94 ਫੀਸਦੀ ਨਾਗਰਿਕਾਂ ਨੂੰ ਹਸਪਤਾਲ ''ਚ ਦਾਖਲ ਹੋਣ ਤੋਂ ਰੋਕਦੀਆਂ ਹਨ ਇਹ ਵੈਕਸੀਨਾਂ

Friday, May 07, 2021 - 02:04 AM (IST)

94 ਫੀਸਦੀ ਨਾਗਰਿਕਾਂ ਨੂੰ ਹਸਪਤਾਲ ''ਚ ਦਾਖਲ ਹੋਣ ਤੋਂ ਰੋਕਦੀਆਂ ਹਨ ਇਹ ਵੈਕਸੀਨਾਂ

ਵਾਸ਼ਿੰਗਟਨ - ਅਮਰੀਕਾ ਵਿਚ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਨੇ ਆਖਿਆ ਹੈ ਕਿ ਫਾਈਜ਼ਰ ਅਤੇ ਮਾਡਰਨਾ ਕੋਰੋਨਾ ਦੀ ਵੈਕੀਸਨ 65 ਅਤੇ ਉਸ ਤੋਂ ਵਧ ਉਮਰ ਦੇ ਲੋਕਾਂ ਨੂੰ ਹਸਪਤਾਲ ਦਾਖਲ ਹੋਣ ਤੋਂ ਰੋਕਣ ਵਿਚ 94 ਫੀਸਦੀ ਕਾਰਗਰ ਸਾਬਿਤ ਹੋਈਆਂ ਹਨ।

ਇਹ ਵੀ ਪੜ੍ਹੋ -  ਭਾਰਤੀ ਦੂਤਘਰਾਂ ਦੇ 'ਮੁਰੀਦ' ਹੋਏ ਇਮਰਾਨ ਖਾਨ, ਪਾਕਿਸਤਾਨੀਆਂ ਦੀ ਲਾਈ ਕਲਾਸ

ਸੀ. ਡੀ. ਸੀ. ਨੇ ਆਪਣੀ ਰਿਪੋਰਟ ਵਿਚ ਆਖਿਆ ਕਿ ਵੈਕਸੀਨ ਦੀ ਪ੍ਰਭਾਵਸ਼ੀਲਤਾ ਪੂਰੇ ਰੂਪ ਨਾਲ ਟੀਕਾਕਰਨ ਕਰਾ ਚੁੱਕੇ ਬਾਲਗਾਂ ਵਿਚ 94 ਫੀਸਦੀ ਹੈ ਅਤੇ ਅਸ਼ੰਕ ਰੂਪ ਨਾਲ ਟੀਕਾ ਲਗਵਾ ਚੁੱਕੇ ਲੋਕਾਂ ਵਿਚ 64 ਫੀਸਦੀ ਹੈ। ਸੀ. ਡੀ. ਸੀ. ਨੇ ਇਸ ਰਿਪੋਰਟ ਨੂੰ ਘਟੋ-ਘੱਟ 65 ਸਾਲ ਦੇ 417 ਰੋਗੀਆਂ 'ਤੇ ਅਧਿਐਨ ਕਰ ਕੇ ਤਿਆਰ ਕੀਤਾ ਹੈ।

ਇਹ ਵੀ ਪੜ੍ਹੋ - ਤਾਲਿਬਾਨੀ ਅੱਤਵਾਦੀਆਂ ਨੇ 5 ਪੁਲਸ ਅਧਿਕਾਰੀਆਂ ਦੀ ਕੀਤੀ ਹੱਤਿਆ

ਦੱਸ ਦਈਏ ਕਿ ਫਾਈਜ਼ਰ ਇਕ ਅਮਰੀਕੀ ਦਵਾਈ ਬਣਾਉਣ ਵਾਲੀ ਕੰਪਨੀ ਹੈ। ਜਿਸ ਦੀ ਇਕ ਡੋਜ਼ ਹੀ ਕੋਰੋਨਾ ਨੂੰ ਖਤਮ ਕਰਨ ਲਈ ਲਾਹੇਵੰਦ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਦੁਨੀਆ ਭਰ ਚੀਨ ਸਣੇ ਕਈ ਮੁਲਕਾਂ ਨੇ ਕੋਰੋਨਾ ਨੂੰ ਹਰਾਉਣ ਲਈ ਆਪਣੀਆਂ ਕਈ ਵੈਕਸੀਨ ਉਪਲੱਬਧ ਕਰਾ ਲਈਆਂ ਹਨ ਅਤੇ ਖੁਦ ਵਲੋਂ ਬਣਾਈ ਵੈਕਸੀਨ ਨੂੰ ਤਰਜ਼ੀਹ ਦੇ ਰਹੇ ਹਨ।

 

 


author

Khushdeep Jassi

Content Editor

Related News