ਪ੍ਰਧਾਨ ਮੰਤਰੀ ਮੋਦੀ ਦਾ ਨਾਮੀਬੀਆ ''ਚ ਨਿੱਘਾ ਸਵਾਗਤ, ਰਾਸ਼ਟਰਪਤੀ ਨੰਦੀ-ਨਡੈਤਵ ਨਾਲ ਕੀਤੀ ਗੱਲਬਾਤ
Wednesday, Jul 09, 2025 - 06:16 PM (IST)

ਵਿੰਡਹੋਕ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਨੇਤੁੰਬੋ ਨੰਦੀ-ਨਡੈਤਵ ਨੇ ਦੋ ਪੱਖੀ ਵਾਰਤਾ ਕੀਤੀ। ਵਾਰਤਾ ਤੋਂ ਬਾਅਦ ਭਾਰਤ ਅਤੇ ਨਾਮੀਬੀਆ ਨੇ ਊਰਜਾ ਅਤੇ ਸਿਹਤ ਸੰਭਾਲ ਸਮੇਤ ਕਈ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਚਾਰ ਸਮਝੌਤਿਆਂ 'ਤੇ ਦਸਤਖਤ ਕੀਤੇ। ਆਪਣੇ ਪੰਜ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ 'ਤੇ ਬ੍ਰਾਜ਼ੀਲ ਤੋਂ ਨਾਮੀਬੀਆ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਇੱਥੇ ਸਟੇਟ ਹਾਊਸ ਵਿਖੇ ਰਾਸ਼ਟਰਪਤੀ ਨੰਦੀ-ਨਡੈਤਵ ਨਾਲ ਵਫ਼ਦ-ਪੱਧਰੀ ਗੱਲਬਾਤ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਜਾਣਾ ਹੋਇਆ ਮਹਿੰਗਾ, ਭਾਰਤੀਆਂ ਦੇ ਸੁਫ਼ਨਿਆਂ ਨੂੰ ਵੱਡਾ ਝਟਕਾ
ਗੱਲਬਾਤ ਤੋਂ ਬਾਅਦ ਦੋਵਾਂ ਧਿਰਾਂ ਨੇ ਸਿਹਤ ਅਤੇ ਮੈਡੀਕਲ, ਬਾਇਓਫਿਊਲ ਅਤੇ ਆਫ਼ਤ ਪ੍ਰਬੰਧਨ ਸਮੇਤ ਵੱਖ-ਵੱਖ ਖੇਤਰਾਂ ਵਿੱਚ ਚਾਰ ਸਮਝੌਤਿਆਂ 'ਤੇ ਦਸਤਖ਼ਤ ਕੀਤੇ। ਇਹ ਪ੍ਰਧਾਨ ਮੰਤਰੀ ਮੋਦੀ ਦੀ ਨਾਮੀਬੀਆ ਦੀ ਪਹਿਲੀ ਯਾਤਰਾ ਹੈ ਅਤੇ ਭਾਰਤ ਤੋਂ ਕਿਸੇ ਪ੍ਰਧਾਨ ਮੰਤਰੀ ਦੀ ਤੀਜੀ ਯਾਤਰਾ ਹੈ। ਰਾਸ਼ਟਰਪਤੀ ਨੰਦੀ-ਨਡੈਤਵ ਦੇ ਸੱਦੇ 'ਤੇ ਇੱਥੇ ਆਏ ਮੋਦੀ ਨੇ ਨਾਮੀਬੀਆ ਨੂੰ ਅਫਰੀਕਾ ਵਿੱਚ ਇੱਕ "ਮਹੱਤਵਪੂਰਨ ਅਤੇ ਭਰੋਸੇਮੰਦ ਭਾਈਵਾਲ" ਦੱਸਿਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦਾ ਸਟੇਟ ਹਾਊਸ ਵਿਖੇ ਰਸਮੀ ਤੌਰ 'ਤੇ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ 'ਗਾਰਡ ਆਫ਼ ਆਨਰ' ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।