PM ਮੋਦੀ ਦੇ ਜੇਲੈਂਸਕੀ ਨੂੰ ਗਲੇ ਲਾਉਣ ’ਤੇ ਦੁਨੀਆ ’ਚ ਮਚਿਆ ਬਵਾਲ

Sunday, Aug 25, 2024 - 02:13 PM (IST)

ਇੰਟਰਨੈਸ਼ਨਲ ਡੈਸਕ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇੱਥੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੈਂਸਕੀ ਨਾਲ ਮਿਲਣ ਦੌਰਾਨ ਪਹਿਲਾਂ ਉਨ੍ਹਾਂ ਨਾਲ ਹੱਥ ਮਿਲਾਇਆ ਅਤੇ ਫਿਰ ਤੁਰੰਤ ਉਨ੍ਹਾਂ ਨੂੰ ਗਰਮਜੋਸ਼ੀ ਨਾਲ ਗਲੇ ਲਗਾ ਲਿਆ। ਇਸ ਮੀਟਿੰਗ ਦੀਆਂ ਤਸਵੀਰਾਂ ਵਾਇਰਲ ਹੁੰਦਿਆਂ ਹੀ  ਦੁਨੀਆ ਭਰ ’ਚ ਭੜਥੂ ਮਚ ਗਿਆ।  ਇਸ 'ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਗਲੇ ਲਗਾਉਣਾ ਸਾਡੇ ਸੱਭਿਆਚਾਰ ਦਾ ਹਿੱਸਾ ਹੈ। ਜੰਗ ਪ੍ਰਭਾਵਿਤ ਦੇਸ਼ ਦੇ ਚੋਟੀ ਦੇ ਨੇਤਾ ਨੂੰ ਗਲੇ ਲਗਾਉਣ ਤੋਂ 6 ਮਹੀਨੇ ਪਹਿਲਾਂ ਮੋਦੀ ਨੇ ਯੂਕ੍ਰੇਨ ਦੇ ਕੱਟੜ ਦੁਸ਼ਮਣ ਰੂਸ ਦੇ  ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਵੀ ਇਸ ਤਰ੍ਹਾਂ ਗਲੇ ਲਗਾਇਆ ਸੀ।

ਮੋਦੀ-ਜੇਲੈਂਸਕੀ ਗੱਲਬਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਕੋਲੋਂ ‘ਗਲੇ ਮਿਲਣ’ ਬਾਰੇ ਸਵਾਲ ਪੁੱਛਿਆ ਗਿਆ ਸੀ। ਇਸ ਸਵਾਲ ਦਾ ਮਕਸਦ ਪਹਿਲਾਂ ਪੁਤਿਨ ਅਤੇ ਹੁਣ ਜੇਲੇਂਸਕੀ  ਨਾਲ ਮੋਦੀ ਦੀ ਮੁਲਾਕਾਤ ਦਰਮਿਆਨ ਸਬੰਧਾਂ ’ਤੇ ਪ੍ਰਤੀਕਿਰਿਆ ਮੰਗਣਾ ਸੀ। ਜੈਸ਼ੰਕਰਨ ਨੇ ਇਕ  ਪੱਛਮੀ ਪੱਤਰਕਾਰ ਦੇ ਵਿਸ਼ੇਸ਼ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਡੀ ਦੁਨੀਆ  ’ਚ ਕਿਸੇ ਵੀ ਹਿੱਸੇ ’ਚ ਜਦੋਂ ਲੋਕ ਮਿਲਦੇ ਹਨ ਤਾਂ ਉਹ ਇਕ-ਦੂਜੇ ਨੂੰ ਗਲੇ ਲਗਾਉਂਦੇ ਹਨ। ਇਹ ਤੁਹਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਹੋ ਸਕਦਾ ਪਰ ਮੈਂ ਤੁਹਾਨੂੰ ਯਕੀਨ ਦਿਲਾ ਸਕਦਾ ਹਾਂ ਕਿ ਇਹ ਸਾਡੇ ਸੱਭਿਆਚਾਰ  ਦਾ ਹਿੱਸਾ ਹੈ।

ਅੱਸਲ ’ਚ  ਅੱਜ, ਮੈਨੂੰ ਲੱਗਦਾ ਹੈ, ਮੈਂ ਦੇਖਿਆ ਕਿ ਪ੍ਰਧਾਨ ਮੰਤਰੀ (ਮੋਦੀ) ਨੇ ਰਾਸ਼ਟਰਪਤੀ ਜੇਲੈਂਸਕੀ ਨੂੰ ਵੀ ਗਲੇ ਲਗਾਇਆ ਹੈ। ਪੱਤਰਕਾਰ ਨੇ ਆਪਣੇ ਸਵਾਲ ’ਚ ਕਿਹਾ ਸੀ ਕਿ ਕੁਝ ਹਫ਼ਤੇ ਪਹਿਲਾਂ ਮੋਦੀ ਵੱਲੋਂ ਪੁਤਿਨ ਨੂੰ ਗਲੇ ਲਗਾਉਣ ਬਾਰੇ ਵੀ ਇਸੇ ਤਰ੍ਹਾਂ ਦਾ ਵਰਨਣ ਕੀਤਾ ਗਿਆ ਸੀ। ਜੈਸ਼ੰਕਰ ਨੇ ਕਿਹਾ  ਕਿ   ਮੈਂ ਉਨ੍ਹਾਂ ਨੂੰ ਕਈ ਹੋਰ ਸਥਾਨਾਂ ਤੇ ਕਈ ਹੋਰ ਆਗੂਆਂ ਨਾਲ ਇਹ ਕਰਦੇ ਵੇਖਿਆ ਹੈ। ਇਸ ਲਈ, ਮੈਨੂੰ ਲੱਗਦਾ ਹੈ ਕਿ ਇਨ੍ਹਾਂ ਸ਼ਿਸ਼ਟਾਚਾਰਾਂ ਦੇ ਅਰਥ ਦੇ ਸੰਦਰਭ ’ਚ ਸਾਡੇ ਇੱਥੇ ਥੋੜਾ ਜਿਹਾ  ਸੱਭਿਆਚਾਰਕ  ਫਰਕ ਹੈ। 


Sunaina

Content Editor

Related News