ਫ੍ਰੀ ਟਰੇਡ ਐਗਰੀਮੈਂਟ 'ਤੇ ਕੈਨੇਡਾ ਸਮੇਤ ਇਨ੍ਹਾਂ 10 ਦੇਸ਼ਾਂ ਨੇ ਜਤਾਈ ਸਹਿਮਤੀ

03/10/2018 5:06:21 AM

ਟੋਰਾਂਟੋ — 11 ਪੈਸੇਫਿਕ ਦੇਸ਼ਾਂ ਦੇ ਟਰੇਡ ਮੰਤਰੀਆਂ ਵੱਲੋਂ ਵੀਰਵਾਰ ਨੂੰ ਫ੍ਰੀ ਟਰੇਡ ਐਗਰੀਮੈਂਟ 'ਤੇ ਸਹਿਮਤੀ ਜਤਾਈ ਗਈ। ਅਜਿਹਾ ਕਾਰੋਬਾਰ ਦੇ ਪਸਾਰ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਾਏ ਜਾਣ ਵਾਲੇ ਟ੍ਰੈਫਿਜ਼ ਦੇ ਵਿਰੋਧ 'ਚ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਟਰੰਪ ਨੇ ਪਿਛਲੇ ਸਾਲ ਟ੍ਰਾਂਸ ਪੈਸੇਫਿਕ ਪਾਰਟਨਰਸ਼ਿਪ ਤੋਂ ਅਮਰੀਕਾ ਨੂੰ ਇਕ ਪਾਸੇ ਕਰ ਲਿਆ ਸੀ। ਟਰੰਪ ਨੂੰ ਇਹ ਭੁਲੇਖਾ ਸੀ ਕਿ ਸਭ ਤੋਂ ਪ੍ਰਭਾਵਸ਼ਾਲੀ ਦੇਸ਼ ਵੱਲੋਂ ਛੱਡੇ ਦਿੱਤੇ ਜਾਣ ਤੋਂ ਬਾਅਦ ਇਹ ਗਠਜੋੜ ਜ਼ਿਆਦਾ ਦੇਕ ਤੱਕ ਨਹੀਂ ਚੱਲ ਸਕਦਾ ਹੈ। ਪਰ ਬਾਕੀ ਦੇ 11 ਮੈਂਬਰ ਮੁਲਕਾਂ ਵੱਲੋਂ ਇਸ ਗਠਜੋੜ ਨੂੰ ਬਰਕਰਾਰ ਰੱਖਣ ਲਈ ਚੰਗੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗਲੋਬਲ ਟ੍ਰੇਡ ਰਾਹੀਂ ਇਹ ਮੁਲਕ ਅਮਰੀਕਾ ਖਿਲਾਫ ਦ੍ਰਿੜ ਸੰਕਲਪ ਨੂੰ ਹੀ ਵਿਖਾ ਰਹੇ ਹਨ।
ਚਿੱਲੀ ਦੀ ਰਾਜਧਾਨੀ 'ਚ ਕੀਤੇ ਗਏ ਇਸ ਨਵੇਂ ਸਮਝੌਤੇ ਦਾ ਨਵਾਂ ਨਾਂ ਕਾਂਪੀਰੀਹੈਂਸਿਵ ਐਂਡ ਪ੍ਰੋਗਰੈਸਿਵ ਟ੍ਰਾਂਸ ਪੈਸੇਫਿਕ ਪਾਰਟਨਰਸ਼ਿਪ ਰੱਖਿਆ ਗਿਆ ਹੈ। ਇਸ ਸਮਝੌਤੇ ਨਾਲ 500 ਮਿਲੀਅਨ ਲੋਕ ਪ੍ਰਭਾਵਿਤ ਹੋਣਗੇ ਅਤੇ ਇਸ 'ਤੇ ਆਸਟਰੇਲੀਆ, ਬਰੂਨੇਈ, ਕੈਨੇਡਾ, ਚਿੱਲੀ ਜਾਪਾਨ, ਮਲੇਸ਼ੀਆ, ਮੈਕਸੀਕੋ, ਨਿਊਜ਼ੀਲੈਂਡ, ਪੇਰੂ, ਸਿੰਗਾਪੁਰ ਅਤੇ ਵਿਅਤਨਾਮ ਨੇ ਸਹਿਮਤੀ ਜਤਾਈ। ਇਸ ਦੀ ਸਫਲਤਾ ਨਾਲ ਇੰਝ ਲੱਗਦਾ ਹੈ ਕਿ ਅਮਰੀਕਾ ਆਪਣੀਅਣ ਨੀਤੀਆਂ ਕਾਰਨ ਅਲਗ-ਥਲਗ ਹੋਇਆ ਹੈ।
ਬਰੁਕਿੰਗ ਇੰਸਟੀਚਿਊਟ ਦੇ ਗਲੋਬਲ ਇਕੋਨਾਮੀ ਐਂਡ ਡਿਵੈਲਪਮੈਂਟ ਪ੍ਰੋਗਰਾਮ ਦੇ ਸੀਨੀਅਕ ਫੈਲੋ ਦਾ ਕਹਿਣਾ ਹੈ ਕਿ ਇਸ ਨਾਲ ਟ੍ਰੇਡ ਅਤੇ ਕੂਟਨੀਤਕ ਪਰੀਖੇਪ ਤੋਂ ਅਮਰੀਕਾ ਵਬੰ ਵੱਡਾ ਘਾਟਾ ਪਿਆ ਹੈ। ਹੁਣ ਇਹ ਟਰੇਡ ਬਲਾਕ ਬਣ ਗਿਆ ਹੈ ਜਿਹੜਾ ਅਮਰੀਕਾ ਖਿਲਾਫ ਪੱਖਪਾਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹੁਣ ਏਸ਼ੀਆ ਪੈਸੇਫਿਕ ਖਿੱਤੇ 'ਚ ਟਰੇਡ ਸਬੰਧੀ ਨਿਯਮਾਂ ਨੂੰ ਆਕਾਰ ਦੇਣ ਦੀ ਅਮਰੀਕੀ ਦੀ ਸਮਰੱਥਾ ਲਗਭਗ ਅਲੋਪ ਹੀ ਹੋ ਗਈ ਹੈ।


Related News