ਲਾਂਸੈੱਟ
Wednesday, Feb 03, 2021 - 12:45 AM (IST)
ਮਾਸਕੋ-ਕੋਵਿਡ-19 ਦੇ ਰੂਸੀ ਟੀਕੇ 'ਸਪੂਤਨੀਕ-5' ਦੇ ਤੀਸਰੇ ਪੜਾਅ ਦੇ ਪ੍ਰੀਖਣ 'ਚ ਇਸ ਦੀ 91.6 ਫੀਸਦੀ ਅਸਰਦਾਰ ਸਮਰੱਥਾ ਪ੍ਰਦਰਸ਼ਿਤ ਹੋਈ ਹੈ ਅਤੇ ਕੋਈ ਮਾੜੇ ਪ੍ਰਭਾਵ ਨਹੀਂ ਦਿਖੇ ਹਨ। 'ਦਿ ਲਾਂਸੈੱਟ' ਜਰਨਲ 'ਚ ਪ੍ਰਕਾਸ਼ਿਤ ਅੰਕੜਿਆਂ ਦੇ ਅੰਤਰਿਮ ਵਿਸ਼ਲੇਸ਼ਣ ਇਹ ਦਾਅਵਾ ਕੀਤਾ ਗਿਆ ਹੈ। ਅਧਿਐਨ ਦੇ ਇਹ ਨਤੀਜੇ ਕਰੀਬ 20,000 ਭਾਗੀਦਾਰਾਂ ਤੋਂ ਇਕੱਠੇ ਕੀਤੇ ਗਏ ਅੰਕੜਿਆਂ ਦੇ ਵਿਸ਼ਲੇਸ਼ਣ 'ਤੇ ਆਧਰਿਤ ਹਨ।
ਇਹ ਵੀ ਪੜ੍ਹੋ -ਬ੍ਰਿਟੇਨ ਨੇ ਹਾਂਗਕਾਂਗ ਲਈ ਬ੍ਰਿਟਿਸ਼ ਨਾਗਰਿਕ ਬਣਨ ਦੇ ਰਸਤੇ ਖੋਲ੍ਹੇ, ਭੜਕਿਆ ਚੀਨ
ਅਧਿਐਨ ਟੀਮ 'ਚ ਸ਼ਾਮਲ ਵਿਗਿਆਨੀਆਂ ਨੇ ਕਿਹਾ ਕਿ ਟੀਕਿਆਂ ਦੇ ਪ੍ਰੀਖਣ ਦੌਰਾਨ ਭਾਗੀਦਾਰਾਂ 'ਤੇ ਟੀਕੇ ਦੀਆਂ ਖੁਰਾਕਾਂ ਦਾ ਕੋਈ ਗੰਭੀਰ ਪ੍ਰਭਾਵ ਨਾ ਦੇ ਬਰਾਬਰ ਦੇਖਣ ਨੂੰ ਮਿਲੇ। ਉਨ੍ਹਾਂ ਨੇ ਦੱਸਿਆ ਕਿ ਪ੍ਰੀਖਣ ਦੌਰਾਨ ਚਾਰ ਲੋਕਾਂ ਦੀ ਮੌਤ ਹੋਈ ਹਲਾਕਿ ਉਨ੍ਹਾਂ ਨੇ ਦਾਅਵਾ ਕੀਤਾ ਕਿ ਟੀਕਿਆਂ ਨਾਲ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਫਲੂ ਵਰਗੇ ਲੱਛਣ, ਇੰਜੈਕਸ਼ਨ ਵਾਲੀ ਥਾਂ 'ਤੇ ਦਰਦ ਅਤੇ ਕਮਜ਼ੋਰੀ ਮਹਿਸੂਸ ਹੋਣ ਦੇ ਰੂਪ 'ਚ ਨਜ਼ਰ ਆਏ।
ਇਹ ਵੀ ਪੜ੍ਹੋ -ਮਿਆਂਮਾਰ 'ਚ ਤਖਤਾਪਲਟ ਦਾ ਅਮਰੀਕਾ ਨੇ ਕੀਤਾ ਵਿਰੋਧ, ਆਂਗ ਸਾਨ ਸੂ ਦੀ ਗ੍ਰਿਫਤਾਰੀ 'ਤੇ ਜਤਾਇਆ ਸਖਤ ਇਤਰਾਜ਼
ਅਧਿਆਨ ਦੀ ਸਹਿ ਮੁਖ ਲੇਖਕ ਅਤੇ ਰੂਸ ਦੇ ਗਾਮੇਲਯਾ ਨੈਸ਼ਨਲ ਰਿਸਰਚ ਸੈਂਟ ਆਫ ਐਪੀਡੈਮੀਯੋਲਾਜੀ ਐਂਡ ਮਾਈਕ੍ਰੋਬਾਇਓਲਾਜੀ ਨਾਲ ਜੁੜੀ ਐਨਾ ਵੀ ਡੋਲਝੀਕੋਵਾ ਨੇ ਕਿਹਾ ਕਿ ਰੂਸ 'ਚ ਤੀਸਰੇ ਪੜਾ ਦੇ ਸਾਡੇ ਪ੍ਰੀਖਣ 'ਚ 18 ਸਾਲ ਤੋਂ ਵਧੇਰੇ ਉਮਰ ਦੇ ਭਾਗੀਦਾਰਾਂ 'ਚ ਟੀਕੇ ਦੇ ਵਾਧੂ ਪ੍ਰਭਾਵ ਸਮਰਥਾ ਦੇਖਣ ਨੂੰ ਮਿਲੀ ਹੈ। ਜ਼ਿਕਰਯੋਗ ਹੈ ਕਿ ਕੋਵਿਡ-19 ਦੇ 64 ਟੀਕਿਆਂ ਦਾ ਕਲੀਨਿਕਲ ਪ੍ਰੀਖਣ ਚੱਲ ਰਿਹਾ ਹੈ ਜਿਸ 'ਚ 13 ਟੀਕਿਆਂ ਦਾ ਤੀਸਰੇ ਪੜਾਅ ਦਾ ਪ੍ਰੀਖਣ ਚੱਲ ਰਿਹਾ ਹੈ ਜਦਕਿ 173 ਟੀਕੇ ਪ੍ਰੀ-ਕਲੀਨਿਕਲ ਵਿਸ਼ਲੇਸ਼ਣ ਦੇ ਪੜਾਅ 'ਚ ਹਨ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।