ਸਪੇਸ ''ਚ ਹੋਵੇਗੀ ''ਪਿੱਜ਼ਾ ਪਾਰਟੀ'', ਦਾਅਵਤ ਲੈ ਕੇ ਰਵਾਨਾ ਹੋਇਆ ਰਾਕੇਟ

Wednesday, Aug 11, 2021 - 05:04 PM (IST)

ਸਪੇਸ ''ਚ ਹੋਵੇਗੀ ''ਪਿੱਜ਼ਾ ਪਾਰਟੀ'', ਦਾਅਵਤ ਲੈ ਕੇ ਰਵਾਨਾ ਹੋਇਆ ਰਾਕੇਟ

ਵਾਸ਼ਿੰਗਟਨ (ਬਿਊਰੋ): ਜ਼ਿਆਦਾਤਰ ਲੋਕ ਪਿੱਜ਼ਾ ਖਾਣਾ ਪਸੰਦ ਕਰਦੇ ਹਨ। ਹੁਣ ਇਸ ਦਾ ਆਨੰਦ ਸਪੇਸ ਵਿਚ ਗਏ ਪੁਲਾੜ ਯਾਤਰੀ ਵੀ ਲੈ ਸਕਣਗੇ। ਇਸ ਲਈ ਅੰਤਰਰਾਸ਼ਟਰੀ ਸਪੇਸ ਸਟੇਸ਼ਨ 'ਤੇ ਸਪਲਾਈ ਪਹੁੰਚਾਉਣ ਲਈ ਇਕ ਰਾਕੇਟ ਰਵਾਨਾ ਹੋਇਆ ਹੈ।  Northrop Grumman ਦਾ ਰਾਕੇਟ ਸਪੇਸ ਸਟੇਸ਼ਨ 'ਤੇ ਸੱਤ ਲੋਕਾਂ ਲਈ ਪਿੱਜ਼ਾ ਲੈ ਕੇ ਰਵਾਨਾ ਕੀਤਾ ਗਿਆ ਹੈ। ਕੰਪਨੀ ਦਾ Cygnus Cargo Ship ਮੰਗਲਵਾਰ ਨੂੰ ਵਰਜੀਨੀਆ ਦੇ ਪੂਰਬੀ ਤੱਟ ਤੋਂ ਰਵਾਨਾ ਹੋਇਆ। ਇਹ ਵੀਰਵਾਰ ਤੱਕ ਇੰਟਰਨੈਸ਼ਨਲ ਸਪੇਸ ਸਟੇਸ਼ਨ ਪਹੁੰਚੇਗਾ।

ਪਿੱਜ਼ਾ ਦਾ ਇਲਾਵਾ ਇਹ ਚੀਜ਼ਾਂ ਵੀ ਸ਼ਾਮਲ
ਕਰੀਬ 8200 ਪੌਂਡ ਮਤਲਬ 3700 ਕਿਲੋਗ੍ਰਾਮ ਸ਼ਿਪਮੈਂਟ ਵਿਚ ਸੱਤ ਪੁਲਾੜ ਯਾਤਰੀਆਂ ਲਈ ਇਕ ਪਿੱਜ਼ਾ ਕਿੱਟ ਅਤੇ ਚੀਜ਼ ਸਮੋਗਰਸਬੌਰਡ ਨਾਲ ਤਾਜ਼ਾ ਸੇਬ, ਟਮਾਟਰ ਅਤੇ ਕੀਵੀ ਭੇਜੇ ਗਏ ਹਨ। ਇਹ ਨਾਸਾ ਲਈ Northrop Grumman ਦੀ 16ਵੀਂ ਸਪਲਾਈ ਹੈ। ਇਹ ਹੁਣ ਤੱਕ ਦਾ ਸਭ ਤੋਂ ਭਾਰੀ ਰਾਕੇਟ ਹੈ। ਕੰਪਨੀ ਦੇ Antares rocket ਤੋਂ ਸਪਲਾਈ ਕੈਪਸੂਲ ਨੂੰ ਨਾਸਾ ਦੀ Wallops Flight Facility ਤੋਂ ਲਾਂਚ ਕੀਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ-  15 ਅਗਸਤ ਨੂੰ ਅਮਰੀਕਾ ਦੇ ਟਾਈਮਜ਼ ਸਕਵਾਇਰ 'ਤੇ ਲਹਿਰਾਇਆ ਜਾਵੇਗਾ 'ਤਿਰੰਗਾ'

ਕੈਪਸੂਲ ਦਾ ਨਾਮ
ਕੈਪਸੂਲ ਦਾ ਨਾਮ Hawaiis Onizuka 'ਤੇ ਰੱਖਿਆ ਗਿਆ ਹੈ। ਓਨੀਜ਼ੁਕਾ ਪੁਲਾੜ ਵਿਚ ਪਹਿਲੇ ਏਸੀਆਈ ਅਮਰੀਕੀ ਸਨ ਜਿਹਨਾਂ ਦੀ 1986 ਚੈਲੇਂਜਰ ਲਾਂਚ ਤਬਾਹੀ ਵਿਚ ਮੌਤ ਹੋ ਗਈ। ਨਾਸਾ ਦਾ ਦੂਜਾ ਸ਼ਿਪਰ ਸਪੇਸਐਕਸ ਕੁਝ ਹਫ਼ਤਿਆਂ ਵਿਚ ਕਾਰਗੋ ਰਨ ਨਾਲ ਰਵਾਨਾ ਹੋਵੇਗਾ। ਸਪੇਸ ਸਟੇਸ਼ਨ ਵਰਤਮਾਨ ਵਿਚ ਤਿੰਨ ਅਮਰੀਕੀਆਂ, ਦੋ ਰੂਸੀ, ਇਕ ਫ੍ਰਾਂਸੀਸੀ ਅਤੇ ਇਕ ਜਾਪਾਨੀ ਪੁਲਾੜ ਯਾਤਰੀ ਦਾ ਘਰ ਬਣਿਆ ਹੋਇਆ ਹੈ। ਬੀਤੇ ਦਿਨੀਂ ਪੁਲਾੜ ਯਾਤਰੀਆਂ ਨੇ ਪੁਲਾੜ ਵਿਚ 'ਸਪੇਸ ਗੇਮ' ਵੀ ਖੇਡੀਆਂ ਸਨ।

ਪੜ੍ਹੋ ਇਹ ਅਹਿਮ ਖਬਰ -ਪਹਿਲੀ ਵਾਰ ਪੁਲਾੜ ਯਾਤਰੀਆਂ ਨੇ ਖੇਡੀਆਂ 'space game' (ਵੀਡੀਓ)


author

Vandana

Content Editor

Related News