ਬ੍ਰਿਟਿਸ਼ PM ਸਟਾਰਮਰ ਨੇ ਸ਼ਰਨਾਰਥੀ ਵਰਕ ਵੀਜ਼ਾ ਸਬੰਧੀ ਕੀਤਾ ਮਹੱਤਵਪੂਰਨ ਐਲਾਨ
Thursday, Jul 17, 2025 - 01:30 PM (IST)

ਲੰਡਨ (ਵਾਰਤਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਯੂਕ੍ਰੇਨੀ ਸ਼ਰਨਾਰਥੀਆਂ ਦੇ ਵਰਕ ਵੀਜ਼ੇ ਨੂੰ 18 ਮਹੀਨਿਆਂ ਲਈ ਵਧਾਉਣ ਦਾ ਐਲਾਨ ਕੀਤਾ ਹੈ। ਸਟਾਰਮਰ ਨੇ ਬੁੱਧਵਾਰ ਨੂੰ ਇੱਥੇ ਸੰਸਦ ਵਿੱਚ ਕਿਹਾ, "ਯੂਕ੍ਰੇਨ ਦੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਲੋੜ ਹੈ। ਅਸੀਂ ਉਨ੍ਹਾਂ ਨੂੰ ਬ੍ਰਿਟੇਨ ਵਿੱਚ ਹੋਰ 18 ਮਹੀਨੇ ਰਹਿਣ ਦੀ ਇਜਾਜ਼ਤ ਦੇਵਾਂਗੇ। ਨਾਲ ਹੀ ਇੱਥੇ ਰਹਿਣ, ਕੰਮ ਕਰਨ ਅਤੇ ਪੜ੍ਹਾਈ ਕਰਨ ਦਾ ਉਨ੍ਹਾਂ ਦਾ ਅਧਿਕਾਰ ਪਹਿਲਾਂ ਵਾਂਗ ਹੀ ਰਹੇਗਾ।''
ਪੜ੍ਹੋ ਇਹ ਅਹਿਮ ਖ਼ਬਰ-Canada ਨੇ Parents ਅਤੇ Grandparents Sponsorship ਪ੍ਰੋਗਰਾਮ ਕੀਤਾ ਸ਼ੁਰੂ
ਇਸ ਕਦਮ ਨਾਲ ਯੂਕ੍ਰੇਨੀ ਸ਼ਰਨਾਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਬਾਰੇ ਨਿਸ਼ਚਤਤਾ ਅਤੇ ਸੁਰੱਖਿਆ ਮਿਲੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਤੱਕ ਤਿੰਨ ਲੱਖ ਤੋਂ ਵੱਧ ਯੂਕ੍ਰੇਨੀ ਸ਼ਰਨਾਰਥੀ ਵਿਸ਼ੇਸ਼ ਵੀਜ਼ਾ ਨਿਯਮ ਤਹਿਤ ਬ੍ਰਿਟੇਨ ਆਏ ਹਨ। ਬ੍ਰਿਟੇਨ ਨੇ ਯੂਕ੍ਰੇਨ ਵਿੱਚ ਰੂਸ ਦੀ ਫੌਜੀ ਕਾਰਵਾਈ ਕਾਰਨ ਯੂਕ੍ਰੇਨੀਆਂ ਲਈ ਵੀਜ਼ਾ ਪ੍ਰਕਿਰਿਆ ਨੂੰ ਸੌਖਾ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।