ਬਲੱਡ ਸ਼ੂਗਰ ਕੰਟਰੋਲ ਕਰਨ ਲਈ ਇਹ ਫਲ ਬੇਹੱਦ ਲਾਹੇਵੰਦ

Wednesday, Oct 23, 2019 - 06:15 PM (IST)

ਬਲੱਡ ਸ਼ੂਗਰ ਕੰਟਰੋਲ ਕਰਨ ਲਈ ਇਹ ਫਲ ਬੇਹੱਦ ਲਾਹੇਵੰਦ

ਲੰਡਨ— ਐਵੋਕਾਡੋ ਇਕ ਅਜਿਹਾ ਫਲ ਹੈ, ਜਿਸ ਪ੍ਰਤੀ ਪਿਛਲੇ ਕੁਝ ਸਾਲਾਂ ਤੋਂ ਲੋਕਾਂ ਦਰਮਿਆਨ ਬਹੁਤ ਆਕਰਸ਼ਣ ਵਧਿਆ ਹੈ। ਇਸਦਾ ਕਾਰਣ ਹੈ ਇਸ ਫਲ ਦੀਆਂ ਖੂਬੀਆਂ। ਐਵੋਕਾਡੋ ਮੋਟਾਪੇ ਨੂੰ ਕੰਟਰੋਲ ਕਰਨ ਤੋਂ ਲੈ ਕੇ ਟਾਈਪ-ਟੂ ਡਾਇਬਟੀਜ਼ ਤੋਂ ਬਚਾਉਣ ਤੱਕ 'ਚ ਮਦਦਗਾਰ ਹੈ। ਅਜਿਹੇ 'ਚ ਕਈ ਤਰ੍ਹਾਂ ਦੀ ਹੈਲਥ ਡਾਈਟ 'ਚ ਐਵਕਾਡੋ ਦਾ ਸ਼ਾਮਲ ਹੋਣਾ ਹੈਰਾਨ ਨਹੀਂ ਕਰਦਾ ਹੈ।

ਟਾਈਪ 2 ਡਾਇਬਟੀਜ਼ ਇਕ ਅਜਿਹੀ ਬੀਮਾਰੀ ਹੈ, ਜੋ ਪ੍ਰਭਾਵਿਤ ਲੋਕਾਂ ਦੇ ਸਰੀਰ 'ਚ ਬਲੱਡ 'ਚ ਗਲੂਕੋਜ਼ ਦੀ ਮਾਤਰਾ ਨੂੰ ਪ੍ਰਭਾਵਿਤ ਕਰਦੀ ਹੈ। ਇਸ ਬੀਮਾਰੀ ਦੀ ਲਪੇਟ 'ਚ ਆਉਣ ਤੋਂ ਬਾਅਦ ਰੋਗੀ ਦੇ ਬਲੱਡ 'ਚ ਸ਼ੂਗਰ ਦੀ ਮਾਤਰਾ ਵਧਣ ਲੱਗਦੀ ਹੈ। ਇਸ ਬੀਮਾਰੀ ਤੋਂ ਬਚਣ ਦਾ ਇਕ ਚੰਗਾ ਤਰੀਕਾ ਇਹ ਹੈ ਕਿ ਅਸੀਂ ਆਪਣੇ ਖਾਣ-ਪੀਣ 'ਤੇ ਪੂਰਾ ਧਿਆਨ ਦਈਏ।

ਸਾਬਤ ਅਨਾਜ, ਹਰੀਆਂ ਸਬਜ਼ੀਆਂ ਅਤੇ ਬ੍ਰਾਊਨ ਰਾਈਸ ਤੋਂ ਇਲਾਵਾ ਓਟਮੀਲ, ਨਟਸ ਅਤੇ ਸੀਡਸ ਵੀ ਬਲੱਡ ਸ਼ੂਗਰ ਨੂੰ ਕੰਟੋਰਲ ਕਰਨ ਦਾ ਕੰਮ ਕਰਦੇ ਹਨ। ਰੇਸ਼ੇਦਾਰ ਫਲ ਖਾਂਦੇ ਰਹਿਣਾ ਚਾਹੀਦਾ ਹੈ। ਉਂਝ ਕਈ ਖੋਜਾਂ 'ਚ ਇਹ ਗੱਲ ਸਾਬਿਤ ਹੋ ਚੁੱਕੀ ਹੈ ਕਿ ਟਾਈਪ ਟੂ ਡਾਇਬਟੀਜ਼ ਤੋਂ ਬਚਣ ਲਈ ਅਤੇ ਇਹ ਬੀਮਾਰੀ ਹੋਣ 'ਤੇ ਕੰਟਰੋਲ ਰੱਖਣ 'ਚ ਐਵੋਕਾਡੋ ਬਹੁਤ ਮਦਦਗਾਰ ਹੈ। ਇਕ ਐਵੋਕਾਡੋ ਨੂੰ ਹਰ ਰੋਜ਼ ਨਾਸ਼ਤੇ ਮੌਕੇ ਖਾਣ ਨਾਲ ਤੁਹਾਨੂੰ ਭਰਪੂਰ ਐਨਰਜੀ ਮਿਲਦੀ ਹੈ, ਭੁੱਖ ਮਿਟ ਜਾਂਦੀ ਹੈ ਅਤੇ ਫੈਟ ਵੱਧਣ ਦਾ ਖਤਰਾ ਵੀ ਨਹੀਂ ਰਹਿੰਦਾ ਹੈ।

ਐਵੋਕਾਡੋ 'ਚ ਕਾਬਰਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਕਾਰਣ ਇਸਨੂੰ ਖਾਣ ਤੋਂ ਬਾਅਦ ਬਲੱਡ ਸ਼ੂਗਰ ਲੈਵਲ 'ਚ ਵਾਧਾ ਨਹੀਂ ਹੁੰਦਾ। ਇਸਨੂੰ ਖਾਣ ਤੋਂ ਬਾਅਦ ਤੁਹਾਨੂੰ ਲੰਬੇ ਸਮੇਂ ਤੱਕ ਪੇਟ ਭਰਿਆ-ਭਰਿਆ ਮਹਿਸੂਸ ਹੁੰਦਾ ਹੈ, ਇਸ ਨਾਲ ਤੁਸੀਂ ਲੋੜ ਨਾਲੋਂ ਵੱਧ ਖਾਣਾ ਨਹੀਂ ਖਾਂਦੇ ਅਤੇ ਤੁਹਾਨੂੰ ਪੋਸ਼ਣ ਵੀ ਪੂਰਾ ਮਿਲਦਾ ਹੈ। ਇਸ ਵਿਚ ਫਾਈਬਰਸ ਵੀ ਭਰਪੂਰ ਮਾਤਰਾ 'ਚ ਹੁੰਦੇ ਹਨ।

ਐਵੋਕਾਡੋ ਹਾਈ ਪੋਟਾਸ਼ੀਅਮ ਫੂਡ ਹੈ। ਇਹ ਹਾਈ ਬਲੱਡ ਪ੍ਰੈੱਸ਼ਰ ਦੇ ਮਰੀਜ਼ਾਂ ਲਈ ਬਹੁਤ ਹੀ ਫਾਇਦੇਮੰਦ ਹੈ। ਇਸ ਵਿਚ ਮੌਜੂਦ ਪੋਟਾਸ਼ੀਅਮ ਸਰੀਰ 'ਚ ਵਾਧੂ ਸੋਡੀਅਮ ਕਾਰਣ ਹੋਣ ਵਾਲੇ ਅਸਰ ਨੂੰ ਰੋਕਦਾ ਹੈ। ਐਵੋਕਾਡੋ ਵੱਧਦੇ ਹੋਏ ਕੋਲੈਸਟਰੋਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਬਲੱਡ ਪ੍ਰੈੱਸ਼ਰ ਅਤੇ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਦੀਆਂ ਖੂਬੀਆਂ ਹੀ ਐਵੋਕਾਡੋ ਨੂੰ ਇਕ ਬੇਹੱਦ ਖਾਸ ਫਲ ਬਣਾਉਂਦੀਆਂ ਹਨ।


author

Baljit Singh

Content Editor

Related News