ਇਨ੍ਹਾਂ ਦੇਸ਼ਾਂ ਦੇ ਹਨ ਅਜੀਬੋ-ਗਰੀਬ ਕਾਨੂੰਨ, ਕਿਤੇ ਇੰਟਰਨੈੱਟ ਦੀ ਵਰਤੋਂ ਤੇ ਕਿਤੇ ਨਹਾਉਣ ''ਤੇ ਹੈ ਪਾਬੰਦੀ

10/31/2017 1:51:10 PM

ਲਾਸ-ਏਂਜਲਸ (ਬਿਊਰੋ)—ਇਹ ਹਨ ਉਹ ਦੇਸ਼ ਜਿਨ੍ਹਾਂ ਦੇ ਕਾਨੂੰਨਾਂ ਦੇ ਬਾਰੇ ਵਿਚ ਸੁਣ ਕੇ ਥੋੜ੍ਹਾ ਅਜੀਬ ਜ਼ਰੂਰ ਲੱਗੇਗਾ ਪਰ ਇਹ ਸੱਚ ਵਿਚ ਹਨ, ਜਿਨ੍ਹਾਂ ਨੂੰ ਮੰਨਣਾ ਵੀ ਪੈਂਦਾ ਹੈ ਅਤੇ ਨਾ ਮੰਨਣ 'ਤੇ ਸ਼ਜਾ ਵੀ ਮਿਲ ਸਕਦੀ ਹੈ। ਇਹ ਹਨ ਉਹ ਕਾਨੂੰਨ।
ਗੁਲਾਬੀ ਰੰਗ ਦੀ ਪੈਂਟ ਪਾਉਣ 'ਤੇ ਪਾਬੰਦੀ
ਆਸਟ੍ਰੇਲੀਆ ਦੇ ਵਿਕਟੋਰੀਆ ਦਾ ਇਕ ਅਨੋਖਾ ਕਾਨੂੰਨ ਹੈ। ਇਥੇ ਐਤਵਾਰ ਨੂੰ ਦਿਨ ਵੇਲੇ ਗੁਲਾਬੀ ਰੰਗ ਦੀ ਪੈਂਟ ਪਾਉਣ 'ਤੇ ਪਾਬੰਦੀ ਹੈ।

PunjabKesari
ਇੰਟਰਨੈਟ ਦੀ ਵਰਤੋਂ ਗੈਰ-ਕਾਨੂੰਨੀ
ਬਰਮਾ ਦੇਸ਼ ਵਿਚ ਇੰਟਰਨੈਟ ਦੀ ਵਰਤੋਂ ਕਰਨਾ ਕਾਨੂੰਨ ਵਿਰੁੱਧ ਹੈ। ਚੋਰੀ ਨਾਲ ਵਰਤੋਂ ਕਰਨ ਵਾਲਿਆਂ ਨੂੰ ਜੇਲ ਹੋ ਸਕਦੀ ਹੈ।

PunjabKesari
ਰਿਲੈਕਸ ਕਰਨਾ ਗੈਰ-ਕਾਨੂੰਨੀ
ਸਵਿਟਜ਼ਰਲੈਂਡ ਵਿਚ ਇਕ ਬਹੁਤ ਅਜੀਬੋ-ਗਰੀਬ ਕਾਨੂੰਨ ਹੈ। ਇਥੇ ਰਾਤ 10 ਵਜੇ ਤੋਂ ਬਾਅਦ ਆਦਮੀਆਂ ਦਾ ਖੜ੍ਹੇ ਹੋ ਕੇ ਰਿਲੈਕਸ ਕਰਨਾ ਗੈਰ-ਕਾਨੂੰਨੀ ਹੈ।
PunjabKesari

ਇਕ ਟੱਬ ਵਿਚ ਨਹਾਉਣਾ ਬੈਨ
ਅਮਰੀਕਾ ਦੇ ਲਾਸ ਏਂਜਲਸ ਵਿਚ ਇਕ ਟੱਬ ਵਿਚ 2 ਬੱਚਿਆਂ ਦਾ ਨਹਾਉਣਾ ਗੈਰ-ਕਾਨੂੰਨੀ ਹੈ। ਅਜਿਹਾ ਕਰਨ 'ਤੇ ਐਕਸ਼ਨ ਲਿਆ ਜਾ ਸਕਦਾ ਹੈ।
PunjabKesari

ਅੰਡਰਵੇਅਰ ਨਾਲ ਕਾਰ ਸਾਫ ਕਰਨ 'ਤੇ ਪਾਬੰਦੀ
ਕੈਲੀਫੋਰਨੀਆ ਦੇ ਸਾਨ ਫ੍ਰਾਂਸਿਸਕੋ ਵਿਚ ਕਾਰ ਧੋਣ ਦੌਰਾਨ ਕਾਰ ਨੂੰ ਅੰਡਰਵੇਅਰ ਨਾਲ ਸਾਫ ਕਰਨ 'ਤੇ ਕਾਨੂੰਨੀ ਰੂਪ ਨਾਲ ਪਾਬੰਦੀ ਲੱਗੀ ਹੋਈ ਹੈ।
PunjabKesari

ਕੱਪੜੇ ਬਦਲਣ 'ਤੇ ਪਾਬੰਦੀ
ਓਹੀਓ ਦੇ ਆਕਸਫੋਰਡ ਵਿਚ ਔਰਤਾਂ ਵੱਲੋਂ ਕਿਸੇ ਵੀ ਆਦਮੀ ਦੀ ਤਸਵੀਰ ਦੇ ਸਾਹਮਣੇ ਆਪਣੇ ਕੱਪੜੇ ਬਦਲਣ 'ਤੇ ਪਾਬੰਦੀ ਹੈ।
PunjabKesari

ਜਾਨਵਰਾਂ ਦੀ ਨਕਲ ਨਹੀਂ ਕਰ ਸਕਦੇ
ਫਲੋਰੀਡਾ ਦੇ ਮਿਆਮੀ ਵਿਚ ਜਾਨਵਰਾਂ ਦੀ ਨਕਲ ਉਤਾਰਨਾ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ। ਕਾਨੂੰਨ ਤੋੜਨਾ ਖਤਰਨਾਕ ਸਾਬਤ ਹੋ ਸਕਦਾ ਹੈ।

PunjabKesari


Related News