ਸਾਊਦੀ ਅਰਬ ਵਿਚ ਕੋਰੋਨਾ ਦੇ 1,618 ਨਵੇਂ ਮਾਮਲੇ ਆਏ ਸਾਹਮਣੇ

05/31/2020 7:24:08 AM

ਰਿਆਦ- ਸਾਊਦੀ ਅਰਬ ਵਿਚ ਕੋਰੋਨਾ ਵਾਇਰਸ ਦੇ ਨਵੇਂ 1,618 ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਟਵੀਟ ਕਰਕੇ ਸ਼ਨੀਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਸਾਊਦੀ ਅਰਬ ਵਿਚ ਕੁੱਲ ਪੀੜਤਾਂ ਦੀ ਗਿਣਤੀ 83,384 ਹੋ ਗਈ ਹੈ ਅਤੇ ਇਸ ਦੌਰਾਨ 22 ਮੌਤਾਂ ਹੋਈਆਂ ਹਨ। ਇੱਥੇ ਮਰਨ ਵਾਲਿਆਂ ਦੀ ਕੁੱਲ ਗਿਣਤੀ 480 ਹੋ ਗਈ ਹੈ। 

ਸਾਊਦੀ ਅਰਬ ਵਿਚ 1870 ਮਰੀਜ਼ਾਂ ਦੇ ਸਿਹਤਯਾਬ ਹੋਣ ਨਾਲ ਸਿਹਤਮੰਦ ਮਰੀਜ਼ਾਂ ਦੀ ਗਿਣਤੀ ਵੱਧ ਕੇ 58,883 ਹੋ ਗਈ ਹੈ। ਸਿਹਤ ਮੰਤਰੀ ਤੌਫੀਕ ਅਲ-ਰਬੀਆ ਨੇ ਟਵੀਟ ਕਰਕੇ ਜਨਤਾ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।

ਵਿਸ਼ਵ ਭਰ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 3,69,433 ਹੋ ਗਈ ਹੈ। ਕੁੱਲ ਪੀੜਤਾਂ ਦੀ ਗਿਣਤੀ 60,75,786 ਹੈ, ਹਾਲਾਂਕਿ ਵੱਡੀ ਗਿਣਤੀ ਵਿਚ ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਚੁੱਕੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਦਾ ਸੂਬਾ ਨਿਊਯਾਰਕ ਕੋਰੋਨਾ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਆਰਥਿਕ ਮੰਦੀ ਤੇ ਬੇਰੋਜ਼ਗਾਰੀ ਕਾਰਨ ਟਰੰਪ ਪ੍ਰਸ਼ਾਸਨ ਨੇ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਵਿਚ ਢਿੱਲ ਦੇ ਦਿੱਤੀ ਹੈ। ਅਮਰੀਕਾ ਤੋਂ ਬਾਅਦ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਬ੍ਰਾਜ਼ੀਲ, ਰੂਸ, ਬ੍ਰਿ੍ਟੇਨ, ਸਪੇਨ, ਇਟਲੀ, ਜਰਮਨੀ, ਭਾਰਤ ਤੇ ਤੁਰਕੀ ਵਿਚ ਹਨ। 
 


Lalita Mam

Content Editor

Related News