ਵੈਰੋਨਾ 'ਚ ਚੋਰਾਂ ਦਾ ਤਾਂਡਵ: 'ਮਹਾਰਾਜਾ ਰੈਸਟੋਰੈਂਟ' ਦੇ ਮਾਲਕ ਦੇ ਘਰ 48 ਘੰਟਿਆਂ 'ਚ ਦੋ ਵਾਰ ਵੱਡੀ ਚੋਰੀ
Thursday, Aug 13, 2026 - 02:12 AM (IST)
ਇਟਲੀ (ਦਲਵੀਰ ਸਿੰਘ ਕੈਂਥ/ਸਾਬੀ ਚੀਨੀਆਂ) : ਇਟਲੀ ਦੇ ਸ਼ਹਿਰ ਵੈਰੋਨਾ ਵਿਖੇ ਸਥਿਤ ਮਸ਼ਹੂਰ ਇੰਡੀਅਨ ਰੈਸਟੋਰੈਂਟ 'ਮਹਾਰਾਜਾ ਰੈਸਟੋਰੈਂਟ' ਦੇ ਮਾਲਕ ਘਰ ਚੋਰੀ ਦੀ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ। ਹੈਰਾਨੀਜਨਕ ਪਹਿਲੂ ਇਹ ਰਿਹਾ ਕਿ ਚੋਰਾਂ ਨੇ 48 ਘੰਟਿਆਂ ਦੇ ਅੰਦਰ-ਅੰਦਰ ਦੋ ਵਾਰੀ ਇਸ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਘਰ ਵਿਚੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਯੂਰੋ ਲੈ ਕੇ ਫਰਾਰ ਹੋ ਗਏ।

'ਮਹਾਰਾਜਾ ਰੈਸਟੋਰੈਂਟ' ਦੇ ਮਾਲਕ ਡਿੰਪੀ ਸਿੰਘ ਨੇ ਆਪਣੇ ਨਾਲ ਵਾਪਰੀ ਇਸ ਘਟਨਾ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਜਦੋਂ ਉਹ ਰੋਜ਼ਾਨਾ ਵਾਂਗ ਦੇਰ ਰਾਤ ਆਪਣੇ ਰੈਸਟੋਰੈਂਟ ਨੂੰ ਬੰਦ ਕਰਕੇ ਘਰ ਪਰਤੇ ਤਾਂ ਦੇਖਿਆ ਕਿ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਚੋਰ ਪਾਇਪਾਂ ਦੇ ਰਾਹੀਂ ਟਾਕੀ ਤੋਂ ਕੇ ਘਰ ਅੰਦਰ ਦਾਖਲ ਹੋ ਕੇ ਗਹਿਣੇ ਚੋਰੀ ਕਰਕੇ ਲੈ ਗਏ ਸਨ। ਇਸ ਸਬੰਧੀ ਉਨ੍ਹਾਂ ਤੁਰੰਤ ਪੁਲਸ ਨੂੰ ਇਤਲਾਹ ਵੀ ਦਿੱਤੀ, ਪ੍ਰੰਤੂ ਤੀਜੀ ਰਾਤ ਫਿਰ ਚੋਰਾਂ ਨੇ ਘਰ ਦੇ ਮੇਨ ਦਰਵਾਜ਼ੇ ਤੋਂ ਕੇ ਚੋਰੀ ਕਰ ਲਈ। ਇਸ ਤਰ੍ਹਾਂ ਦੋ ਵਾਰੀ ਲਗਾਤਾਰ ਚੋਰੀ ਦੀ ਘਟਨਾ ਵਾਪਰਨ ਨਾਲ ਉਨ੍ਹਾਂ ਦਾ ਪਰਿਵਾਰ ਪੂਰੀ ਤਰ੍ਹਾਂ ਸਹਿਮ ਗਿਆ ਅਤੇ ਉਨ੍ਹਾਂ ਪੁਲਸ ਵੱਲੋਂ ਹਾਲੇ ਤੱਕ ਚੋਰਾਂ ਨੂੰ ਨਾ ਫੜੇ ਜਾਣ 'ਤੇ ਨਿਰਾਸ਼ਾ ਵੀ ਪ੍ਰਗਟ ਕੀਤੀ ਹੈ।

ਡਿੰਪੀ ਸਿੰਘ ਨੇ ਦੱਸਿਆ ਕਿ ਅਕਸਰ ਉਹ ਆਪਣੇ ਰੈਸਟੋਰੈਂਟ ਤੋਂ ਦੇਰ ਰਾਤ ਤੱਕ ਹੀ ਘਰ ਪਰਤਦੇ ਹਨ। ਚੋਰੀ ਦੀ ਇਸ ਵੱਡੀ ਘਟਨਾ ਨੇ ਇਟਲੀ ਵਸਦੇ ਭਾਰਤੀ ਭਾਈਚਾਰੇ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ 'ਮਹਾਰਾਜਾ ਰੈਸਟੋਰੈਂਟ' ਇਟਲੀ ਦਾ ਇਕ ਬਹੁਤ ਮਸ਼ਹੂਰ ਭਾਰਤੀ ਰੈਸਟੋਰੈਂਟ ਹੈ ਜਿੱਥੇ ਕਿ ਭਾਰਤੀਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਵਿਦੇਸ਼ੀ ਲੋਕ ਵੀ ਭਾਰਤੀ ਖਾਣਿਆਂ ਦਾ ਆਨੰਦ ਮਾਣਨ ਆਉਂਦੇ ਹਨ। ਇਸ ਰੈਸਟੋਰੈਂਟ ਦੇ ਮਾਲਕ ਡਿੰਪੀ ਸਿੰਘ ਮੋਰਿੰਡਾ ਸ਼ਹਿਰ ਨੇੜਲੇ ਪਿੰਡ ਢੰਗਰਾਲੀ ਨਾਲ਼ ਸਬੰਧਿਤ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
