ਮਾਣ ਵਾਲੀ ਗੱਲ: ਅੰਮ੍ਰਿਤਸਰ ਦੇ ਨੌਜਵਾਨ ਨੇ ਅਫ਼ਰੀਕਾ ਦੀ ਸੱਭ ਤੋਂ ਉੱਚੀ ਚੋਟੀ ''ਤੇ ਝੁਲਾਇਆ ''ਨਿਸ਼ਾਨ ਸਾਹਿਬ''
Thursday, Nov 23, 2023 - 06:36 PM (IST)
ਅੰਮ੍ਰਿਤਸਰ- ਅੰਮ੍ਰਿਤਸਰ ਦੇ ਤਰੁਣਦੀਪ ਸਿੰਘ ਨੇ ਅਫ਼ਰੀਕਾ ਦੀ ਸੱਭ ਤੋਂ ਉੱਚੀ ਚੋਟੀ 'ਤੇ ਨਿਸ਼ਾਨ ਸਾਹਿਬ ਝੁਲਾਇਆ ਹੈ। ਮਾਊਂਟ ਕਿਲੀਮੰਜਾਰੋ ਦੀ ਉਚਾਈ 19,341 ਫੁੱਟ ਹੈ। ਤਰੁਣਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਇਹ 95 ਕਿਲੋਮੀਟਰ ਦਾ ਸਫ਼ਰ ਸੱਤ ਦਿਨਾਂ ਵਿਚ ਪੂਰਾ ਕੀਤਾ ਅਤੇ ਉਸ ਇਸ ਬਾਰੇ ਸੁਫ਼ਨਾ ਲੰਮੇ ਸਮੇਂ ਤੋਂ ਪਾਲਿਆ ਹੋਇਆ ਸੀ, ਜਿਸ ਨੂੰ ਪੂਰਾ ਕਰਕੇ ਉਹ ਬਹੁਤ ਹੀ ਉਤਸ਼ਾਹਿਤ ਹੈ।
ਇਹ ਵੀ ਪੜ੍ਹੋ- ਦੁਖ਼ਦ ਖ਼ਬਰ: ਟਰੱਕ ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਦਰਦਨਾਕ ਮੌਤ
ਆਪਣੀ ਇਸ ਸਫ਼ਲਤਾਪੂਰਵਕ ਪ੍ਰਾਪਤੀ ਨੂੰ ਦਰਸਾਉਂਦੇ ਹੋਏ ਤਰੁਣਦੀਪ ਨੇ ਕਿਹਾ ਮੈਨੂੰ ਟ੍ਰੈਕਿੰਗ ਅਤੇ ਚੜ੍ਹਾਈ ਦਾ ਸ਼ੌਕ ਹੈ। ਮਾਊਂਟ ਕਿਲੀਮੰਜਾਰੋ ਦੁਨੀਆ ਦਾ ਸਭ ਤੋਂ ਵੱਡਾ ਜਵਾਲਾਮੁਖੀ ਹੈ, ਜਿਸ ਲਈ ਮੈਂ ਲੰਮੇ ਸਮੇਂ ਤੋਂ ਪਾਲਿਆ ਹੋਇਆ ਸੀ ਕਿ ਮੈਂ ਇਸ ਦੀ ਯਾਤਰਾ ਜ਼ਰੂਰ ਕਰਾਂਗਾ ਅਤੇ ਮੈਂ ਉਸ ਸੁਫ਼ਨੇ ਨੂੰ ਹਕੀਕਤ ਵਿੱਚ ਬਦਲਣ ਲਈ ਉਤਸ਼ਾਹਿਤ ਹਾਂ।
ਇਹ ਵੀ ਪੜ੍ਹੋ- ਬਟਾਲਾ 'ਚ ਵਾਪਰੀ ਬੇਅਦਬੀ ਦੀ ਘਟਨਾ, ਨਾਬਾਲਿਗ ਮੁੰਡੇ 'ਤੇ ਲੱਗੇ ਇਲਜ਼ਾਮ, ਘਟਨਾ cctv ਕੈਮਰੇ 'ਚ ਕੈਦ
ਇਸ ਤੋਂ ਪਹਿਲਾਂ ਉਹ ਮਾਊਂਟ ਐਵਰੈਸਟ ਬੇਸ ਕੈਂਪ 'ਤੇ ਵੀ ਨਿਸ਼ਾਨ ਸਾਹਿਬ ਝੁਲਾ ਚੁੱਕਾ ਹੈ। ਉਸ ਨੇ ਨਾਲ ਇਹ ਵੀ ਦਾਅਵਾ ਕੀਤਾ ਕਿ ਉਹ ਆਉਣ ਵਾਲੇ ਸਮੇਂ 'ਚ ਵਿਸ਼ਵ ਦੀਆਂ 7 ਸਭ ਤੋਂ ਉੱਚੀਆਂ ਚੋਟੀਆਂ 'ਤੇ ਵੀ ਨਿਸ਼ਾਨ ਸਾਹਿਬ ਲਹਿਰਾਏਗਾ। ਤਰੁਣਦੀਪ ਦੀ ਪ੍ਰਾਪਤੀ ਨੌਜਵਾਨਾਂ ਲਈ ਇੱਕ ਪ੍ਰੇਰਨਾ ਬਣੀ ਹੈ। ਇਹ ਪ੍ਰਾਪਤੀ ਨੌਜਵਾਨਾਂ ਨੂੰ ਵੱਡੇ ਸੁਫ਼ਨੇ ਦੇਖਣ ਅਤੇ ਚੁਣੌਤੀਆਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8